ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਮਿਲਟਰੀ ਵਿਚ ਕਲੱਰਕ ਦੇ ਤੋਰ ਤੇ ਕੰਮ ਕਰਦੇ ਹੋਏ ਫੋਜੀ ਨੂੰ ਸਪੈਸ਼ਲ ਨਾਰਕੋਟਿਕ ਸੇਲ ਵਲੋਂ ਉਦੌਂ ਦਬੋਚ ਲਿਆ ਗਿਆ ਜਦੋਂ ਉਹ ਦੇਸ਼ ਦੇ ਖੁਫੀਆ ਰਾਜ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਭੇਜ ਰਿਹਾ ਸੀ।ਸਟੇਟ ਸਪੇਸ਼ਲ ਨਾਰਕੋਟਿਕ ਓਪਰੇਸ਼ਨ ਸੈਲ ਦੇ ਐਸ.ਐਸ.ਪੀ ਮਨਮੋਹਨ ੰਿਸੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਡੀ.ਐਸ.ਪੀ ਅਸ਼ੋਕ ਕੁਮਾਰ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਵਲੋਂ ਫਰੀਦਕੋਟ ਵਿਖੇ ਆਰਮੀ ਕੈਂਟ ਵਿਚ ਬਤੌਰ ਕੱਲਰਕ ਕੰਮ ਕਰ ਰਹੇ ਇਕ ਮੁਲਾਜ਼ਮ ਲੱਵਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਾਰਕ ਐਵਨਿਊ ਫਰੀਦਕੋਟ ਨੂੰ ਦੇਸ਼ ਨਾਲ ਗੱਦਾਰੀ ਕਰਨ ਦੇ ਦੋਸ਼ ਤਹਿਤ ਗਿਰਫਤਾਰ ਕੀਤਾ ਹੈ ।ਇਸ ਮੁਲਾਜ਼ਮ ਪਾਸੋਂ ਵਰਜਿਤ ਇਲਾਕੇ, ਫੋਜੀ ਖੂਫੀਆ ਰਾਜ ਅਤੇ ਫੋਜ ਨਾਲ ਸਬੰਧਿਤ ਹੱਥ ਦੇ ਬਣੇ ਦਸਤਾਵੇਜ ਬ੍ਰਾਮਦ ਕੀਤੇ ਗਏ ਹਨ।ਪੁਲਿਸ ਅੀਧਕਾਰੀਆਂ ਦਾ ਕਹਿਣਾ ਹੈ ਕਿ ਲੱਵਦੀਪ ਗੁਆਂਢੀ ਮੁਲਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ ਨੂੰ ਅਜਿਹਾ ਸਾਰਾ ਮਟੀਰੀਅਲ ਭੇਜਦਾ ਸੀ। ਜਿਸ ਦੇ ਬਦਲੇ ਵਿਚ aਨਾਂ ਕੋਲੋਂ ਮੋਟੀ ਰਕਮ ਵਸੂਲ ਕਰਦਾ ਸੀ । ਉਨਾਂ ਕਿਹਾ ਕਿ ਲਵਦੀਪ ਨੇ ੧੦ ਹਜਾਰ ਦੀ ਪਹਿਲੀ ਕਿਸ਼ਤ ਵੈਸਟਰਨ ਮਨੀ ਟਰਾਂਸਫਰ ਰਾਹੀ ਵਸੂਲ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਨੇ ਪੰਜਾਬ ਨੈਸ਼ਨਲ ਬੈਂਕ ਵਿਚ ਗੁਰਸ਼ਰਨ ਸਿੰਘ ਦੇ ਨਾਮ ‘ਤੇ ਫੇਕ (ਜ਼ਾਅਲੀ) ਖਾਤਾ ਖੁਲਵਾ ਕੇ ਪੇਸੇ ਲੈਂਦਾ ਰਿਹਾ। ਨਾਰਕੌਟਿਕ ਸੈਲ ਦੇ ਐਸ.ਐਸ.ਪੀ ਮਨਮੋਹਨ ਸਿੰਘ ਨੇ ਹੋਰ ਕਿਹਾ ਕਿ ਲੱਵਦੀਪ ਸਿੰਘ ਦੀਆਂ ਪਾਕਿਸਤਾਨ ਫੋਨ ਤੇ ਹੀ ਗੱਲਾਂ ਹੁੰਦੀਆਂ ਰਹਿੰਦੀਆ ਸਨ। ਉਨਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …