Saturday, September 21, 2024

74ਵੇਂ ਸਵਤੰਤਰਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ

ਧੂਰੀ, 16 ਅਗਸਤ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਨਵੀਂ ਅਨਾਜ ਮੰਡੀ ਧੂਰੀ ਵਿਖੇ ਮਨਾਇਆ ਜਾਣ ਵਾਲਾ 74ਵਾਾਂ ਸਵਤੰਤਰਤਾ ਦਿਵਸ ਸਮਾਗਮ ਸੰਖੇਪ ਤੌਰ ‘ਤੇ ਤਹਿਸੀਲ ਕੰਪਲੈਕਸ ਧੂਰੀ ਵਿਖੇ ਮਨਾਇਆ ਗਿਆ।ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਲਤੀਫ ਅਹਿਮਦ ਐਸ.ਡੀ.ਐਮ ਧੂਰੀ ਨੇ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਕੇਵਲ ਰਾਸ਼ਟਰੀ ਗਾਣ ਹੀ ਗਾਇਆ ਗਿਆ।ਉਪਰੰਤ ਐਸ.ਡੀ.ਐਮ ਧੂਰੀ ਅਤੇ ਸਕੂਲੀ ਵਿਦਿਆਰਥਣਾਂ ਵੱੱਲੋਂ ਤਹਿਸੀਲ ਕੰਪਲੈਕਸ ਵਿੱਚ ਬੂਟੇ ਲਗਾਏ ਗਏ।ਇਸੇ ਲੜੀ ਤਹਿਤ ਨਗਰ ਕੌਂਸਲ ਦਫਤਰ ਧੂਰੀ ਵਿਖੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਵਲੋਂ ਅਤੇ ਰਾਮ ਬਾਗ ਸ਼ਾਂਤੀ ਨਿਕੇਤਨ ਪਾਰਕ ਧੂਰੀ ਵਿਖੇ ਯੋਗ ਅਤੇ ਸੈਰ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਮਾਨਵ ਕਲਿਆਣ ਯੋਗ ਟਰੱਸਟ ਵੱਲੋਂ ਬਾਬਾ ਜਗਤਾਰ ਸਿੰਘ ਦੀ ਅਗਵਾਈ ‘ਚ ਕੌਮੀ ਝੰਡਾ ਲਹਿਰਾਇਆ ਗਿਆ।
                  ਇਸ ਮੌਕੇ ਪ੍ਰਬੋਧ ਚੰਦਰ ਨਾਇਬ ਤਹਿਸੀਲਦਾਰ, ਐਸ.ਐਚ.ਓ ਸਿਟੀ ਦਰਸ਼ਨ ਸਿੰਘ, ਐਸ.ਐਚ.ਓ ਸਦਰ ਮੇਜਰ ਸਿੰਘ, ਰਿੰਪੀ ਗਰਗ ਬੀ.ਡੀ.ਪੀ.ਓ ਧੂਰੀ, ਜਗਰਾਜ ਸਿੰਘ ਬੀ.ਡੀ.ਪੀ.ਓ ਸ਼ੇਰਪੁਰ ਅਤੇ ਮਨਜੀਤ ਬਖਸ਼ੀ ਸਾਬਕਾ ਡੀ.ਪੀ.ਆਰ.ਓ (ਸਟੇਜ਼ ਸੈਕਟਰੀ) ਆਦਿ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …