Friday, September 20, 2024

ਉਮੀਦਵਾਰੀ ਪੱਕੀ ਹੋਣ ਤੋਂ ਬਾਅਦ ਦੋਵਾਂ ਧੜ੍ਹਿਆਂ ਕੀਤਾ ਜੋਰਦਾਰ ਚੋਣ ਪ੍ਰਚਾਰ

ਯੂ.ਕੇ.ਡੀ.ਐਫ ਅਤੇ ਡੈਮੋਕੈਰਟਿਕ ਇਪਲਾਇਜ਼ ਫ਼ਰੰਟ ਨੇ ਕੀਤੇ ਜਿੱਤ ਦੇ ਦਾਅਵੇ
ਅੰਮ੍ਰਿਤਸਰ, 16 ਅਕਤੂਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸ਼ੋਸੀਏਸ਼ਨ ਦੀਆਂ ਸਲਾਨਾ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਈ ਕਰ ਰਹੇ ਯੂਨੀਵਰਸਿਟੀ ਕਰਮਚਾਰੀ ਡੈਮੋਕੈਰਟਿਕ ਫ਼ਰੰਟ ਅਤੇ ਡੈਮੋਕੈਰਟਿਕ ਇਪਲਾਇਜ਼ ਫ਼ਰੰਟ ਦੇ ਸਮੁੱਚੇ ਉਮੀਦਵਾਰਾਂ ਦੇ ਦਸਤਾਵੇਜ਼ ਚੋਣ ਅਧਿਕਾਰੀ ਕੰਮ ਰਿਟਰਨਿੰਗ ਅਫ਼ਸਰ ਪ੍ਰੋਫ਼ੈਸਰ ਡਾ. ਦਲਬੀਰ ਸਿੰਘ ਸੌਗੀ ਵੱਲੋਂ ਸਹੀ ਦਰਸਾਏ ਗਏ ਹਨ। ਜਿਸ ਉਪਰੰਤ ਦੋਵਾਂ ਧੜਿਆਂ ਨੇ ਅੱਜ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਰੱਜ ਕੇ ਚੋਣ ਪ੍ਰਚਾਰ ਕੀਤਾ।ਕਨਵੀਨਰ ਜਗੀਰ ਸਿੰਘ ਵੱਲੋਂ ਡੈਮੋਕੈਰਟਿਕ ਇਪਲਾਇਜ਼ ਫ਼ਰੰਟ ਦੀ ਚੋਣ ਪ੍ਰਚਾਰ ਕਮਾਨ ਸੰਭਾਲਣ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦਿਆਂ ਸਕੱਤਰ ਅਹੁੱਦਾ ਉਮੀਦਵਾਰ ਰਜਨੀਸ਼ ਭਾਰਦਵਾਜ਼ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਧੜ੍ਹਾ ਪਿਛਲੇ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਰਿਹਾ ਹੈ।ਪਰ ਉਹ ਹਮੇਸ਼ਾਂ ਨਾਨ ਟੀਚਿੰਗ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਹਾਅ ਦਾ ਨਾਅਰਾ ਮਾਰਦੇ ਆਏ ਹਨ।ਪ੍ਰਧਾਨਗੀ ਅਹੁੱਦਾ ਉਮੀਦਵਾਰ ਮੈਡਮ ਹਰਵਿੰਦਰ ਕੌਰ ਤੋਂ ਇਲਾਵਾ ਹਰਪਾਲ ਸਿੰਘ, ਸੁਖਵੰਤ ਸਿੰਘ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ, ਮੋਹਨਦੀਪ ਸਿੰਘ ਤੇ ਮਿਸ ਪ੍ਰਿਆ ਅਨਮੋਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
                  ਇਸੇ ਤਰ੍ਹਾਂ ਯੂਨੀਵਰਸਿਟੀ ਕਰਮਚਾਰੀ ਡੈਮੋਕੈਰਟਿਕ ਫ਼ਰੰਟ ਦੇ ਕਨਵੀਨਰ ਬਲਬੀਰ ਸਿੰਘ ਗਰਚਾ ਦੀ ਅਗਵਾਈ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦੇ ਹੋਏ ਚੋਣ ਪ੍ਰਚਾਰ ਕੀਤਾ ਗਿਆ।ਪ੍ਰਧਾਨਗੀ ਅਹੁੱਦਾ ਉਮੀਦਵਾਰ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੱਲਾਂ ਵਿੱਚ ਨਹੀ ਬਲਕਿ ਕੰਮ ਵਿੱਚ ਵਿਸਵਾਸ ਰੱਖਦੀ ਹੈ।ਪਹਿਲਾਂ ਵੀ ਉਨ੍ਹਾਂ ਜੀ.ਐਨ.ਡੀ.ਯੂ ਪ੍ਰਬੰਧਨ ਦੇ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸੰਪਰਕ ਕਾਇਮ ਕਰਕੇ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਭੱਖਦੇ ਮਸਲਿਆਂ ਨੂੰ ਹੱਲ ਕਰਵਾਇਆ ਹੈ।
                      ਇਸ ਮੌਕੇ ਮਨਪ੍ਰੀਤ ਸਿੰਘ, ਤੇਜ਼ਵੰਤ ਸਿੰਘ, ਭੂਮਾ ਰਾਮ, ਹਰਦੀਪ ਸਿੰਘ, ਪ੍ਰਗਟ ਸਿੰਘ ਆਦਿ ਨੇ ਪਾਰਟੀ ਹੱਕ ‘ਚ ਨਾਅਰੇਬਾਜ਼ੀ ਕੀਤੀ।ਦੱਸਣਯੋਗ ਹੈ ਕਿ ਜੀ.ਐਨ.ਡੀ.ਯੂ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ 29 ਅਕਤੂਬਰ ਨੂੰ ਹੋਣਗੀਆਂ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …