Saturday, September 21, 2024

11 ਕਰੋੜ ਰੁਪੈ ਦੀ ਲਾਗਤ ਨਾਲ ਹੋਵੇਗੀ ਕਪੂਰਥਲਾ ਸ਼ਹਿਰ ਦੀ ਕਾਇਆ ਕਲਪ – ਰਾਣਾ ਗੁਰਜੀਤ ਸਿੰਘ

2 ਕਰੋੜ ਦੀ ਲਾਗਤ ਵਾਲੀਆਂ ਸੜਕਾਂ ਦੇ ਕੰਮ ਸ਼ੁਰੂ ਕਰਵਾਏ, ਮਾਡਲ ਟਾਊਨ ‘ਚ ਲੱਗੇਗਾ 600 ਫੁੱਟ ਡੂੰਘਾ ਟਿਊਬਵੈਲ

ਕਪੂਰਥਲਾ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਪੂਰਥਲਾ ਸ਼ਹਿਰ ਦੇ ਵਿਕਾਸ ਲਈ 11 ਕਰੋੜ ਰੁਪੈ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ ਪੂਰੇ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
                 ਅੱਜ ਸ਼ਹਿਰ ਦੇ ਵੱਖ-ਵੱਖ ਸਥਾਨਾਂ `ਤੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਬੋਲਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਕਾਲੋਨੀਆਂ ਵਿਚ 100 ਫੀਸਦੀ ਸੜਕਾਂ, ਸੀਵਰੇਜ਼, ਪੀਣ ਵਾਲਾ ਪਾਣੀ ਤੇ ਸਟਰੀਟ ਲਾਇਟਾਂ ਦੀ ਸਹਲੂਤ ਪ੍ਰਦਾਨ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਮਾਡਲ ਟਾਊਨ ਵਿਖੇ 600 ਫੁੱਟ ਡੂੰਘਾ ਟਿਊਬਵੈਲ ਵੀ ਲਾਇਆ ਜਾਵੇਗਾ ਤਾਂ ਜੋ ਨੇੜਲੇ ਇਲਾਕਿਆਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ।
ਰਾਣਾ ਗੁਰਜੀਤ ਸਿੰਘ ਵਲੋਂ ਅੱਜ ਅਜੀਤ ਨਗਰ ਵਿਖੇ ਮਾਤਾ ਚਿੰਤਪੁਰਨੀ ਮੰਦਿਰ ਦੇ ਨੇੜੇ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਸ ਕੰੰਮ ਉਪਰ ਕੁੱਲ 72.40 ਲੱਖ ਰੁਪੈ ਦੀ ਲਾਗਤ ਆਵੇਗੀ ਅਤੇ ਅਜੀਤ ਨਗਰ ਦੀਆਂ ਗਲੀਆਂ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ।ਉਨਾਂ ਰਸਮੀ ਤੌਰ `ਤੇ ਰਿਬਨ ਕੱਟਣ ਦੀ ਰਸਮ ਵੀਨਾ ਸ਼ਰਮਾ ਕੋਲੋਂ ਕਰਵਾਈ।
              ਇਸੇ ਤਰਾਂ ਬਾਬਾ ਦੀਪ ਸਿੰਘ ਨਗਰ ਵਿਖੇ 9 ਗਲੀਆਂ ਬਣਾਉਣ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਗਈ, ਜਿਸ ਉੱਪਰ ਕੁੱਲ 69.81 ਲੱਖ ਰੁਪੈ ਦੀ ਲਾਗਤ ਆਵੇਗੀ। ਲੋਕਾਂ ਵਲੋਂ ਬਾਬਾ ਦੀਪ ਸਿੰਘ ਨਗਰ ਵਾਲੀ ਮੁੱਖ ਸੜਕ ਜੋ ਕਿ ਪੀਰ ਚੌਧਰੀ ਰੋਡ ਨਾਲ ਜੋੜਦੀ ਹੈ, ਨੂੰ ਬਣਾਉਣ ਦੀ ਮੰਗ `ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਿੱਤ ਵਿਭਾਗ ਵਲੋਂ ਇਸੇ ਮਹੀਨੇ ਇਸ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ ਇਕ ਕਰੋੜ 25 ਲੱਖ ਰੁਪੈ ਮਨਜ਼ੂਰ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਨਿਊ ਗੁਰੂ ਨਾਨਕ ਨਗਰ ਵਿਖੇ ਵੀ ਗਲੀਆਂ ਨੂੰ ਕੰਕਰੀਟ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਰਾਣਾ ਗੁਰਜੀਤ ਸਿੰਘ ਨੇ ਸਥਾਨਕ ਵਾਸੀ ਰੂਹੀ ਸ਼ਰਮਾ ਕੋਲੋਂ ਕਰਵਾਈ, ਜਿਸ ਉਪਰ 62.19 ਲੱਖ ਰੁਪੈ ਦੀ ਲਾਗਤ ਆਵੇਗੀ।
                  ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕੱਲਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਨਗਰ ਕੌਂਸਲ ਕਪੂਰਥਲਾ ਦੇ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ, ਐਸ.ਓ ਤਰਲੋਚਨ ਸਿੰਘ, ਵਿਕਾਸ ਸ਼ਰਮਾ, ਨਰਿੰਦਰ ਮਨਸੂ, ਮਾਸਟਰ ਵਿਨੋਦ ਸੂਦ, ਕਰਨ ਮਹਾਜਨ, ਨਰੈਣ ਵਸਿਸ਼ਟ, ਮਨਜੀਤ ਸਿੰਘ, ਹਰਜੀਤ ਸਿੰਘ , ਬਲਜੀਤ ਕਾਲਾ ਤੇ ਹੋਰ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …