Saturday, September 21, 2024

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਬੁਗਰੀ ਤੇ ਕਰਤਾਰਪੁਰ ‘ਚ ਕੋਵਿਡ ਸੈਂਪਲਾਂ ਦੀ ਕੀਤੀ ਕੁਲੈਕਸ਼ਨ

ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਕਰੋਨਾ ਨੁੂੰ ਹਰਾਉਣ ਲਈ ਕੀਤਾ ਜਾਗਰੂਕ

ਨੂਰਪੁਰ ਬੇਦੀ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਚਲਾਏ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵਲੋ ਪੂਰੀ

File Photo

ਮਿਹਨਤ ਅਤੇ ਲਗਨ ਨਾਲ ਕਰੋਨਾ ਨੂੰ ਹਰਾਉਣ ਦੇ ਯਤਨ ਜਾਰੀ ਹਨ। ਨੂਰਪੁਰ ਬੇਦੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ਿਵ ਕੁਮਾਰ ਦੀ ਅਗਵਾਈ ਵਿੱਚ ਡਾਕਟਰ ਅਤੇ ਸਮੁੱਚਾ ਪੈਰਾ ਮੈਡੀਕਲ ਸਟਾਫ ਲੋਕਾਂ ਨੁੰ ਕੋਵਿਡ ਦੀਆ ਸਾਵਧਾਨੀਆਂ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਬਾਰੇ ਪ੍ਰੇਰਿਤ ਕਰ ਰਹੇ ਹਨ।
                ਸਿਹਤ ਵਿਭਾਗ ਦੀ ਪੈਰਾ ਮੈਡੀਕਲ ਸਟਾਫ ਜਿਸ ਦੀ ਅਗਵਾਈ ਡਾ. ਅਮਨਦੀਪ ਸਿੰਘ ਕਰ ਰਹੇ ਸਨ, ਉਨ੍ਹਾਂ ਵਲੋਂ ਪਿੰਡ ਬੁਗਰੀ ਤੇ ਕਰਤਾਰਪੁਰ ਦੇ 85 ਕੋਵਿਡ ਸੈਂਪਲਾਂ ਦੀ ਕੁਲੈਕਸ਼ਨ ਕੀਤੀ ਗਈ।ਇਸ ਦੇ ਨਾਲ ਹੀ ਲੋਕਾਂ ਨੁੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਦੋ ਤੱਕ ਕੋਵਿਡ ਦੇ ਇਲਾਜ਼ ਲਈ ਕੋਈ ਢੁੱਕਵੀ ਦਵਾਈ ਨਹੀਂ ਬਣਦੀ ਉਸ ਸਮੇਂ ਤੱਕ ਸਾਵਧਾਨੀ ਅਤੇ ਪ੍ਰਹੇਜ਼ ਹੀ ਇਸ ਦਾ ਇਲਾਜ ਹੈ।ਇਸ ਲਈ ਹਰ ਤਰਾਂ ਨਾਲ ਸਾਵਧਾਨੀਆ ਰੱਖਣੀਆਂ ਚਾਹੀਦੀਆਂ ਹਨ।ਬਚਿਆਂ ਅਤੇ ਬਜੁਰਗਾਂ ਨੂੰ ਬਿਨਾ ਕਿਸੇ ਜਰੂਰੀ ਕੰਮ ਤੋਂ ਘਰ ਤੋ ਬਾਹਰ ਨਹੀ ਨਿਕਲਣਾ ਚਾਹੀਦਾ ਅਤੇ ਆਪਣੇ ਘਰ ਦੇ ਆਲੇ ਦੁਆਲੇ ਵੀ ਵਿਸ਼ੇਸ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …