Saturday, September 21, 2024

ਬੇਹਤਰ ਖਿਡਾਰੀ ਬਣਨ ਲਈ ਸਮਾਂ ਤੇ ਸਖਤ ਅਭਿਆਸ ਜ਼ਰੂਰੀ – ਇੰਸਪੈਕਟਰ ਪਰਮਜੀਤ ਵਿਰਦੀ

ਅੰਮ੍ਰਿਤਸਰ, 21 ਫਰਵਰੀ (ਸੰਧੂ) – ਜੁੱਡੋ ਖੇਡ ਖੇਤਰ ਦੇ ਕੌਮੀ ਖਿਡਾਰੀ ਤੇ ਉੱਘੇ ਖੇਡ ਪ੍ਰਮੋਟਰ ਅਤੇ ਮਹਿਕਮਾ ਪੰਜਾਬ ਪੁਲਿਸ ਦੇ ‘ਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਪਰਮਜੀਤ ਸਿੰਘ ਵਿਰਦੀ ਕਿਹਾ ਹੈ ਕਿ ਇੱਕ ਬੇਤਹਰ ਖਿਡਾਰੀ ਬਣਨ ਲਈ ਸਮਾਂ ਅਤੇ ਸਖਤ ਅਭਿਆਸ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦਿਆਂ ਬਹੁ-ਖੇਡ ਕੌਮੀ ਕੋਚ ਜੀ.ਐਸ ਭੱਲਾ ਦੀ ਪ੍ਰੇਰਨਾ ਸਦਕਾ ਉਨਾਂ ਨੇ ਜੁੱਡੋ ਖੇਡ ਖੇਤਰ ਨੂੰ ਚੁਣਿਆ ਤੇ ਕਰ ਦਿਖਾਉਣ ਦੀ ਲਾਲਸਾ ਨੇ ਉਨ੍ਹਾਂ ਨੂੰ ਇਹ ਮੁਕਾਮ ਦਿਵਾਇਆ।
                ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਸਾਫ ਤੇ ਸ਼ਪੱਸ਼ਟ ਤੌਰ ‘ਤੇ ਕਿਹਾ ਕਿ ਉਹ ਵਕਤ ਖੇਡ ਖੇਤਰ ਨਾਲ ਉਦੋਂ ਜੁੜੇ ਸਨ ਜਦੋਂ ਅੱਗੇ ਵੱਧਣ ਫੁੱਲਣ ਲਈ ਸਾਧਨ ਬੜੇ ਹੀ ਸੀਮਿਤ ਸਨ।ਪਰ ਫਿਰ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ।ਪਹਿਲਾਂ ਸਕੂਲ ਪੱਧਰੀ ਤੇ ਫਿਰ ਰਾਜ ਪੱਧਰੀ ਮੁਕਾਬਲਿਆਂ ਦੇ ਵਿੱਚ ਹਿੱਸੇਦਾਰ ਬਣਦੇ ਹੋਏ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਰਾਹ ਪੱਧਰਾ ਕੀਤਾ।ਉਨ੍ਹਾਂ ਕਿਹਾ ਕਿ ਉਹ ਖੇਡ ਖੇਤਰ ਨੂੰ ਕਦੀ ਵੀ ਮਨੋ ਭੁਲਾ ਵਿਸਾਰ ਨਹੀਂ ਸੱਕਦੇ। ਇਸੇ ਕਰਕੇ  ਹੁਣ ਵੀ ਸਿੱਧੇ ਤੇ ਅਸਿੱਧੇ ਰੂਪ ਵਿੱਚ ਖੇਡ ਖੇਤਰ ਨਾਲ ਜੁੜੇ ਹੋਏ ਹਨ ਤੇ ਸਮੇਂ-ਸਮੇਂ ਖਿਡਾਰੀਆਂ ਦੀ ਸੰਭਵ ਸਹਾਇਤਾ ਵੀ ਕਰਦੇ ਰਹਿੰਦੇ ਹਨ।
                      ਉਨ੍ਹਾਂ ਪੰਜਾਬ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਕੋਹੜ ਰੂਪੀ ਸਮਾਜਿਕ ਅਲਾਮਤ ਤੋਂ ਦੂਰ ਰਹਿੰਦੇ ਹੋਏ ਖੇਡ ਖੇਤਰ ਨਾਲ ਜੁੜਣ, ਚੰਗੀ ਖੁਰਾਕ ਖਾਣ ਤੇ ਅੱਗੇ ਵੱਧਣ ਦਾ ਰਾਹ ਪੱਧਰਾ ਕਰਨ ਦੇ ਨਾਲ-ਨਾਲ ਸਿਹਤਮੰਦ ਸਮਾਜ ਦੀ ਸਿਰਜਨਾ ਕਰਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …