Saturday, September 21, 2024

ਜਿਲ੍ਹਾ ਪਠਾਨਕੋਟ ‘ਚ ਪਟਾਖੇ ਵੇਚਣ ਤੇ ਸਟੋਰ ਕਰਨ ਲਈ ਕੱਢੇ ਗਏ 7 ਵਿਅਕਤੀਆਂ ਦੇ ਆਰਜ਼ੀ ਡਰਾਅ

ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀਵਾਲੀ/ ਗੁਰਪੁਰਬ/ਨਵਾਂ ਸਾਲ ਅਤੇ ਕਿ੍ਰਸਮਿਸ ਦੇ ਮੌਕੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੈਂਸ ਜਾਰੀ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਪਠਾਨਕੋਟ ਵੱਲੋਂ 5 ਨਵੰਬਰ ਤੱਕ ਦਰਖਾਸਤਾਂ ਮੰਗੀਆਂ ਗਈਆਂ ਹਨ।ਅੱਜ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਵੱਲੋਂ ਅਰਜ਼ੀਆਂ ਦੇਣ ਵਾਲੇ ਲੋਕਾਂ ਦੇ ਸਾਹਮਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਡਰਾਅ ਕੱਢੇ ਗਏ।
                ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਦੀਵਾਲੀ ਤਿਉਹਾਰ ‘ਤੇ ਆਰਜ਼ੀ ਤੌਰ ‘ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਆਰਜ਼ੀ ਲਾਈਸੰਸ ਜਾਰੀ ਕਰਨ ਲਈ ਉਨ੍ਹਾਂ ਕੋਲ 211 ਅਰਜੀਆਂ ਪਹੁੰਚੀਆਂ ਸਨ।ਅੱਜ ਉਨ੍ਹਾਂ ਦੀ ਮੋਜੂਦਗੀ ਵਿੱਚ ਡਰਾਅ ਕੱਢੇ ਗਏ।
              ਉਨ੍ਹਾਂ ਦੱਸਿਆ ਕਿ ਕੱਢੇ ਗਏ ਡਰਾਅ ਵਿੱਚ ਰੋਹਿਤ ਗੁਪਤਾ ਪੁੱਤਰ ਗਗਨ ਕਾਂਤ ਨਿਵਾਸੀ ਬੇਗੋਵਾਲ, ਅਭੀ ਪੁੱਤਰ ਸੁਨੀਲ ਤਨੇਤਰਾ ਨਿਵਾਸੀ ਕਸਮੀਰੀ ਮੁਹੱਲਾ ਸੁਜਾਨਪੁਰ, ਦੀਪਕ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਛੋਟਾ ਦੋਲਤਪੁਰ ਪਠਾਨਕੋਟ, ਰਿਧਮ ਸਰਮਾ ਪੁੱਤਰ ਅਸਵਨੀ ਕੁਮਾਰ ਨਿਵਾਸੀ ਈਸ਼ਵਰ ਨਗਰ ਪਠਾਨਕੋਟ, ਰਾਕੇਸ਼ ਕੁਮਾਰ ਪੁੱਤਰ ਰਵੀ ਕੁਮਾਰ ਨਿਵਾਸੀ ਚਾਰ ਮਰਲਾ ਮਾਡਲ ਟਾਊਨ ਪਠਾਨਕੋਟ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਢਾਂਗੂ ਰੋਡ ਪਠਾਨਕੋਟ ਅਤੇ ਸੁਦੇਸ਼ ਕੁਮਾਰੀ ਪਤਨੀ ਮਨਜੀਤ ਲਾਲ ਢਾਕੀ ਪਠਾਨਕੋਟ ਦੇ ਡਰਾਅ ਨਿਕਲੇ ਹਨ।
                    ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪਟਾਖੇ ਵੇਚਣ ਲਈ ਮਾਰਕਫੈਡ ਗਰਾਉਂਡ ਨਰੋਟ ਜੈਮਲ ਸਿੰਘ, ਟਰੱਕ ਯੂਨੀਅਨ ਸੈਲੀ ਰੋਡ ਪਠਾਨਕੋਟ, ਪਲੇਅ ਗਰਾਉਂਡ ਐਸ.ਡੀ ਸਕੂਲ ਈਸਾ ਨਗਰ ਪਠਾਨਕੋਟ, ਬਿਜਲੀ ਗਰਾਉਂਡ ਸੁਜਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਾਨੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ, ਖੇਡ ਦਾ ਮੈਦਾਨ ਨੇੜੇ ਸਮਸਾਨਘਾਟ ਭੂੰਨ ਧਾਰਕਲ੍ਹਾ ਅਤੇ ਦੁਸਹਿਰਾ ਗਰਾਉਂਡ ਨੇੜੇ ਗੋਲ ਮਾਰਕਿਟ ਸਾਹਪੁਰਕੰਡੀ ਆਦਿ ਸਥਾਨ ਨਿਰਧਾਰਿਤ ਕੀਤੇ ਗਏ ਹਨ।
                ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਡਰਾਅ ਨਿਕਲੇ ਹਨ ਉਹ ਪ੍ਰਸਾਸ਼ਨ ਵੱਲੋਂ ਨਿਰਧਾਰਤ ਸਥਾਨਾਂ ‘ਤੇ 11 ਨਵੰਬਰ ਤੋਂ ਦੀਵਾਲੀ ਤੱਕ ਹੀ ਪਟਾਖੇ ਵੇਚ ਸਕਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …