Saturday, September 21, 2024

ਅੰਮ੍ਰਿਤਸਰ ਮਹਿਤਾ ਰੋਡ ‘ਤੇ ਚੋਰਾਂ ਭੰਨਿਆ ਪੰਜਾਬ ਐਂਡ ਸਿੰਘ ਬੈਂਕ ਦਾ ਏ.ਟੀ.ਐਮ

PPN3004201505ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) ਅੰਮ੍ਰਿਤਸਰ ਮਹਿਤਾ ਰੋਡ ਤੇ ਸਥਿਤ ਗੁਰਦੁਆਰਾ ਗੁਰੂ ਕੀ ਬੇਰ ਮੱਤੇਵਾਲ ਨਜ਼ਦੀਕ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐਮ ਨੂੰ ਤੋੜ ਕੇ ਕੁੱਝ ਅਣਪਛਾਤੇ ਚੋਰਾਂ ਵਲੋਂ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਬੈਂਕ ਮੈਨੇਜਰ ਰਜਨੀ ਭਾਟੀਆ ਵਲੋਂ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਦੱਸਿਆ ਕਿ ਇਹ ਏ.ਟੀ.ਐਮ. ਸੁਰੱਖਿਆ ਪੱਖੋਂ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਹੈ ਤੇ ਇਸ ਨੂੰ ਬੰਦ ਕਰਨ ਤੇ ਖੋਲ੍ਹਣ ਦੀ ਜਿੰਮੇਵਾਰੀ ਇਕ ਪ੍ਰਾਈਵੇਟ ਸੁਰੱਖਿਆ ਗਾਰਡ ਹੀਰਾ ਸਿੰਘ ਵਾਸੀ ਮੱਤੇਵਾਲ ਦੀ ਹੈ ਤੇ ਰੋਜ਼ਾਨਾ ਦੀ ਤਰਾਂ ਉਸ ਨੇ ਰਾਤ 8-00 ਵੱਜੇ ਦੇ ਕਰੀਬ ਏ.ਟੀ.ਐਮ. ਦਾ ਸ਼ਟਰ ਬੰਦ ਕਰਕੇ ਜਿੰਦਰਾ ਲਗਾ ਕੇ ਚਲਾ ਗਿਆ ਤੇ ਜਦੋਂ ਸਵੇਰ ਕਰੀਬ 8-00 ਵਜੇ ਦੁਬਾਰਾ ਉਸ ਨੂੰ ਖੋਲ੍ਹਣ ਲਈ ਉਥੇ ਆਇਆ ਤਾਂ ਸ਼ਟਰ ਦੇ ਕੁੰਡੇ ਕੱਟੇ ਹੋਏ ਹਨ ਤਾਂ ਉਸ ਨੇ ਤੁਰੰਤ ਬੈਂਕ ਮੈਨੇਜਰ ਤੇ ਪੁਲਿਸ ਨੂੰ ਇਤਲਾਹ ਦਿੱਤੀ।ਉਨ੍ਹਾਂ ਇਸ ਵਾਰਦਾਤ ਸਬੰਧੀ ਦੱਸਿਆ ਕਿ ਇਸ ਏ.ਟੀ.ਐਮ ਵਿਚ ਕੁੱਲ ਇਕ ਲੱਖ ਸਤਾਰਾਂ ਹਜਾਰ ਨੋ ਸੌ ਰੁਪਏ ਦੀ ਰਾਸ਼ੀ ਮੌਜੂਦ ਸੀ ।

29 ਤੇ 30 ਅਪ੍ਰੈਲ ਦੀ ਦਰਮਿਆਨੀ ਰਾਤ ਏ.ਟੀ.ਐਮ ਬੰਦ ਹੋਣ ਕਰਕੇ ਇਸ ਦੇ ਸ਼ਟਰ ਦੇ ਕੁੰਡੇ ਜੋ ਕਿ ਗੈਸ ਕਟਰ ਨਾਲ ਕੱਟੇ ਗਏ ਤੇ ਸ਼ਟਰ ਖੋਲ ਕੇ ਏ.ਟੀ.ਐਮ ਵੀ ਗੈਸ ਕਟਰ ਨਾਲ ਕੱਟਿਆ ਗਿਆ ਤੇ ਉਸ ਵਿਚ ਪਈ ਉਕਤ ਰਾਸ਼ੀ ਲੈ ਗਏ। ਵਾਰਦਾਤ ਵਾਲੀ ਜਗਾ ‘ਤੇ ਪਹੁੰਚੇ ਡੀ.ਐਸ.ਪੀ ਮਜੀਠਾ ਹਰਸਿਮਰਤ ਸਿੰਘ ਤੇ ਥਾਣਾ ਮੱਤੇਵਾਲ ਐਸ.ਐਚ.ੳ ਮੁਖਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਤੇ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਵੀ ਮੌਜੂਦ ਸੀ। ਪੁਲਿਸ ਵਲੋਂ ਮੌਕੇ ਤੇ ਕਾਰਵਾਈ ਕਰਦੇ ਹੋਏ ਏ.ਟੀ.ਐਮ ਦੇ ਅੰਦਰ ਵਿਚ ਲੱਗੇ ਫਿੰਗਟ ਪ੍ਰਿੰਟ ਦੀ ਜਾਂਚ ਲਈ ਲੈਬੋਟਰੀ ਵਿਚ ਭੇਜ ਦਿੱਤਾ ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply