Friday, September 20, 2024

ਸੋਨੀ ਨੇ 18 ਲੱਖ ਦੇ ਬਣੇ ਟਿਊਬਵੈਲ ਤੇ 40 ਲੱਖ ਨਾਲ ਬਣਨ ਵਾਲੇ ਪਾਰਕ ਦਾ ਕੀਤਾ ਉਦਘਾਟਨ

ਕਿਹਾ 50 ਲੱਖ ਰੁਪਏ ਦੀ ਲਾਗਤ ਨਾਲ ਬੇਰੀ ਗੇਟ ਵਿਖੇ ਬਣਾਇਆ ਜਾਵੇਗਾ ਨਵਾਂ ਪਾਰਕ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਲੋਕਾਂ ਨਾਲ ਚੋਣਾਂ ਦੋਰਾਨ ਕੀਤੇ ਵਾਅਦੇ ਹਰ ਹੀਲੇ ਪੂਰੇ ਕੀਤੇ ਜਾਣਗੇ ਅਤੇ ਕੇਦਰੀ ਵਿਧਾਨ ਸਭਾ ਹਲਕੇ ਵਿਚ ਕੋਈ ਵੀ ਇਲਾਕਾ ਵਿਕਾਸ ਪੱਖੋਂ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ ।
                ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 58 ਦੇ ‘ਚ ਪੈਂਦੇ ਲਾਹੋਰੀ ਗੇਟ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਊਬਵੈਲ ਦਾ ਬਟਨ ਦਬਾਉਣ ਸਮੇਂ ਕੀਤਾ।ਉਨਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਵਾਰਡਾਂ ਵਿਚ ਪੀਣ ਵਾਲੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਹਰੇਕ ਵਾਰਡ ਵਿਚ ਨਵੇ ਟਿਊਬਵੈਲ ਲਗਾ ਦਿੱਤੇ ਹਨ।ਸੋਨੀ ਵਲੋ ਲਾਹੋਰੀ ਗੇਟ ਵਿਖੇ 40 ਲੱਖ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਪਾਰਕ ਦਾ ਉਦਘਾਟਨ ਵੀ ਟੱਕ ਲਗਾ ਕੇ ਕੀਤਾ।ਉਨਾਂ੍ਹ ਕਿਹਾ ਕਿ ਇਸ ਪਾਰਕ ਵਿਚ ਬੱਚਿਆਂ ਲਈ ਝੂਲੇ, ਜਿੰਮ, ਬਜ਼ਰੁਗਾਂ ਦੇ ਬੈਠਣ ਲਈ ਬੈਂਚ ਵੀ ਬਣਾਏ ਜਾਣਗੇ।ਉਨਾਂ ਨੇ ਨਵਂੇ ਬਣਨ ਵਾਲੇ ਪਾਰਕ ਵਿਚੋਂ ਬਿਜਲੀ ਦੇ ਟਰਾਂਸਫਰਮਰ ਬਾਹਰ ਕੱਢਣ ਤੇ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਤੁਰੰਤ ਠੀਕ ਕਰਨ ਦੀ ਬਿਜਲੀ ਅਧਿਕਾਰੀਆਂ ਨੂੰ ਹਦਾਇਤ ਕੀਤੀ।ਉਨਾਂ ਦੱਸਿਆ ਕਿ ਇਸ ਪਾਰਕ ਵਿਚ 17 ਲੱਖ ਰੁਪਏ ਦੀ ਲਾਗਤ ਨਾਲ ਇਕ ਟਾਇਲਟ ਬਲਾਕ ਵੀ ਬਣਾਇਆ ਜਾ ਰਿਹਾ ਹੈ। ਸੋਨੀ ਨੇ ਦੱਸਿਆ ਕਿ ਬੇਰੀ ਗੇਟ ਵਿਖੇ ਇਕ ਹੋਰ ਨਵਾਂ ਪਾਰਕ ਬਣਾਇਆ ਜਾਵੇਗਾ ਜਿਸ ਤੇ 50 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਡਿਪਟੀ ਮੇਅਰ ਯੂਨਿਸ ਕੁਮਾਰ, ਕੋਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਐਸ.ਈ ਅਨੁਰਾਗ ਮਹਾਜਨ, ਐਕਸੀਅਨ ਸੰਦੀਪ ਸਿੰਘ, ਜੇ.ਈ ਵਿਕਾਸ ਕੁਮਾਰ, ਜੇ,ਈ ਸਾਂਭਰ ਕੁਮਾਰ, ਸੁਖਰਾਜ ਸਿੰਘ, ਮੋਹਿਤ ਕੁਮਾਰ, ਸਿਕੰਦਰ, ਵਿਕਾਸ ਲਾਟਾ, ਵਿਜੇ ਕੁਮਾਰ, ਬਿੱਟੂ ਸਾਹ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …