ਸੰਗਰੂਰ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਕਰੀਬ ਅੱਠ ਸਾਲਾਂ ਤੋਂ ਇਨਸਾਫ ਲਈ ਭਟਕਦੇ ਆ ਰਹੇ ਨਗਰ ਕੌਂਸਲ ਸੰਗਰੂਰ ਦੇ ਦਲਿਤ ਕਰਮਚਾਰੀ ਨੂੰ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਦੇ ਦਖਲ ਨਾਲ ਆਖਿਰਕਾਰ ਇਨਸਾਫ ਮਿਲ ਹੀ ਗਿਆ।ਗੌਰਤਲਬ ਹੈ ਕਿ ਨਗਰ ਕੌਂਸਲ ਸੰਗਰੂਰ ਵਿੱਚ ਬਤੌਰ ਚੋਕੀਦਾਰ ਅਪਣੀਆਂ ਸੇਵਾਵਾਂ ਦੇ ਰਹੇ ਘਨਸ਼ਾਮ ਬੋਹਤ ਜਿਨ੍ਹਾਂ ਦੀ ਅੱਜ ਤੋ ਕਰੀਬ ਅੱਠ ਸਾਲ ਪਹਿਲਾਂ ਮੈਰਿਟ ਦੇ ਆਧਾਰ ‘ਤੇ ਬਤੌਰ ਕਲਰਕ ਦੀ ਤਰੱਕੀ ਬਣਦੀ ਸੀ।ਪ੍ਰੰਤੂ ਉਸ ਦੀ ਜਗ੍ਹਾ ਜਰਨਲ ਵਰਗ ਨਾਲ ਸਬੰਧਤ ਵਿਅਕਤੀ ਨੂੰ ਤਰੱਕੀ ਦਿੱਤੀ ਗਈ।ਜਿਸ ਕਾਰਨ ਘਨਸ਼ਾਮ ਵੱਲੋਂ ਪਹਿਲਾਂ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਫਰਿਆਦ ਕੀਤੀ ਗਈ।ਪ੍ਰੰਤੂ ਇਨਸਾਫ ਨਾ ਮਿਲਦਾ ਦੇਖ ਉਸ ਨੇ ਇਨਸਾਫ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਕਮਿਸ਼ਨ ਦੇ ਦਖਲ ਤੋਂ ਬਾਅਦ ਅਤੇ ਘਨਸ਼ਾਮ ਨੂੰ ਤਰੱਕੀ ਮਿਲਣ ‘ਤੇ ਉਨਾਂ ਨੇ ਨਗਰ ਕੌਂਸਲ ਸੰਗਰੂਰ ਵਿਖੇ ਬਤੌਰ ਕਲਰਕ ਅਪਣਾ ਚਾਰਜ਼ ਸੰਭਾਲ ਲਿਆ ਹੈ।ਘਨਸ਼ਾਮ ਨੇ ਐਸ.ਸੀ ਕਮਿਸ਼ਨ ਪੰਜਾਬ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਰਿਟਾ. ਆਈ.ਏ.ਐਸ ਅਤੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …