Monday, May 13, 2024

ਯੂਨੀਵਰਸਿਟੀ ਵਿਖੇ ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਆਨਲਾਈਨ ਕੋਰਸ ਸੰਪਨ

ਅੰਮ੍ਰਿਤਸਰ, 6 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਸੱਤ ਰੋਜ਼ਾ ਆਨਲਾਈਨ ਸੰਪੰਨ ਹੋ ਗਿਆ।ਇਸ ਵਿਚ ਵੱਖ ਵਿਭਾਗਾਂ ਅਤੇ ਸੰਸਥਾਵਾਂ ਤੋਂ ਖੋਜਾਰਥੀਆਂ ਅਤੇ ਵਿਗਿਆਨੀਆਂ ਨੇ ਭਾਗ ਲਿਆ।
                ਸਮਾਪਤੀ ਸਮਾਰਹ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਦੀਪ ਸਿੰਘ ਨੇ ਕੀਤੀ। ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਮੁੱਖ ਮਹਿਮਾਨ ਅਤੇ ਭਾਗ ਲੈਣ ਵਾਲੇ ਖੋਜਾਰਥੀਆਂ ਤੇ ਵਿਗਿਆਨੀਆਂ ਦਾ ਇਸ ਵਿਚ ਭਾਗ ਲੈਣ `ਤੇ ਧੰਨਵਾਦ ਕੀਤਾ। ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਕੋਰਸ ਦੌਰਾਨ ਵਿਚਾਰੇ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਕੋਰਸ ਵਿਚ ਰਾਜ ਤੋਂ ਇਲਾਵਾ ਹੋਰਨਾਂ ਰਾਜਾਂ ਜਿਵੇਂ ਕਰਨਾਟਕਾ, ਮਹਾਰਾਸ਼ਟਰਾ, ਹਰਿਆਣਾ, ਜੰਮੂ ਤੇ ਕਸ਼ਮੀਰ ਤੋਂ ਵੱਖ-ਵੱਖ ਕੈਮਿਸਟਰੀ, ਸਿਖਿਆ, ਇਲੈਕਟ੍ਰੌਨਿਕਸ ਕਮਿਊਨੀਕੇਸ਼ਨ, ਇਨਵਾਇਰਨਮੈਂਟਲ ਸਾਇੰਸਜ਼, ਕਾਨੂੰਨ ਫਾਰਮਾਸਿਊਟੀਕਲ ਸਾਇਸਜ਼, ਪਲਾਨਿੰਗ ਦੇ 38 ਵਿਸ਼ਾ ਮਾਹਿਰਾਂ ਵੱਲੋਂ ਭਾਗ ਲਿਆ ਗਿਆ।
              ਪ੍ਰੋਫੈਸਰ ਹਰਦੀਪ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਅਧਿਆਪਕਾਂ ਦੀ ਆਨਲਾਈਨ ਸਿਖਲਾਈ ਸਮੇਂ ਦੀ ਲੋੜ ਸੀ।ਆਈਪੀਆਰ ਅਤੇ ਨੈਤਿਕਤਾ ਨੂੰ ਖੋਜ ਅਤੇ ਅਧਿਆਪਨ ਵਿਚ ਸ਼ਾਮਲ ਕਰਨਾ ਅਤੇ ਸਿਖਾਇਆ ਜਾਣਾ ਸਮੇ ਦੀ ਲੋੜ ਹੈ।ਇਸ ਕੋਰਸ ਵਿੱਚ ਟੀ.ਆਈ.ਐਫ.ਏ.ਸੀ-ਡੀ.ਐਸ.ਟੀ, ਦਿੱਲੀ ਸਮੇਤ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਦੁਆਰਾ ਦਿੱਤੇ ਭਾਸ਼ਣ ਜਿਨ੍ਹਾਂ ਵਿਚ ਵੱਖ ਵੱਖ 18 ਸੈਸ਼ਨ ਸ਼ਾਮਲ ਕੀਤੇ ਗਏ ਸਨ।ਸੀ.ਐਸ.ਆਈ.ਆਰ-ਆਈ.ਆਈ.ਐਮ, ਜੰਮੂ; ਦਿੱਲੀ ਯੂਨੀਵਰਸਿਟੀ, ਦਿੱਲੀ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪਟਿਆਲਾ; ਐਮਡੀਯੂ, ਰੋਹਤਕ, ਆਈਪੀਆਰ ਸੈੱਲ-ਐਚ.ਐਸ.ਸੀ.ਐਸ.ਟੀ, ਪੰਚਕੁਲਾ ਆਦਿ ਤੋਂ ਮਾਹਿਰਾਂ ਅਤੇ ਭਾਗੀਦਾਰਾਂ ਨੂੰ ਬੌਧਿਕ ਜਾਇਦਾਦ ਅਧਿਕਾਰਾਂ ਦੇ ਵੱਖ-ਵੱਖ ਪਹਿਲੂਆਂ, ਪ੍ਰਕਾਸ਼ਤ ਕਰਨ ਵਿਚ ਨੈਤਿਕਤਾ, ਪੇਟੈਂਟਸ ਦਾਇਰ ਕਰਨ, ਕਾਪੀਰਾਈਟਾਂ, ਕਾਪੀਰਾਈਟਾਂ ਦੀ ਉਲੰਘਣਾ ਅਤੇ ਟ੍ਰੇਡਮਾਰਕ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
             ਡਾ. ਬਿਮਲਦੀਪ ਸਿੰਘ, ਕੋਰਸ ਕੋਆਰਡੀਨੇਟਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਭਵਿੱਖ ਵਿਚ ਅਜਿਹੇ ਕੋਰਸ ਕਰਵਾਉਣ ਬਾਰੇ ਦੱਸਿਆ।

Check Also

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ …