ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆਂ ਦੀ ਅਗਵਾਈ ਹੇਠ ਚੱਲ ਰਹੇ ‘ਪਹਿਲ ਪ੍ਰੋਜੈਕਟ’ ਤਹਿਤ ਪਿੰਡ ਪੇਧਨੀ ਕਲਾਂ ਬਲਾਕ ਧੂਰੀ ਦੇ ਸਵੈ ਸਹਾਇਤਾ ਸਮੂਹਾਂ ਦੇ 35 ਮੈਂਬਰਾਂ ਨੂੰ ਜੂਟ ਬੈਗ ਅਤੇ ਜੂਟ ਦਾ ਸਮਾਨ ਬਣਾਉਣ ਸਬੰਧੀ ਆਰ ਸੇਤੀ (ਬਡਰੁੱਖਾਂ) ਸੰਗਰੂਰ ਤੋਂ 13 ਰੋਜ਼ਾ ਟ੍ਰੇਨਿੰਗ ਦਿੱਤੀ ਗਈ।
ਜਿਲਾ ਪ੍ਰੋਗਰਾਮ ਮੈਨੇਜਰ ਸੌਰਵ ਬਾਂਸਲ ਨੇ ਦੱਸਿਆ ਕਿ ਪਹਿਲ ਪ੍ਰੋਜੈਕਟ ਦਾ ਮੁੱਖ ਟੀਚਾ ਪੇਂਡੂ ਔਰਤਾਂ ਨੂੰ ਕਿੱਤਾ ਮੁਖੀ ਬਣਾਉਣਾ ਹੈ।ਜਿਸ ਦੇ ਤਹਿਤ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਊਨਾਂ ਦੀ ਲੋੜ ਅਨੁਸਾਰ ਟ੍ਰੇਨਿੰਗਾਂ ਮੁਹੱਈਆ ਕਾਰਵਾਈਆਂ ਜਾਂਦੀਆਂ ਹਨ।ਬੇਸ਼ਕ ਬੀਬੀਆਂ ਸਿਲਾਈ ਦੇ ਕੰਮ ਵਿੱਚ ਘਰ ਹੀ ਸਿੱਖ ਲੈਂਦੀਆਂ ਹਨ, ਪਰ ਖਾਸ ਖੇਤਰ ਵਿੱਚ ਨਿਪੁੰਨ ਬਣਾਉਣ ਲਈ ਟ੍ਰੇਨਿੰਗ ਦੀ ਜਰੂਰਤ ਹੁੰਦੀ ਹੈ।ਜਿਲ੍ਹਾ ਸੰਗਰੂਰ ਵਲੋਂ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਨੂੰ ਜੂਟ ਦੇ ਬੈਗ ਸਪਲਾਈ ਕੀਤੇ ਜਾ ਰਹੇ ਹਨ।ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਹਿਲ ਮੰਡੀ ਵਿੱਚ ਵੀ ਜੂਟ ਬੈਗਾਂ ਦੀ ਕਾਫੀ ਮੰਗ ਹੈ।ਲੋਕਾਂ ਵਿੱਚ ਗਰੁੱਪ ਮੈਂਬਰਾਂ ਦੇ ਤਿਆਰ ਕੀਤੇ ਸਮਾਨ ਦੀ ਖਰੀਦਾਰੀ ਉਤਸ਼ਾਹ ਨਾਲ ਕੀਤੀ ਜਾਂਦੀ ਹੈ।ਗਰੁੱਪ ਮੈਂਬਰਾਂ ਨੂੰ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਸਰਸ, ਕਿਸਾਨ ਅਤੇ ਹੋਰ ਵਿਭਾਗੀ ਮੇਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ।ਔਰਤਾਂ ਦੇ ਆਤਮ ਨਿਰਭਰ ਹੋਣ ਨਾਲ ਸਵੈ-ਮਾਣ ਵਿੱਚ ਵਾਧਾ ਹੁੰਦਾ ਹੈ, ਉਥੇ ਪਰਿਵਾਰਕ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ ਅਤੇ ਆਰਥਿਕ ਬੋਝ ਘਟਦਾ ਹੈ।ਜੂਟ ਬੈਗ ਦੀ ਵਰਤੋਂ ਨਾਲ ਪਲਾਸਟਿਕ ਮੁਕਤ ਪੰਜਾਬ ਮੁਹਿੰਮ ਨੂੰ ਹੁਲਾਰਾ ਮਿਲਦਾ ਹੈ।
ਇਸ ਮੌਕੇ ਬਾਲ ਕ੍ਰਿਸ਼ਨ ਸੀਨੀਅਰ ਫੈਕਲਟੀ ਮੈਂਬਰ, ਜਤਿੰਦਰ ਕੁਮਾਰ ਐਫ.ਐਲ.ਸੀ, ਵਿਸ਼ਾਲ ਕੋਛੜ, ਮਦਨਜੀਤ ਭੱਠਲ ਆਦਿ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …