Friday, September 20, 2024

ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਵਿਖੇ ਲੋਹੜੀ ਦਾ ਪਾਵਨ ਤਿਓਹਾਰ ਮਨਾਇਆ ਗਿਆ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਵਿਖੇ ਲੋਹੜੀ ਦਾ ਪਾਵਨ ਤਿਓਹਾਰ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ PPNJ1001202017ਦੀ ਅਗਵਾਈ ‘ਚ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਪ੍ਰੀ-ਨਰਸਰੀ, ਨਰਸਰੀ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤਾਂ ਤੋਂ ਲਿੲਾਵਾ ਸਕੂਲੀ ਲੜਕਿਆਂ ਨੇ ਭੰਗੜਾ ਅਤੇ ਲੜਕੀਆਂ ਨੇ ਗਿੱਧਾ ਪਾ ਕੇ ਸਭ ਦਾ ਮਨ ਮੋਹ ਲਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਮੂਹ ਵਿਦਿਆਰਥੀਆਂ ਅਤੇ ਵਿਦਿਅਕ ਤੇ ਗੈਰ ਵਿਦਿਅਕ ਸਟਾਫ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਭਾਰਤ ਦੀ ਸੰਕ੍ਰਿਤੀ ਦਾ ਵਿਸ਼ੇਸ਼ ਅੰਗ ਹੈ ਅਤੇ ਇਹ ਮੌਸਮ ਦੀ ਤਬਦੀਲੀ ਦਾ ਵੀ ਸੰਕੇਤ ਹੈ।ਪੋਹ ਮਹੀਨੇ ਦੀ ਕੜਾਕੇ ਦੀ ਸਰਦੀ ਉਪਰੰਤ ਮਾਘੀ ‘ਚ ਧਰਤੀ ਦੇ ਪ੍ਰਾਣੀਆਂ ਨੂੰ ਸ਼ੀਤ ਲਹਿਰ ਤੋਂ ਮੁਕਤੀ ਮਿਲਦੀ ਹੈ।ਲੋਹੜੀ ਆਪਸੀ ਭਾਈਚਾਰੇ ਤੇ ਖੁਸ਼ੀਆਂ ਦਾ ਤਿਓਹਾਰ ਹੈ।ਉਨਾਂ ਕਿਹਾ ਕਿ ਪਤੰਗਬਾਜ਼ੀ ਲੋਹੜੀ ਦਾ ਵਿਸ਼ੇਸ਼ ਅੰਗ ਹੈ।ਪ੍ਰੰਤੁ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਥਾਂ ਰਵਾਇਤੀ ਡੋਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਉਪਰੰਤ ਲੋਹੜੀ ਬਾਲੀ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਦੀ ਪਵਿੱਤਰ ਅਗਨੀ ‘ਚ ਆਹੂਤੀਆਂ ਪਾਈਆਂ ਤੇ ਪ੍ਰੀਕਰਮਾ ਕੀਤੀ।ਸਭ ਨੇ ਮਿਲ ਕੇ ਮੁੰਗਫਲੀ ਰਿਓੜੀਆਂ ਖਾਧੀਆਂ ਅਤੇ ਉਚੀ ਅਵਾਜ਼ ‘ਚ ਦੁੱਲਾ ਭੱਟੀ ਗੀਤ ਵੀ ਗਾਇਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply