Friday, November 22, 2024

ਪਟਿਆਲਾ ਜਿਲ੍ਹੇ ’ਚ 13 ਹੋਰ ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਕੋਵਿਡ ਦੇ ਨਾਲ-ਨਾਲ ਡੇਂਗੂ ਪ੍ਰਤੀ ਵੀ ਅਪਣਾਈਆਂ ਜਾਣ ਸਾਵਧਾਨੀਆਂ – ਡਾ. ਮਲਹੋਤਰਾ

ਪਟਿਆਲਾ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 656 ਰਿਪੋਰਟਾਂ ਵਿਚੋਂ 643 ਕੋਵਿਡ ਨੈਗੇਟਿਵ ਅਤੇ 13 ਕੋਵਿਡ ਪੌਜ਼ਟਿਵ ਪਾਏ ਗਏ ਹਨ।ਇਹਨਾਂ ਵਿਚੋਂ 10 ਪਟਿਆਲਾ ਸ਼ਹਿਰ, 2 ਰਾਜਪੁਰਾ ਅਤੇ 1 ਨਾਭਾ ਨਾਲ ਸਬੰਧਤ ਹਨ। ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ 6 ਕੇਸ ਪੌਜ਼ਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ, ਇੱਕ ਵਿਦੇਸ਼ ਤੋਂ ਆਉਣ, ਤਿੰਨ ਬਾਹਰੀ ਰਾਜ ਤੋਂ ਆਉਣ ਅਤੇ ਤਿੰਨ ਫਲੂ ਟਾਈਪ ਲੱਛਣਾਂ ਵਾਲੇ ਵਿਅਕਤੀ ਹਨ।
                  ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸ਼ਾਂਤੀ ਨਗਰ ਏਰੀਏ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਦੋ ਜੀਅ 40 ਸਾਲਾ ਔਰਤ ਅਤੇ 26 ਸਾਲਾ ਯੁਵਕ, ਐਸ.ਐਸ.ਟੀ ਕੰਪਲੈਕਸ ਵਿਚ ਰਹਿਣ ਵਾਲਾ 32 ਸਾਲਾ ਵਿਅਕਤੀ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਕੋਵਿਡ ਸੈਂਪਲ ਪੌਜ਼ਟਿਵ ਪਾਏ ਗਏ ਹਨ।ਇਸੇ ਤਰਾਂ ਵਿਦੇਸ਼ ਤੋਂ ਆਉਣ ਕਾਰਨ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਵੀ ਪੌਜ਼ਟਿਵ ਪਾਇਆ ਗਿਆ ਹੈ।ਅਨੰਦ ਨਗਰ ਏ ਦੀ ਰਹਿਣ ਵਾਲੀ 26 ਸਾਲਾ ਔਰਤ, ਤੋਪ ਖਾਨਾ ਮੋੜ ਦਾ ਰਹਿਣ ਵਾਲਾ 55 ਸਾਲਾ ਬਜ਼ੁਰਗ, ਰਾਜਪੁਰਾ ਦੇ ਵਿਕਾਸ ਨਗਰ ਵਿਚ ਰਹਿਣ ਵਾਲੇ 23 ਸਾਲ ਯੁਵਕ ਅਤੇ 28 ਸਾਲਾ ਔਰਤ, ਨਾਭਾ ਦੇ ਸਿਵਲ ਹਸਪਤਾਲ ਵਿਚ ਕੰਟਰੈਕਟ ਤੇ ਕੰਮ ਕਰਦਾ 27 ਸਾਲਾ ਮੁਲਾਜ਼ਮ ਅਤੇ ਧੀਰੂ ਕੀ ਮਾਜਰੀ ਵਿੱਚ ਰਹਿਣ ਵਾਲਾ 32 ਸਾਲਾ ਵਿਅਕਤੀ ਵੀ ਪੌਜ਼ਟਿਵ ਕੇਸ ਦੇ ਸੰਪਰਕ ਵਿੱਚ ਆਉਣ ਕਰਕੇ ਕੋਵਿਡ ਪੌਜ਼ਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਕਮਾਂਡੋ ਹਸਪਤਾਲ ਵਿੱਚ ਕੰਮ ਕਰਦਾ 30 ਸਾਲਾ ਪੁਲਿਸ ਮੁਲਾਜ਼ਮ ਫਲੂ ਟਾਈਪ ਲੱਛਣ ਹੋਣ ਅਤੇ ਸ਼ੇਰਾਂ ਵਾਲਾ ਗੇਟ ਦੀ ਰਹਿਣ ਵਾਲੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ 54 ਸਾਲਾ ਔਰਤ ਅਤੇ ਉਸ ਦੇ ਨਾਲ ਰਹਿ ਰਹੀ 35 ਸਾਲ ਔਰਤ ਵੀ ਕੋਵਿਡ ਪੌਜ਼ਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।

           ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਜਿਲ੍ਹਾ ਪਟਿਆਲਾ ਦੇ ਪੰਜ ਮਰੀਜ਼ਾਂ ਨੂੰ 17 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਤੇ ਕੋਵਿਡ ਤੋਂ ਠੀਕ ਹੋਣ ‘ਤੇ ਕੋਵਿਡ ਕੇਅਰ ਸੈਂਟਰ ਤੋਂ ਅਤੇ ਦੋ ਮਰੀਜ਼ਾਂ ਨੂੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ‘ਤੇ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਅਗਲੇ ਸੱਤ ਦਿਨ ਲਈ ਘਰ ਵਿਚ ਇਕਾਂਤਵਾਸ ‘ਚ ਰਹਿਣ ਲਈ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁਕਰਵਾਰ ਨੂੰ ਮਨਾਏ ਜਾ ਰਹੇ ਖ਼ੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 21014 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 92 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੂ, ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।
                 ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 660 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਮੁਲਾਜ਼ਮ, ਪੌਜ਼ਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
            ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 24190 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ ਦੇ 350 ਕੋਵਿਡ ਪੌਜ਼ਟਿਵ, 22607 ਨੈਗੇਟਿਵ ਅਤੇ 1187 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ 9 ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ 173 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 168 ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …