ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ
ਹੌਲੀ ਹੌਲੀ ਕਰਕੇ ਮੁੱਕ ਜਾਊ ਕਹਾਣੀ
ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ
ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ
ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉਡ ਜਾਣੀ
ਨਿੰਮਾਂ, ਬੋਹੜਾਂ ਤੇ ਪਿੱਪਲਾਂ ਦੀ ਹੋਈ ਗੱਲ ਪੁਰਾਣੀ
ਪਿੰਡਾਂ ਦੀਆਂ ਸੱਥਾਂ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ
ਪਿੱਪਲੀਂ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ
ਚਰਖੇ ਤੰਦ ਨਾ ਕੱਤਦੀ ਅੱਜ ਕੋਈ ਸੁਆਣੀ
ਅਸੀਂ ਗੱਲ ਨਹੀਂ ਸੁਣਦੇ ਜੋ ਕਹੇ ਗੁਰਬਾਣੀ
ਸ਼ੁੱਧ ਹਮੇਸ਼ਾਂ ਰਖਿਉ ਧਰਤ ਪਵਨ ਤੇ ਪਾਣੀ
ਇਹਨਾਂ ਨੂੰ ਬਚਾਉਣ ਲਈ ਕੌਣ ਦਿਊ ਕੁਰਬਾਨੀ
ਵਾਤਾਵਰਣ ਸੰਭਾਲਣਾਂ ਅਸਲੀ ਕੰਮ ਸੀ ਸਾਡਾ
ਅਸੀਂ ਇਹੋ ਕਹਿ ਕੇ ਟਾਲਤਾ ਕਿ ਕੰਮ ਹੈ ਤੁਹਾਡਾ
ਸਾਡੇ ਤੁਹਾਡੇ ਵਿੱਚ ਨਾ ਹੁਣ ਰਹੀਏ ਉਲਝੇ
ਗੱਲ ਮੰਨ ਲਈਏ ਜਿਹੜੇ ਕਹਿੰਦੇ ਨੇ ਸੁਲ਼ਝੇ
ਪਹਿਲਾਂ ਤੂੰ ਆਪਣੇ ਤੋਂ ਸ਼ੁਰੂ ਕਰ
ਸ਼ੁਰੂ ਤਾਂ ਕਰਕੇ ਵੇਖ ਨਾ ਡਰ ‘ਜਸਵਿੰਦਰਾ’
ਫਿਰ ਹੌਲੀ ਕਰਕੇ ਸਭ ਕੁੱਝ ਹੋ ਜਾਵੇਗਾ ਹੱਲ
ਫਿਰ ਤਾਂ ਹੀ ਹੋਵੇਗਾ ਹੱਲ ਜੇ ਮੰਨੇਗਾ ਗੱਲ
ਵਾਸਤਾ ਈ ਰੱਬ ਦਾ ਹੁਣ ਸੌਂਹ ਨਵੀਂ ਕਹਾਣੀ
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ
ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ।0907202207
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫਿਰੋਜ਼ਪੁਰ।
ਮੋ – 7589155501