Friday, September 20, 2024

ਐਕੂਪ੍ਰੈਸ਼ਰ, ਰੇਕੀ ਇਲਾਜ਼ ਪ੍ਰਣਾਲੀ ਅਤੇ ਸਿੱਖਲਾਈ ਦਾ 10 ਰੋਜ਼ਾ ਕੈਂਪ ਸ਼ੁਰੂ

ਸੰਗਰੂਰ, 22 ਫ਼ਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ 10 ਰੋਜ਼ਾ ਐਕੂਪ੍ਰੈਸ਼ਰ, ਸੁਜੋਗ ਤੇ ਰੇਕੀ ਇਲਾਜ਼ ਪ੍ਰਣਾਲੀ ਦੇ ਕੈੰਪ ਦੀ ਸ਼ੁਰੂਆਤ ਹੋਈ।ਇਸ ਕੈਂਪ ਦਾ ਉਦਘਾਟਨ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਨੇ ਕੀਤਾ।ਉਨਾਂ ਦੇ ਨਾਲ ਸਟੱਡੀ ਸਰਕਲ ਦੇ ਡਿਪਟੀ ਚੀਫ ਆਰਗੇਨਾਈਜ਼ਰ ਲਾਭ ਸਿੰਘ ਵੀ ਹਾਜ਼ਰ ਸਨ।ਇਸ ਤੋਂ ਪਹਿਲਾਂ ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕੀਤਾ ਗਿਆ।ਸੁਰਿੰਦਰ ਪਾਲ ਸਿੰਘ ਸਿਦਕੀ ਮੈਂਬਰ ਸੁਪਰੀਮ ਕੌਂਸਲ ਨੇ ‘ਜੀ ਆਇਆਂ’ ਕਹਿੰਦੇ ਹੋਏ ਸਟੱਡੀ ਸਰਕਲ ਵਲੋਂ ਸਮਾਜਿਕ ਤੇ ਧਾਰਮਿਕ ਸਰਗਰਮੀਆਂ ਬਾਰੇ ਦੱਸਿਆ। ਭਾਰਤੀਆ ਸੁਜੋਗ, ਐਕੂਪ੍ਰੈਸ਼ਰ ਅਕੈਡਮੀ ਗੰਗਾਨਗਰ (ਰਾਜਿਸਥਾਨ) ਵਲੋਂ ਲਗਾਏ ਜਾ ਰਹੇ ਇਸ ਕੈਂਪ ਦੇ ਕਨਵੀਨਰ ਡਾ. ਅਚਾਰੀਆ ਵਿਸ਼ਵਜੀਤ ਨੇ ਐਕਊਪੈਸ਼ਰ ਦੇ ਬਾਰੇ ਖਜ਼ ਭਰਪੂਰ ਜਾਣਕਾਰੀ ‘ਤੇ ਇਸ ਇਲਾਜ਼ ਪ੍ਰਣਾਲੀ ਰਾਹੀਂ ਬਿਨਾ ਕਿਸੇ ਦਵਾਈ ਤੇ ਖਰਚੇ ਤੋਂ ਗੰਭੀਰ ਬਿਮਾਰੀਆਂ ਦਾ ਇਲਾਜ਼ ਕਰਨ ਸਬੰਧੀ ਆਪਣੇ ਤਜ਼ੱਰਬੇ ਸਾਂਝੇ ਕੀਤੇ।ਆਪ ਨੇ ਕਿਹਾ ਕਿ ਕੈਂਪ ਦੌਰਾਨ ਇਲਾਜ਼ ਪ੍ਰਣਾਲੀ ਦੀ ਸਿੱਖਲਾਈ ਵੀ ਦਿੱਤੀ ਜਾਵੇਗੀ।ਪ੍ਰਬੰਧਕ ਕਮੇਟੀ ਦੇ ਖਜਾਨਚੀ ਕੁਲਵੀਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ 2 ਮਾਰਚ ਤੱਕ ਜਾਰੀ ਰਹੇਗਾ, ਜਿਸ ਵਿੱਚ ਅਚਾਰੀਆ ਜੀ ਨਾਲ ਜਰਨੈਲ ਸਿੰਘ ਤੇ ਰਮੇਸ਼ ਚੰਦ ਮਰੀਜ਼ਾਂ ਦਾ ਨਿਰੀਖਣ ਕਰਨਗੇ।
                    ਇਸ ਮੌਕੇ ਸਟੱਡੀ ਸਰਕਲ ਦੇ ਗੁਰਮੇਲ ਸਿੰਘ ਦਫਤਰ ਸਕੱਤਰ, ਗੁਰਜੰਟ ਸਿੰਘ ਰਾਹੀ ਪ੍ਰਿੰਸੀਪਲ ਗੁਰਮਤਿ ਵਿਦਿਆਲਾ, ਹਰਪ੍ਰੀਤ ਸਿੰਘ ਰਿੰਕੂ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ, ਭਾਈ ਭੋਲਾ ਸਿੰਘ ਹੈਡ ਗ੍ਰੰਥੀ, ਭਰਪੂਰ ਸਿੰਘ, ਇੰਦਰਪਾਲ ਕੌਰ ਤੇ ਦਰਸ਼ਨ ਕੌਰ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …