Thursday, September 19, 2024

ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

ਕਹਾਣੀਕਾਰ ਬਲਵਿੰਦਰ ਗਰੇਵਾਲ ਦੀ ਨਵੀਂ ਕਹਾਣੀ ‘ਮਸਾਣ’ ’ਤੇ ਹੋਈ ਚਰਚਾ

ਸਮਰਾਲਾ, 24 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ, ਜਿਸ ਵਿੱਚ ਸਭ ਤੋਂ ਪਹਿਲਾਂ ਸੰਸਾਰ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਅਤੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲਾ ਦੀ ਅਤਮਾ ਦੀ ਸ਼ਾਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਭਾ ’ਚ ਪਹਿਲੀ ਵਾਰ ਆਏ ਸਾਹਿਤਕਾਰ ਸੁਰਜੀਤ ਸੁਮਨ ਨੂੰ ਸਭਾ ਵਲੋਂ ‘ਜੀ ਆਇਆ’ ਕਿਹਾ ਗਿਆ। ਰਚਨਾਵਾਂ ਦੇ ਦੌਰ ਵਿੱਚ ਗ਼ਜ਼ਲਗੋਂ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ‘ਘੁੱਟ ਸਬਰ ਦਾ ਪੀ ਲੈਂਦਾ ਹਾਂ, ਮੇਰਾ ਕੀ ਹੈ, ਜਿੱਦਾਂ ਕਿੱਦਾਂ ਜੀਅ ਲੈਂਦਾ ਹਾਂ, ਮੇਰਾ ਕੀ ਹੈ’’ ਪੇਸ਼ ਕੀਤੀ। ਬਲਵੰਤ ਮਾਂਗਟ ਨੇ ਵਿਗਿਆਨ ਨਾਲ ਸਬੰਧਿਤ ਲੇਖ ਪੇਸ਼ ਕੀਤਾ। ਜਿਸ ‘ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ ਤੇ ਸੁਝਾਅ ਦਿੱਤੇ ਗਏ।
                  ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ ‘ਤਿੜਾਂ ਵਾਲਾ ਘਾਹ’ ਸੁਣਾ ਕੇ ਵਾਹ ਵਾਹ ਖੱਟੀ ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਨਵੀਂ ਕਹਾਣੀ ‘ਮਸਾਣ’ ਸੁਣਾਈ, ਜਿਸ ਨੂੰ ਸਰੋਤਿਆ ਵਲੋਂ ਬਹੁਤ ਸਰਹਾਇਆ, ਇਸ ਕਹਾਣੀ ਉਤੇ ਕਹਾਣੀਕਾਰ ਸੁਖਜੀਤ, ਸੁਰਿੰਦਰ ਰਾਮਪੁਰੀ, ਗੁਰਭਗਤ ਸਿੰਘ ਨੇ ਵਿਚਾਰ ਪੇਸ਼ ਕੀਤੇ।ਜਲੋਰ ਸਿੰਘ ਖੀਵਾ ਨੇ ਗ਼ਜ਼ਲ ‘ਉਹ ਬਦਨਾਮ ਹੋ ਗਏ ਜਿਨ੍ਹਾਂ ਨੇ ਭੰਡਿਆ ਮੈਨੂੰ’, ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘ਤੇ ਉਹ ਜਾਗਦੀ ਰਹੀ’ ਅਤੇ ਕਹਾਣੀਕਾਰ ਅਮਨ ਕੌਸ਼ਲ ਨੇ ਕਹਾਣੀ ‘ਰੱਬ ਦੀ ਰਜ਼ਾ’ ਸੁਣਾਈ, ਗ਼ਜ਼ਲਗੋਂ ਅਮਰਿੰਦਰ ਸਿੰਘ ਸੋਹਲ ਨੇ ਗ਼ਜ਼ਲ ‘ਜੋ ਵੀ ਮੁਮਕਿਨ ਨਹੀਂ ਹੈ ਉਹੀ ਸਭ ਕੁਝ ਕਰਨਾ ਹੈ।’ ਦੀਪ ਦਿਲਬਰ ਨੇ ਸਵੈ ਬਿਰਤਾਂਤ ‘ਇੱਟਾਂ, ਬੱਟੇ ਤੇ ਡੰਗਰ’ ਸੁਣਾਇਆ।ਮੁਨੀਸ਼ ਮੌਦਗਿੱਲ ਨੇ ਕਵਿਤਾ ‘ਸੋਚ ਤੋਂ ਹੀ ਬੰਦਾ ਹੁੰਦਾ ਹੈਂ ਗਰੀਬ’, ਸੁਰਜੀਤ ਸੁਮਨ ਨੇ ਗ਼ਜ਼ਲ ‘ਭੂਰੇ, ਚਿੱਟੇ, ਕਾਲੇ, ਪੀਲੇ ਬੱਦਲ ਜਾਂਦੇ ਘਿਰਦੇ ਨੇ’ ਸੁਣਾਈ।
                  ਮੀਟਿੰਗ ਦੌਰਾਨ ਵਿਚਾਰ ਚਰਚਾ ’ਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਪ੍ਰਧਾਨ ਨਰਿੰਦਰ ਸ਼ਰਮਾ, ਸਿਮਰਜੀਤ ਸਿੰਘ ਕੰਗ, ਗੁਰਭਗਤ ਸਿੰਘ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਮਨਦੀਪ ਡਡਿਆਣਾ, ਗੁਰਦੀਪ ਮਹੌਣ, ਮਾ. ਪੁਖਰਾਜ ਸਿੰਘ ਘੁਲਾਲ, ਸੰਦੀਪ ਸਮਰਾਲਾ ਤੇ ਹਰਬੰਸ ਮਾਲਵਾ ਆਦਿ ਆਪਣੇ ਵਿਚਾਰ ਸਾਂਝੇ ਕੀਤੇ।ਮੰਚ ਦੀ ਕਾਰਵਾਈ ਸਕੱਤਰ ਸੰਦੀਪ ਸਮਰਾਲਾ ਤੇ ਸਹਾਇਕ ਸਕੱਤਰ ਅਮਨ ਕੌਸ਼ਲ ਵਲੋਂ ਬਾਖੂਬੀ ਨਿਭਾਈ ਗਈ।
           ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਇਆ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …