ਅੰਮ੍ਰਿਤਸਰ, 23 ਮਾਰਚ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪzzੋਗਰਾਮ ਵਿੱਚ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ। ਦੇਸ਼ ਦੀ ਅਜ਼ਾਦੀ ਲਈ ਚੜਦੀ ਉਮਰ ਵਿੱਚ ਫਾਂਸੀ ਦੇ ਰੱਸੇ ਗਲ ਵਿੱਚ ਪਾ ਕੇ ਆਪਾ ਨਿਸ਼ਾਵਰ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸਮਾਗਮ ‘ਸ਼ਹਾਦਤਾਂ ਨੂੰ ਸਲਾਮ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਿਰਸਾ ਵਿਹਾਰ ਸੁਸਾਇਟੀ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਪਰਮਿੰਦਰਜੀਤ, ਦੀਪ ਦਵਿੰਦਰ ਸਿੰਘ, ਅਰਤਿੰਦਰ ਸੰਧੂ ਨ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਦੇ ਆਦਰਸ਼ ਅੱਜ ਸਾਡੇ ਸਮਾਜ ਅੰਦਰੋਂ ਤੇ ਨੌਜਵਾਨ ਪੀੜੀ ਅੰਦਰੋਂ ਤੇ ਖਾਸ ਕਰਕੇ ਰਾਜਨੀਤਿਕ ਵਿਵਸਥਾ ਵਿਚੋਂ ਮਨਫੀ ਹੋ ਰਹੇ ਹਨ। ਸਾਨੂੰ ਅੱਜ ਦੇ ਸੁਚੇਤ ਰੂਪ ਵਿੱਚ ਯਤਨ ਆਰਭੰਣੇ ਚਾਹੀਦੇ ਹਨ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆਂ ਜਾ ਸਕੇ।
ਇਸ ਸਮੇਂ ਗੀਤਕਾਰ ਸੁਖਬੀਰ ਅੰਮ੍ਰਿਤਸਰੀ, ਡਾ. ਵਿਕਰਮਜੀਤ, ਅਜੀਤ ਸਿੰਘ ਨਬੀਪੁਰੀ, ਹਰੀ ਸਿੰਘ ਗਰੀਬ, ਮਲਵਿੰਦਰ, ਸਰਬਜੀਤ ਸੰਧੂ ਅਤੇ ਜਰਨੈਲ ਸਿੰਘ ਬੁੱਟਰ ਨੇ ਆਪੋ ਆਪਣੀ ਸ਼ਾਇਰੀ ਰਾਹੀਂ ਸ਼ਰਧਾ ਸੁਮਨ ਭੇਂਟ ਕੀਤੇ। ਹੋਰਨਾਂ ਤੋਂ ਇਲਾਵਾਂ ਸ਼ਿਵਦੇਵ ਸਿੰਘ ਆਰਟਿਸਟ, ਰਾਜਖੁਸ਼ਵੰਤ ਸਿੰਘ ਸੰਧੂ, ਤੇਜਿੰਦਰ ਬਾਵਾ, ਕੰਵਲਜੀਤ ਸਿੰਘ ਫਰੀਡਮ, ਮਨਜੀਤ ਮਕਨਾ, ਬਰਿੰਦਰ ਬੱਬੂ, ਦਰਸ਼ਨ ਬਾਵਾ ਚੱਕ, ਨਵਦੀਪ ਕਲਾਨੌਰ, ਅਰੁਣ ਜੋਸ਼ੀ ਅਤੇ ਕਰਨਬੀਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …