Saturday, September 21, 2024

ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਨੇ ਅਮ੍ਰਿਤਸਰ ਲਾਅ ਕਾਲਜ ਦੀ ਕੀਤੀ ਸ਼ੁਰੂਆਤ

ਜੰਡਿਆਲਾ ਗੁਰੂ, 3 ਅਗਸਤ (ਹਰਿੰਦਰਪਾਲ ਸਿੰਘ) – ਅੰਮ੍ਰਿਤਸਰ ਗਰੁੱਪ ਆਫ ਕਾਲਜਿਸ ਨੇ ਅੰਮ੍ਰਿਤਸਰ ਲਾਅ ਕਾਲਜ (ਏ.ਐਲ.ਸੀ) ਸ਼ੁਰੂ ਕੀਤਾ ਹੈ, ਜੋ ਤੀਜਾ ਕਾਲਜ ਹੈ।ਅੰਮ੍ਰਿਤਸਰ ਲਾਅ ਕਾਲਜ ਨੂੰ ਬਾਰ ਕੌਂਸਲ ਆਫ ਇੰਡੀਆ ਵਲੋਂ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿਤਸਰ ਨਾਲ ਸਬੰਧਤ ਹੈ।ਆਪਣੇ ਪਹਿਲੇ ਅਕਾਦਮਿਕ ਸੈਸ਼ਨ 2020-2021 ਵਿਚ ਏ.ਐੈਲ.ਸੀ ਨੇ ਦੋ ਡਿਗਰੀ ਕੋਰਸਾਂ ਜਿਵੇਂ ਬੀ.ਏ ਐਲ.ਐਲ.ਬੀ (5 ਸਾਲ) ਅਤੇ ਐਲ.ਐਲ.ਬੀ (3 ਸਾਲ) ਦਾ ਕੋਰਸ ਸ਼ੁਰੂ ਕੀਤਾ ਹੈ।

                ਇਨ੍ਹਾ ਕੋਰਸਾਂ ਵਿਚ ਦਾਖਲਾ ਕੇਂਦਰਿਤ ਸਲਾਹ ਰਾਹੀ ਜੀ.ਐਨ.ਡੀ.ਯੂ ਅਤੇ ਦਾਖਲਾ ਪ੍ਰੀਖਿਆ ਏ.ਜੀ.ਸੀ ਨੇਸਟ ਰਾਹੀਂ ਹੋਵੇਗਾ। ਐਡਵੋਕੇਟ ਅਮਿਤ ਸ਼ਰਮਾ ਚੇਅਰਮੈਨ ਏ.ਜੀ.ਸੀ ਨੇ ਦੱਸਿਆ ਕਿ ਅਜੋਕੇ ਸਮੇਂ ਏਜੀਸੀ ਨੇਸਟ ਦਾ ਡਿਜ਼ਾਈਨ ਪੂਰੀ ਆਨਲਾਈਨ ਹੈ।ਵਿਦਿਆਰਥੀ ਨਾ ਸਿਰਫ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹਨ, ਬਲਕਿ ਆਪਣੀਆਂ ਥਾਵਾਂ ਤੋਂ ਪ੍ਰੀਖਿਆ ਵੀ ਦੇ ਸਕਦੇ ਹਨ ਤਾਂ ਜੋ ਉਹ ਦਾਖਲੇ ਦੇ ਯੋਗ ਬਣ ਸਕਣ।ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰਾਪਤ ਕੀਤੇ ਗਏ ਅੰਕ ਦੇ ਅਧਾਰ 1.5 ਲੱਖ ਤਕ ਸਕਾਲਸ਼ਿਪ ਪ੍ਰਾਪਤ ਕਰ ਸਕਦੇ ਹਨ।ਲਾਅ ਕੋਰਸਾਂ ਲਈ ਏ.ਜੀ.ਸੀ ਨੇਸਟ ਅਧਾਰਿਤ ਟੈਸਟ ਹੋਵੇਗਾ।ਟੈਸਟ ਦੀ ਮਿਆਦ 45 ਮਿੰਟ ਦੀ ਹੋਵੇਗੀ।ਜਿਸ ਵਿਚ 45 ਪ੍ਰਸ਼ਨ ਹੋਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …