Saturday, September 21, 2024

ਵਿਦਿਅਰਥੀ ਅਰਮਾਨ ਸਿੰਘ ਨੂੰ ਮਿਲਿਆ ਵਿਸ਼ੇਸ਼ ਪ੍ਰਸੰਸਾ ਪੱਤਰ

ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ – ਸੰਧੂ) – ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਵਿਭਾਗ ਦੇ ਵੱਲੋਂ ਮਨੁੱਖੀ ਜਾਨਵੇਲਾ ਕੋਰੋਨਾ ਵਾਇਰਸ ਖਿਲਾਫ ਵੱਖ-ਵੱਖ ਸਕੂਲ ਵਿਦਿਆਰਥੀਆਂ ਦੇ ਕੋਲੋਂ ਉਨ੍ਹਾਂ ਵੱਲੋਂ ਲਿਖਤ ਕਲਾ ਕ੍ਰਿਤੀਆਂ ਮੰਗਵਾ ਕੇ ‘ਅੰਬੈਸਡਰ ਆਫ ਹੋਪ’ ਚੁਣੇ ਜਾਣ ਦੀ ਦੌੜ ‘ਚ ਪੰਜਾਬ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ ਞਵੱਲੋਂ ਕਿਸਮਤ ਅਜ਼ਮਾਈ ਕੀਤੀ ਗਈ।ਜਿਸ ਦੌਰਾਨ ਵਿਭਾਗ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਾਅਦੇ ਅਨੁਸਾਰ ਬਣਦਾ ਮਾਨ-ਸਨਮਾਨ ਦੇ ਕੇ ਨਿਵਾਜਣ ਦੇ ਨਾਲ-ਨਾਲ ਇਸ ਮੁਕਾਬਲੇ ਦੇ ਹਿੱਸੇਦਾਰ ਬਣਨ ਵਾਲਿਆਂ ਨੂੰ ਵੀ ਉਚੇਚੇ ਤੌਰ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਸਿਲਸਿਲੇ ਤਹਿਤ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਸਿੰਘ ਦੇ ਵੱਲੋਂ ਵੀ ਇਸ ਮੁਕਾਬਲੇ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਈ ਗਈ ਅਤੇ ਮਾਨ ਸਨਮਾਨ ਹਾਂਸਲ ਕੀਤਾ ਗਿਆ।ਉਸ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਲ ਗੱਲਬਾਤ ਕਰਨ ਹੱਲਾਸ਼ੇਰੀ ਪ੍ਰਾਪਤ ਕਰਨ ਦਾ ਮੌਕਾ ਹਾਸਲ ਹੋਇਆ।
             ਅਰਮਾਨ ਸਿੰਘ ਦੇ ਪਿਤਾ ਕਿਰਨਪਾਲ ਸਿੰਘ ਤੇ ਮਾਤਾ ਸੁਖਬੀਰ ਮਾਨ ਨੇ ਦੱਸਿਆ ਕਿ ਅਰਮਾਨ ਸਿੰਘ ਵੱੱਕ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਸ਼ੌਂਕ ਰੱਖਦਾ ਹੈ। ਉਸ ਨੇ ਦੇ ਕਈ ਵੱਕਾਰੀ ਇਨਾਮ, ਟ੍ਰਾਫੀਆਂ ਅਤੇ ਸਰਟੀਫਿਕੇਟ ਆਪਣੀ ਝੋਲੀ ਪਵਾਏ ਹਨ।ਜਿਸ ਲਈ ਉਸ ਨੂੰ ਸਕੂਲ ਅਧਿਆਪਕਾਂ ਤੇ ਸਾਥੀਆਂ ਵੱਲੋਂ ਉਸ ਉਤਸ਼ਾਹ ਮਿਲਦਾ ਹੈ।
ਜਿਕਰਯੋਗ ਹੈ ਕਿ 24 ਘੰਟੇ ਲਗਾਤਾਰ ਸਕੇਟਿੰਗ ਕਰਕੇ ਆਪਣਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ’ਚ ਦਰਜ ਕਰਵਾਉਣ ਵਾਲੇ ਅਰਮਾਨ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਆਪਣੀ ਪੇਸ਼ਕਾਰੀ ਦੀ ਵੀਡੀਓ ਭੇਜਣ ਤੋਂ ਇਲਾਵਾ ਉਸ ਨੂੰ ਯੂ ਟਿਊਬ ਤੇ ਸ਼ੋਸ਼ਲ ਮੀਡੀਆ ਤੇ ਵੀ ਅਪਲੋਡ ਕੀਤਾ ਸੀ, ਜਿਸ ਦੀ ਚੁਫੇਰਿਓ ਸ਼ਲਾਘਾ ਹੋਈ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …