Saturday, September 21, 2024

ਮਿਸ਼ਨ ਫਤਿਹ ਤਹਿਤ ਐਨ.ਜੀ.ਓ ਵੀ ਨਿਭਾਉਣਗੀਆਂ ਅਹਿਮ ਜਿੰਮੇਵਾਰੀ – ਸਿਵਲ ਸਰਜਨ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕੋਵਿਡ-19 ਮਹਾਂਮਰੀ ‘ਤੇ ਕਾਬੂ ਪਾਉਣ ਲਈ ਜਿਥੇ ਸਰਕਾਰੀ ਵਿਭਾਗ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ, ਉਥੇ ਰਾਜ ਵਿੱਚ ਐਨ.ਜੀ.ਓ ਵੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਅੰਜ਼ਾਮ ਦੇ ਰਹੀਆਂ ਹਨ।ਸਿਵਲ ਸਰਜਨ ਡਾ: ਨਵਦੀਪ ਸਿੰਘ ਵੱਲੋਂ ਮਿਸ਼ਨ ਫਤਿਹ ਤਹਿਤ ਸਮਾਜ ਸੇਵੀ ਸੰਸਥਾਵਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਕੌਰ ਮਹਾਨ ਕਮੇਟੀ ਡੈਥ ਸੇਵਾ ਸੁਸਾਇਟੀ ਸੰਨ ਸ਼ਾਇਨ ਯੂਥ ਕਲੱਬ, ਨਵਜੀਵਨ ਸ਼ਕਤੀ ਅਤੇ ਜਸਟ ਸੇਵਾ ਸੁਸਾਇਟੀ ਦੇ ਨੁਮਾਇੰਦੇ ਸ਼ਾਮਲ ਹੋਏ।
               ਸਿਵਲ ਸਰਜਨ ਨੈ ਕਿਹਾ ਕਿ ਐਨ.ਜੀ.ਓ ਸਮਾਜ ਦੇ ਹਰ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ ਅਤੇ ਸੰਕਟ ਦੀ ਘੜੀ ਵਿੱਚ ਇਨ੍ਹਾਂ ਦਾ ਰੋਲ ਹੋਰ ਵੀ ਵੱਧ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਵਿੱਚ ਐਨ.ਜੀ.ਓਜ਼ ਇਕ ਅਹਿਮ ਭੂਮਿਕਾ ਨਿਭਾਉਂਦਿਆਂ ਘਰ ਘਰ ਜਾ ਕੇ ਜਾਗਰੂਕਤਾ ਜਾਗਰੂਕਤਾ ਫੈਲਾਅ ਰਹੇ ਹਨ।ਜਿਵੇਂ ਸਮਾਜਿਕ ਦੂਰੀ ਬਣਾਉਣਾ, ਹੱਥ ਧੋਣ ਦੀ ਵਿਧੀ, ਮਾਸਕ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲ ਟੇਕਿੰਗ ਟੀਮ ਅਤੇ ਸਕਰੀਨਿੰਗ ਟੀਮਾਂ ਦੁਆਰਾ ਕੋਵਿਡ ਮਰੀਜਾਂ ਦੀ ਜਲਦ ਪਹਿਚਾਣ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
             ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ.ਸੀ.ਪੀ ਸ਼ੁਸੀਲ ਕੁਮਾਰ, ਸਿਹਤ ਅਫਸਰ ਡਾ: ਕੰਵਰ ਅਜੈ ਸਿੰਘ, ਡਾ: ਮਦਨ ਮੋਹਨ, ਡਾ: ਕਰਨ ਮਹਿਰਾ, ਡਾ: ਰਸ਼ਮੀ, ਡਾ: ਮੇਘਾ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ: ਰਮੇਸ਼ ਪਾਲ ਸਿੰਘ, ਡਾ: ਸੰਜੇ ਕਪੂਰ ਵੀ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …