Saturday, September 21, 2024

12ਵੀਂ ਦੇ ਨਤੀਜਿਆਂ ‘ਚ ਕਪੂਰਥਲਾ ਜ਼ਿਲੇ ਦਾ ਪੰਜਾਬ ਵਿਚ ਸਤਵਾਂ ਸਥਾਨ

ਕੁੱਲ 93.96 ਫੀਸਦੀ ਬੱਚੇ ਹੋਏ ਪਾਸ, ਸਾਇੰਸ ਤੇ ਆਰਟਸ ‘ਚ ਕੁੜੀਆਂ ਨੇ ਮਾਰੀ ਬਾਜ਼ੀ

ਕਪੂਰਥਲਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਕਪੂਰਥਲਾ ਜ਼ਿਲੇ ਦੇ ਬੱਚਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । ਬੋਰਡ ਵਲੋਂ ਜਾਰੀ ਨਤੀਜੇ ਵਿੱਚ ਕਪੂਰਥਲਾ ਜ਼ਿਲੇ ਨੇ ਪਾਸ ਪ੍ਰਤੀਸ਼ਸਤਾ ਦੇ ਮਾਮਲੇ ਵਿੱਚ ਸਤਵਾਂ ਸਥਾਨ ਹਾਸਿਲ ਕੀਤਾ, ਜਦਕਿ ਪਿਛਲੇ ਸਾਲ ਜ਼ਿਲੇ ਨੂੰ ਨੌਵਾਂ ਸਥਾਨ ਹਾਸਿਲ ਹੋਇਆ ਸੀ।
               ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਅਤੇ ਤਮਾਮ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਹ ਆਸ ਜਤਾਈ ਕਿ ਅਧਿਆਪਕ ਵਰਗ ਜ਼ਿਲੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ‘ਚ ਯਤਨਸ਼ੀਲ ਰਹੇਗਾ। ਉਨਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੰਦਿਆਂ ਜਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ।
                  ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੱਸਾ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਕੁੱਲ 7837 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ।ਜਿਨਾਂ ਵਿਚੋਂ 7364 ਪਾਸ ਹੋਏ। ਜਿਸ ਨਾਲ ਜ਼ਿਲੇ ਦੀ ਪਾਸ ਪ੍ਰਤੀਸ਼ਸ਼ਤਾ 93.96 ਬਣਦੀ ਹੈ।ਸਾਇੰਸ ਸ੍ਰੇਣੀ ਵਿੱਚ ਸਰਕਾਰੀ ਸਕੂਲ ਫਗਵਾੜਾ (ਗਰਲਜ਼) ਦੀ ਵਿਦਿਆਰਥਣ ਤ੍ਰਿਸ਼ਨਾ ਨੇ 450 ਵਿਚੋਂ 442 ਨੰਬਰ ਪ੍ਰਾਪਤ ਕਰਕੇ ਜ਼ਿਲੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਾਇੰਸ ਸ੍ਰੇਣੀ ਵਿੱਚ ਸਰਕਾਰੀ ਗਰਲਜ਼ ਸਕੂਲ ਕਪੂਰਥਲਾ ਦੀ ਵਿਦਿਆਰਥਣ ਸੰਧਿਆ 450 ਵਿਚੋਂ 438 ਅੰਕ ਹਾਸਿਲ ਕਰਕੇ ਦੂਜੇ ਸਥਾਨ ‘ਤੇ ਰਹੀ।
                 ਜਦਕਿ ਆਰਟਸ ਸ਼੍ਰੇਣੀ ਵਿੱਚ ਸਰਕਾਰੀ ਗਰਲਜ਼ ਸਕੂਲ ਫਗਵਾੜਾ ਦੀ ਵਿਦਿਆਰਥਣ ਪ੍ਰਿਅੰਕਾ ਨੇ 442 ਨੰਬਰ ਪ੍ਰਾਪਤ ਕਰਕੇ ਜ਼ਿਲੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਆਰਟਸ ਸ਼੍ਰੇਣੀ ਵਿੱਚ ਹੀ ਸਰਕਾਰੀ ਸਕੂਲ ਧਾਲੀਵਾਲ ਬੇਟ ਅਤੇ ਨੂਰਪੁਰ ਲੁਬਾਣਾ ਦੀਆਂ ਵਿਦਿਆਰਥਣਾ ਦੂਜੇ ਸਥਾਨ `ਤੇ ਰਹੀਆਂ ਹਨ।ਇਨਾਂ ਵਿੱਚ ਲਵਪ੍ਰੀਤ ਕੌਰ ਨੇ 438 ਅਤੇ ਮਨਦੀਪ ਕੌਰ ਨੇ ਵੀ 438 ਨੰਬਰ ਪ੍ਰਾਪਤ ਕੀਤੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …