ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ
ਅੰਮ੍ਰਿਤਸਰ, 23 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬੀਤੀ ਦਿਨੀਂ ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਕਾਲਜ ਦੇ ਵਿਕਾਸ ਲਈ ਐਲਾਨੀ ਗਈ 50 ਲੱਖ ਦੀ ਰਕਮ ਦਾ ਚੈੱਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਉਚੇਚੇ ਤੌਰ ‘ਤੇ ਸਰਕਟ ਹਾਊਸ ਵਿਖੇ ਸੌਂਪਿਆ।ਸਮੂਹ ਕਾਲਜ ਮੈਨੇਜ਼ਮੈਂਟ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਇਸ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ।
ਕਾਲਜ ਕਾਨਵੋਕੇਸ਼ਨ ਜਿਸਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ 14 ਜੁਲਾਈ ਨੂੰ ਕੀਤੀ ਗਈ ਸੀ, ਦੌਰਾਨ ਸ: ਬਾਦਲ ਨੇ ਕਾਲਜ ਦੇ ਵਿਕਾਸ ਲਈ 50 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਸ: ਛੀਨਾ ਤੇ ਡਾ. ਮਹਿਲ ਸਿੰਘ ਨੇ ਸਾਂਝੇ ਤੌਰ ‘ਤੇ ਇਸ ਰਕਮ ਨੂੰ ਕਾਲਜ ਦੇ ਬਹੁਪੱਖੀ ਵਿਕਾਸ ਅਤੇ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਇਸਤੇਮਾਲ ਕਰਨ ਦੀ ਵਚਨਬੱਧਤਾ ਦੁਹਰਾਈ।