ਨਵੀਂ ਦਿੱਲੀ, 31 ਮਾਰਚ (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਨੇ ਅੱਜ ਦਿੱੱੱੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ 14 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ।ਇਸ ਤੋਂ ਪਹਿਲਾਂ ਜਾਗੋ ਵਲੋਂ 16 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪਾਰਟੀ ਦਫ਼ਤਰ ਵਿਖੇ ਪਾਰਟੀ ਕਾਰਕੁੰਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਉਨਾਂ ਦਾ ਮੁਕਾਬਲਾ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿਆਸੀ ਫੈਸਲੇ ਲੈਣ ਵਾਲੀ ਸਿਆਸੀ ਧਿਰ ਨਾਲ ਹੈ।ਜਿਸ ਨੇ ਕੌਮੀ ਅਦਾਰਿਆਂ ਨੂੰ ਸਿਆਸੀ ਪ੍ਰਭਾਵ ਹੇਠ ਬਰਬਾਦ ਕਰਨ `ਚ ਕੋਈ ਕਸਰ ਨਹੀਂ ਛੱਡੀ।ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਕੇ ਦੋ-ਦੋ ਸੰਗਰਾਂਦਾਂ ਅਤੇ ਗੁਰਪੁਰਬ ਮਨਾਉਣ ਵਾਲੀ ਉਹੋ ਧਿਰ ਹੈ ਜਿਸ ਨੇ ਸਿਆਸੀ ਲਾਹਾ ਲੈਣ ਲਈ ਵਿੱਦਿਅਕ ਅਦਾਰਿਆਂ ਨੂੰ ਭਰਤੀ ਦਾ ਕਾਰਖਾਨਾ ਬਣਾ ਦਿੱਤਾ ਸੀ।
ਉਨਾਂ ਕਿਹਾ ਕਿ 15 ਉਮੀਦਵਾਰਾਂ ਦੀ ਸੂਚੀ ਵਿੱਚ ਦਿੱਲੀ ਕਮੇਟੀ ਦੇ ਮੌਜ਼ੂਦਾ ਮੈਂਬਰ ਅਤੇ ਜਾਗੋ ਦੇ ਕੌਮਾਂਤਰੀ ਮੀਤ ਪ੍ਰਧਾਨ ਹਰਜੀਤ ਸਿੰਘ ਜੀ.ਕੇ ਕਾਲਕਾ ਜੀ ਵਾਰਡ ਤੋਂ ਚੋਣ ਲੜਨਗੇ। ਜਦਕਿ ਮੌਜ਼ੂਦਾ ਸਮੇਂ `ਚ ਹਰਜੀਤ ਸਿੰਘ ਜੀਕੇ ਸਰਿਤਾ ਵਿਹਾਰ ਵਾਰਡ ਤੋਂ ਕਮੇਟੀ ਮੈਂਬਰ ਹਨ। ਜਾਗੋ ਯੂਥ ਵਿੰਗ ਦੇ ਕੌਮਾਂਤਰੀ ਪ੍ਰਧਾਨ ਡਾ. ਪੁੰਨਪ੍ਰੀਤ ਸਿੰਘ ਮਾਲਵੀਆ ਨਗਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।ਇਸ ਦੇ ਨਾਲ ਹੀ ਵਿਵੇਕ ਵਿਹਾਰ ਵਾਰਡ ਤੋਂ ਸਾਬਕਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਸਭਰਵਾਲ, ਰੋਹਿਣੀ ਵਾਰਡ ਤੋਂ ਅਮਰਜੀਤ ਸਿੰਘ ਰੋਹਿਣੀ, ਸ਼ਕੂਰ ਬਸਤੀ ਤੋਂ ਸਿਕਲੀਘਰ ਸਮਾਜ ਦੇ ਮੁੱਖ ਆਗੂ ਪੱਪੂ ਸਿੰਘ, ਚੰਦਰ ਵਿਹਾਰ ਵਾਰਡ ਤੋਂ ਲੁਬਾਣਾ ਬਿਰਾਦਰੀ ਦੇ ਸੱਜਣ ਸਿੰਘ, ਵਿਸ਼ਨੂੰ ਗਾਰਡਨ ਵਾਰਡ ਤੋਂ ਬਖ਼ਸੀਸ ਸਿੰਘ, ਰਵੀ ਨਗਰ ਵਾਰਡ ਤੋਂ ਹਰਵਿੰਦਰ ਸਿੰਘ, ਗੁਰੂ ਨਾਨਕ ਨਗਰ ਵਾਰਡ ਤੋਂ ਗੁਰਿੰਦਰਜੀਤ ਸਿੰਘ, ਉਤਮ ਨਗਰ ਤੋਂ ਬੀਬੀ ਦਵਿੰਦਰ ਕੌਰ, ਸ਼ਿਵ ਨਗਰ ਵਾਰਡ ਤੋਂ ਮਨਜੀਤ ਸਿੰਘ ਰੂਬੀ, ਸਰਿਤਾ ਵਿਹਾਰ ਵਾਰਡ ਤੋਂ ਇੰਦਰਜੀਤ ਸਿੰਘ, ਦਿਲਸ਼ਾਦ ਗਾਰਡਨ ਵਾਰਡ ਤੋਂ ਸੁਖਦੇਵ ਸਿੰਘ ਅਤੇ ਖੁਰੇਜ਼ੀ ਖ਼ਾਸ ਵਾਰਡ ਤੋਂ ਗੁਰਮੀਤ ਸਿੰਘ ਕੋਹਲੀ ਜਾਗੋ ਦੇ ਉਮੀਦਵਾਰ ਹੋਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …