Monday, December 23, 2024

 ਗੀਤਾ ਗਿਆਨ ਨਾਲ ਬੱਚਿਆਂ ਦਾ ਮਨੋਬਲ ਵੱਧਦਾ ਹੈ- ਨੀਰਾ ਸ਼ਰਮਾ

PPN0212201401
ਅੰਮ੍ਰਿਤਸਰ, 2 ਦਸੰਬਰ (ਰੋਮਿਤ ਸ਼ਰਮਾ)  ਸਥਾਨਕ ਸਰਸਵਤੀ (ਡੀ.ਏ.ਵੀ.) ਸੀਨੀ:  ਸੈਕੰਡਰੀ ਸਕੂਲ (ਲੜਕੀਆਂ) ਵਿਖੇ ਗੀਤਾ ਜਯੰਤੀ ਦੇ ਸਬੰਧ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਦੀ ਅਗਵਾਈ ਵਿੱਚ ਨਿੰਪਾ ਸੰਸਥਾ ਦੁਆਰਾ ਸ੍ਰੀ ਗੀਤਾ ਗਿਆਨ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਨਿੰਪਾ ਸੰਸਥਾ ਦੇ ਪ੍ਰਧਾਨ ਸz: ਗੁਰਸ਼ਰਨ ਸਿੰਘ ਬੱਬਰ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਨੀਰਾ ਸ਼ਰਮਾ ਨੇ ਬੱਚਿਆਂ ਨੂੰ ਗੀਤਾ ਜਯੰਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਗੀਤਾ ਗਿਆਨ ਬਹੁਤ ਜਰੂਰੀ ਹੈ, ਜਿਸ ਨਾਲ ਮਨੋਬਲ ਵੱਧਦਾ ਹੈ ਅਤੇ ਅਜਿਹੇ ਪ੍ਰੋਗਰਾਮ ਹਰ ਸਕੂਲ ਵਿੱਚ ਕਰਵਾਏ ਜਾਣ ਤਾਂ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਤੇ ਸ੍ਰੀਮਤੀ ਨੀਲਮ, ਸ੍ਰੀਮਤੀ ਅਰੁਣਾ, ਅਜੇ ਕੁਮਾਰ ਸਤੀ, ਚੰਚਲ ਕੁਮਾਰ ਜੀਤ, ਸੋਨੂੰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply