ਗ਼ਦਰ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵਲੋਂ ਸ਼ਿਰਕਤ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲਂੋ ਸੂਬਾ ਪੱਧਰੀ ਐਲਾਨ ਦੇ ਚੱਲਦੇ 26 ਨਵੰਬਰ ਤੋਂ ਡੀ.ਸੀ ਦਫਤਰਾਂ ‘ਤੇ ਧਰਨਿਆਂ ਦੀ ਤਿਆਰੀ ਦੇ ਦੂਜੇ ਦੌਰ ਦੇ ਪਹਿਲੇ ਦਿਨ ਜਿਲ੍ਹਾ ਅੰਮ੍ਰਿਤਸਰ ਵਲੋਂ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ‘ਚ ਜੋਨ ਟਾਹਲੀ ਸਾਹਿਬ, ਜੋਨ ਬਾਬਾ ਬੁੱਢਾ ਜੀ, ਜੋਨ ਕੱਥੂਨੰਗਲ, ਜੋਨ ਮਜੀਠਾ, ਜੋਨ ਗੁਰੂ ਰਾਮਦਾਸ ਜੀ, ਜ਼ੋਨ ਬਾਬਾ ਨੋਧ ਸਿੰਘ ਜੀ 6 ਜ਼ੋਨਾਂ ‘ਚ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ ਸਾਰੇ ਸ਼ਹੀਦਾਂ ਨੂੰ ਸਮਰਪਿਤ, ਕਨਵੈਨਸ਼ਨ ਪਿੰਡ ਅਬਦਾਲ ਵਿਖੇ ਕੀਤੀ ਗਈ।ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਗ਼ਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਦੀ ਸੋਚ ਰੱਖੀ ਸੀ, ਉਹ ਆਜ਼ਾਦੀ ਅੱਜ ਤੱਕ ਨਹੀਂ ਦਿਖਾਈ ਦਿੱਤੀ।ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਮੋਦੀ ਸਰਕਾਰ ਵਾਂਗ ਹੀ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਮਾਨ ਸਰਕਾਰ ਵੀ ਕਾਰਪੋਰੇਟ ਪੱਖੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਭਲੇ ਲਈ ਇਸ ਦਾ ਵਿਰੋਧ ਕਰਨਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਭਾਰਤ ਇਸ ਵਾਰ ਜੀ-20 ਦੇਸ਼ਾਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸ ਨੂੰ ਇੱਕ ਤਰੀਕੇ ਨਾਲ ਮੀਡੀਆ ਵਿਚ ਇੱਕ ਉਪਲੱਬਧੀ ਵਾਂਗ ਦਿਖਾਇਆ ਜਾ ਰਿਹਾ, ਪਰ ਅਸਲ ਵਿਚ ਇਹ ਇੱਕ ਤਰੀਕੇ ਨਾਲ ਭਾਰਤ ਦੇ ਕੁਦਰਤੀ ਸੋਮਿਆਂ ਨੂੰ ਵਿਦੇਸ਼ੀ ਕਾਰਪੋਰੇਟ ਹੱਥਾਂ ਵਿਚ ਦੇਣ ਦੀ ਤਿਆਰੀ ਵਿਚ ਇੱਕ ਵੱਡਾ ਕਦਮ ਹੈ।ਪੰਜਾਬ ਸਰਕਾਰ ਜੁਮਲਾ ਮੁਸ਼ਤਰਕਾ ਜ਼ਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨ ਕੇ ਖੋਹਣ ਦੇ ਸ਼ਮਿਆਨੇ ਬਣਾ ਰਹੀ ਹੈ ਰੌਂਅ ਵਿੱਚ ਹੈ।ਪਰ ਸਰਕਾਰ ਨੂੰ ਨਾ ਸਿਰਫ ਆਪਣਾ ਇਹ ਫੈਸਲਾ ਵਾਪਸ ਲੈਣਾ ਪਵੇਗਾ, ਬਲਕਿ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਪੱਕੇ ਮਾਲਕੀ ਹੱਕ ਵੀ ਦੇਣੇ ਪੈਣਗੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸਟੇਟਾਂ ਦੇ ਅਧਿਕਾਰਾਂ ਵਾਲੇ ਫੈਸਲੇ ਖੁੱਦ ਲੈ ਕੇ ਦੇਸ਼ ਦੇ ਸੰਘੀ ਢਾਂਚੇ ‘ਤੇ ਹਮਲੇ ਕਰ ਰਹੀ ਹੈ, ਬੀ.ਬੀ.ਐਮ.ਬੀ ਵਿਚੋਂ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ ਖਤਮ ਕਰਨਾ, ਬਿਜਲੀ ਵੰਡ ਲਾਇਸੈਂਸ ਨਿਗਮ 2022 ਦਾ ਨੋਟੀਫਿਕੇਸ਼ਨ ਕਰਨਾ, ਐਸ.ਵਾਈ.ਐਲ ‘ਤੇ ਬਿਆਨ ਦੇਣੇ ਆਦਿ ਬਿਲਕੁੱਲ ਗ਼ਲਤ ਹਨ।ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਇਹ ਫੈਸਲੇ ਤੁਰੰਤ ਵਾਪਸ ਲਵੇ।ਕਿਸਾਨ ਮਜ਼ਦੂਰ ਆਗੂਆਂ ਨੇ ਪੂਰੇ ਇਲਾਕੇ ਦੇ ਜਥੇਬੰਦ ਤੇ ਗੈਰ ਜਥੇਬੰਦ ਪਿੰਡਾਂ ਨੂੰ ਅਪੀਲ ਕੀਤੀ ਕਿ ਇਹ ਸਭ ਦੇ ਸਾਂਝੇ ਤੇ ਜਰੂਰੀ ਮਸਲੇ ਹਨ, ਸੋ 26 ਨਵੰਬਰ ਨੂੰ ਹਰ ਪਿੰਡ ਵਿਚੋਂ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਜਾਵੇ।ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਕੱਲ੍ਹ 5 ਜੋਨਾਂ ਦੀ ਵੱਡੀ ਕਨਵੈਨਸ਼ਨ ਪਿੰਡ ਰੁਮਾਣਾਚੱਕ ‘ਚ ਕੀਤੀ ਜਾਵੇਗੀ ।ੱ
ਇਸ ਮੌਕੇ ਜਿਲ੍ਹਾ ਖਜਾਨਚੀ ਕੰਧਾਰਾ ਸਿੰਘ ਭੋਏਵਾਲ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਮੰਗਜੀਤ ਸਿੰਘ ਸਿੱਧਵਾਂ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜ਼ੀਕੋਟ, ਬਲਵਿੰਦਰ ਸਿੰਘ ਕਲੇਰ ਬਾਲਾ, ਮੇਜ਼ਰ ਸਿੰਘ ਅਬਦਾਲ, ਜਗਤਾਰ ਸਿੰਘ ਅਬਦਾਲ, ਮਸਵਿੰਦਰ ਸਿੰਘ ਅਬਦਾਲਬੀਬੀ ਰੁਪਿੰਦਰ ਕੌਰ ਅਬਦਾਲ,ਬੀਬੀ ਬਲਵਿੰਦਰ ਕੌਰ ਅਬਦਾਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।