Friday, November 22, 2024

ਬੀ.ਬੀ.ਕੇ. ਡੀ.ਏ.ਵੀ ਕਾਲਜ ਫ਼ਾਰ ਵੂਮੈਨ ‘ਚ ਆਰਿਆ ਸਮਾਜ ਦੇ 147ਵੇਂ ਸਥਾਪਨਾ ਦਿਵਸ ‘ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 21 ਅਪਰੈਲ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਆਰਿਆ ਸਮਾਜ ਦੇ 147ਵੇਂ ਸਥਾਪਨਾ ਦਿਵਸ ‘ਤੇ ਰਾਸ਼ਟਰੀ ਸੈਮੀਨਾਰ ‘ਆਰਿਆ ਸਮਾਜ: ਵਰਤਮਾਨ ਪ੍ਰਸੰਗਿਕਤਾ’ ਦਾ ਆਯੋਜਨ ਕੀਤਾ ਗਿਆ।ਪਦਮਸ਼੍ਰੀ (ਡਾ.) ਹਰਮਹਿੰਦਰ ਸਿੰਘ ਬੇਦੀ ਕੁਲਪਤੀ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਅਤੇ ਪ੍ਰੋ. (ਡਾ.) ਸੁਧਾ ਜਿਤੇਂਦ੍ਰ, ਮੁੱਖੀ ਹਿੰਦੀ ਵਿਭਾਗ, ਨਿਰਦੇਸ਼ਕ (ਐਚ.ਆਰ.ਡੀ.ਸੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ ਬੇਦੀ ਅਤੇ ਪ੍ਰੋ. (ਡਾ.) ਸੁਧਾ ਜਿਤੇਂਦ੍ਰ, ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਆਰਿਆ ਸਮਾਜ ਤੋਂ ਵਿਸ਼ੇਸ਼ ਮਹਿਮਾਨ ਕਰਨਲ ਵੇਦ ਮਿੱਤਰ, ਸੰਦੀਪ ਆਹੁਜਾ, ਇੰਦਰਜੀਤ ਅਤੇ ਦੇਸ਼ਬੰਧੂ ਦਾ ਨੰਨ੍ਹੇ ਪੌਦਿਆਂ ਨਾਲ ਸੁਆਗਤ ਕੀਤਾ।
                 ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਆਰਿਆ ਸਮਾਜ ਦਾ ਸਥਾਪਨਾ ਦਿਵਸ ਸਾਡੇ ਸਭ ਲਈ ਵਿਸ਼ੇਸ਼ ਦਿਨ ਹੈ।ਆਰਿਆ ਸਮਾਜ ਡੀ.ਏ.ਵੀ ਦੀ ਮਾਂ ਹੈ ਅਤੇ ਇਸ ਦਾ ਮੁੱਖ ਉਦੇਸ਼ ਸ੍ਰੇਸ਼ਠ ਸਮਾਜ ਦਾ ਨਿਰਮਾਣ ਕਰਨਾ ਹੈ।ਉਹਨਾਂ ਨੇ ਕਿਹਾ ਕਿ ਡੀ.ਏ.ਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨੀ ਸੂਰੀ ਦੀ ਪ੍ਰੇਰਨਾ ਸਦਕਾ ਹੀ ਅੱਜ ਅਸੀਂ ਇਹ ਸਥਾਪਨਾ ਦਿਵਸ ਮਨਾ ਰਹੇ ਹਾਂ।
            ਪ੍ਰੋ. (ਡਾ.) ਸੁਧਾ ਜਿਤੇਂਦ੍ਰ ਨੇ ਕਿਹਾ ਕਿ ਆਰਿਆ ਸਮਾਜ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ।ਆਰਿਆ ਸਮਾਜ ਨੇ ਜਨ-ਜਾਗਰਣ ਦੁਆਰਾ ਸਮਾਜ ‘ਚ ਫੈਲੀਆਂ ਬੁਰਾਈਆਂ ਜਿਵੇਂ ਕਿ ਬਾਲ-ਵਿਆਹ ਦਾ ਵਿਰੋਧ ਅਤੇ ਵਿਧਵਾ ਵਿਆਹ ਦਾ ਸਮਰਥਨ ਕੀਤਾ।
             ਡਾ. ਹਰਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਆਧੁਨਿਕ ਭਾਰਤ ਦੀ ਸਿੱਖਿਆ ਪੱਧਤੀ ਨੂੰ ਜਾਨਣ ਲਈ ਸਵਾਮੀ ਦਯਾਨੰਦ ਨੂੰ ਜਾਨਣਾ ਜ਼ਰੂਰੀ ਹੈ।ਸੰਯੁਕਤ ਰਾਸ਼ਟਰ ਸੰਘ ਨੇ ਵਰਲਡ ਹੈਰੀਟੇਜ਼ ਦੇ ਜਿਹੜੇ ਵੱਡੇ ਗ੍ਰੰਥਾਂ ਦੀ ਚਰਚਾ ਕੀਤੀ ਉਹਨਾਂ ‘ਚ ਰਿਗਵੇਦ ਦਾ ਵੀ ਨਾਮ ਹੈ।ਆਰਿਆ ਸਮਾਜ ਦੀ ਜਾਣਕਾਰੀ ਤੋਂ ਬਿਨਾਂ ਪੰਜਾਬ ਦੀ ਸਿੱਖਿਆ ਦਾ ਇਤਿਹਾਸ ਨਹੀਂ ਲਿਖਿਆ ਜਾ ਸਕਦਾ। ਉਹਨਾਂ ਨੇ ਦੱਸਿਆ ਕਿ ਸਵਾਮੀ ਦਯਾਨੰਦ ਜੀ ਦੁਆਰਾ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਦਿੱਤੇ ਗਏ ਭਾਸ਼ਣਾਂ ਦਾ ਸੰਕਲਨ ਹੋ ਰਿਹਾ ਹੈ ਜੋ ਜਲਦੀ ਹੀ ਪ੍ਰਕਾਸ਼ਿਤ ਹੋਏਗਾ।
                         ਸੁਦਰਸ਼ਨ ਕਪੂਰ ਨੇ ਆਪਣੇ ਭਾਸ਼ਣ ‘ਚ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਸੈਮੀਨਾਰ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਨਾਰੀ ਸਿੱਖਿਆ ਸਵਾਮੀ ਜੀ ਦਾ ਇਸ ਸਮਾਜ ਨੂੰ ਅਮੁੱਲ ਉਪਹਾਰ ਹੈ ਜਿਸ ਦੇ ਨਤੀਜੇ ਵਜੋਂ ਡੀ.ਏ.ਵੀ ਸੰਸਥਾਵਾਂ ਉਨਤੀ ਕਰ ਰਹੀਆਂ ਹਨ।
                  ਅੰਤ ‘ਚ ਡਾ. ਸ਼ੈਲੀ ਜੱਗੀ ਨੋਡਲ ਅਫਸਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸੈਮੀਨਾਰ ‘ਚ ਡਾ. ਅਨੀਤਾ ਨਰੇਂਦਰ, ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।
             ਇਸ ਮੌਕੇ ਆਰਿਆ ਯੁਵਤੀ ਸਭਾ ਦੇ ਮੈਂਬਰ ਪ੍ਰੋ. ਰੇਨੂੰ ਵਸ਼ਿਸ਼ਟ, ਪੋ੍ਰ. ਸਪਨਾ, ਡਾ. ਸ਼ਵੇਤਾ, ਡਾ. ਨਿਧੀ ਅਗਰਵਾਲ ਅਤੇ ਡਾ. ਅੰਜਨਾ ਬੇਦੀ, ਡਾ. ਪਰਮਜੀਤ ਕੌਰ, ਡਾ. ਗੌਰੀ ਚਾਵਲਾ ਅਤੇ ਪ੍ਰੋ. ਅੰਤਰਪ੍ਰੀਤ ਕੌਰ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …