Saturday, September 21, 2024

ਦਸਵੀਂ ‘ਚੋਂ ਡੀ.ਏ.ਵੀ ਲਹਿਰਾ ਦੇ ਵਿਦਿਆਰਥੀਆਂ ਨੇ ਲਹਿਰਾਇਆ ਜਿੱਤ ਦਾ ਝੰਡਾ

ਰੋਹਿਤ ਨੇ 96% ਤੇ ਹਿਤੇਸ਼ ਨੇ 95% ਅੰਕ ਪ੍ਰਾਪਤ ਕਰਕੇ ਪਾਸ ਕੀਤੀ ਪ੍ਰੀਖਿਆ

ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾ. ਦੇਵ ਰਾਜ ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ/ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜ਼ੇ ‘ਚ ਸ਼ਾਨਾਮੱਤੀ ਪ੍ਰਾਪਤੀ ਕਰਕੇ ਇੱਕ ਵਾਰ ਫ਼ਿਰ ਸਫ਼ਲਤਾ ਦਾ ਝੰਡਾ ਲਹਿਰਾਉਂਦੇ ਹੋਏ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨਾਇਆ ਹੈ।
             ਕੂਲ ਕਮੇਟੀ ਦੀ ਪ੍ਰਧਾਨ ਮੈਡਮ ਉਰਮਲਾ ਰਾਣੀ, ਉਪ ਪ੍ਰਧਾਨ ਲੱਕੀ ਖੋਖਰ, ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਅਤੇ ਪ੍ਰਿੰਸੀਪਲ ਨਵਦੀਪ ਭਾਰਦਵਾਜ਼ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਰੋਹਿਤ ਸਿੰਗਲਾ ਨੇ 479, ਹਿਤੇਸ਼ ਗਰਗ ਨੇ 475, ਚੈਲਸੀਆ ਨੇ 470, ਆਦੀਲ ਨੇ 456, ਮੋਹਿਤ ਕਾਂਸਲ ਨੇ 432, ਰੀਆ ਨੇ 430, ਵਿਨਰਜੀਤ ਸਿੰਘ ਨੇ 429, ਵੰਸ਼ੀਕਾ ਨੇ 419, ਦ੍ਰਿਸ਼ਟੀ ਰਾਣੀ ਨੇ 417 ਅਤੇ ਰੀਤਿਕਾ ਰਾਣੀ ਨੇ 414 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ।
           ਉਨਾਂ ਸਕੂਲ ਦੇ ਇਸ ਸ਼ਾਨਦਾਰ ਨਤੀਜ਼ੇ ਦੀ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਸਕੂਲ ਸਟਾਫ਼ ਵਲੋਂ ਕਰਵਾਈ ਮਿਹਨਤ ਦਾ ਨਤੀਜ਼ਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …