150 ਤੋਂ ਉਪਰ ਲੋਕਾਂ ਨੇ ਲਿਆ ਸੁਵਿਧਾ ਦਾ ਲਾਭ
ਅੰਮ੍ਰਿਤਸਰ 6 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਦੇ ਅਨੁਸਾਰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਯੂ.ਡੀ.ਆਈ.ਡੀ (ਅੰਗਹੀਣ ਸਰਟੀਫਿਕੇਟ) ਬਣਾਉਣ ਦਾ ਬਲਾਕ ਪੱਧਰੀ ਮੈਗਾ ਕੈਂਪ ਅੱਜ ਸ਼ਹੀਦ ਕੈਪਟਨ ਅਮਰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਰੋਡ ਮਜੀਠਾ ਵਿਖੇ ਸਫਲਤਾਪੂਰਵਕ ਸੰਪਨ ਹੋਇਆ। ਇਸ ਕੈਂਪ ਵਿੱਚ ਨੱਕ-ਕੰਨ-ਗਲਾ ਰੋਗਾਂ, ਅੱਖਾਂ ਰੋਗ, ਹੱਡੀਆਂ ਰੋਗ ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਲਗਭਗ 150 ਤੋਂ ਉਪਰ ਮਰੀਜ਼ਾਂ ਦੀ ਅਸੈਸਮੈਂਟ ਕੀਤੀ ਅਤੇ ਉਨ੍ਹਾਂ ਦੇ ਯੂ.ਡੀ.ਆਈ.ਡੀ ਸਰਟੀਫਿਕੇਟ ਬਣਾਉਣ ਲਈ ਰੈਫਰ ਕੀਤਾ।ਕੈਂਪ ਦੌਰਾਨ ਐਸ.ਡੀ.ਐਮ ਮਜੀਠਾ ਡਾ. ਹਰਨੂਰ ਕੌਰ, ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਕੌਰ ਤੇ ਤਹਿਸੀਲਦਾਰ ਰਤਨਜੀਤ ਖੁੱਲਰ ਵੱਲੋਂ ਕੈਂਪ ਦਾ ਜਾਇਜ਼ਾ ਲਿਆ ਗਿਆ।ਐਸ.ਡੀ.ਐਮ ਮਜੀਠਾ ਨੇ ਦੱਸਿਆ ਕਿ ਯੂ.ਡੀ.ਆਈ.ਡੀ ਕੈਂਪ ਸਫ਼ਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਥੇ ਪਹੁੰਚੇ ਹਨ।ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਕੈਂਪ ਵਿੱਚ ਆਉਣ ਵਾਲੇ ਹਰ ਲਾਭਪਾਤਰੀਆਂ ਨੂੰ ਕੈਂਪ ਦਾ ਲਾਭ ਹੋਇਆ ਹੈ।ਇਸ ਮੌਕੇ ਤੇ ਬਲੋਕ ਐਕਸਟੈਨਸ਼ਨ ਐਜੂਕੇਟਰ ਰਣਜੀਤ ਕੁਮਾਰ, ਡਾ. ਭੁਪਿੰਦਰ ਸਿੰਘ, ਐਸ.ਆਈ ਅਮਨਪਾਲ ਸਿੰਘ, ਰਾਧੇ ਸ਼ਾਮ, ਬਿਕਰਮਜੀਤ ਸਿੰਘ, ਪਰਮਿੰਦਰ ਜੀਤ ਕੋਰ, ਹਰਜੀਤ ਕੌਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਮੌਜ਼ੂਦ ਸੀ। (www.punjabpost.in)