Thursday, November 21, 2024

2016 ਨਵਾਂ ਸਾਲ – ਨਵਾਂ ਵਿਚਾਰ ਨਵੀ ਸ਼ੁਰੂਆਤ

ਜ਼ਿਦਗੀ ਉਹੀ ਹੈ
ਸਮਾਂ ਉਹੀ
ਆਦਮੀ ਪਲ ਦਰ ਪਰ ਬਦਲਦਾ ਹੈ
ਆਪਣੀ ਹੋਣੀ ਦੇ ਸਫ਼ੇ…।
ਹੋਣੀਆਂ ਦਾ ਇਤਿਹਾਸ ਤਾਂ
ਸਾਡਾ ਆਪਣਾ ਹੈ…
ਆਦਮੀ ਕਦੋਂ ਆਪਣਾ ਹੁੰਦੈ…।
(ਯੂਨਾਨੀ ਕਵੀਂ ਅਰਨੈਟ ਸੁਪਾਰਿਓ)

             ਇੱਕ ਸਾਲ ਬੇਸ਼ਕ ਅਸਤ ਹੋ ਚੁੱਕਾ ਹੈ। ਪੁਰਾਣੇ ਸੂਰਜ਼ ਦੀ ਲਾਲੀ ਚੰਨ ਦੀ ਚਾਨਣੀ ਕੁਦਰਤ ਦੀ ਹੋਂਦ ਨੂੰ ਬਰਕਰਾਰ ਰੱਖਦੇ ਹੋਈ 2016 ਦੀ ਨਵੀਂ ਸੂਰਜ ਦੀ ਲਾਲੀ ਰੁਸ਼ਨਾਉਣ ਲਈ ਤਿਆਰ ਹੈ, ਪੰਛੀ ਆਲਣ੍ਹੇ ਤੋਂ ਉਡਾਰੀ ਮਾਰਨ ਲਈ ਤਿਆਰ ਹਨ। ਕੁਦਰਤ ਦੀ ਬਣਾਈ ਹਰ ਉਹ ਸ਼ੈਅ ਆਪਣੀ ਨਿਯਮ ਅਨੁਸਾਰ ਚਾਲੇ ਪਏਗੀ ਨਵੀਂ ਇਬਾਰਤ ਲਿਖੇਗੀ। ਪਰ ਕੁਦਰਤ ਦਾ ਹੀ ਬਣਾਇਆ ਹੋਇਆ ਇਨਸਾਨ 2016 ਦੀ ਨਵੀਂ ਸਵੇਰ ਨੂੰ ਖੁਸ਼ਆਮਦੀਦ ਕਰਨ ਲਈ ਵਧਾਈ ਦੇਵੇਗਾ। ਲੋਕ 2015 ਦੀ ਰਾਤ ਠੀਕ 12 ਵਜ਼ੇ ਤੋਂ ਸਾਕ ਸੰਬਧੀਆਂ ਨੂੰ ਵਧਾਈ ਦੇ ਸੁਨੇਹੇ ਭੇਜਣ ਤੇ ਫੋਨ ਕਰਨ ਲਈ ਉਤਾਵਲੇ ਹੁੰਦੇ ਨੇ, ਕਿਉਂਕਿ ਖੁਸ਼ੀ ਆਪਣਿਆਂ ਵਿਚ ਵੰਡਣ ਦਾ ਮਜ਼ਾ ਹੀ ਹੋਰ ਹੁੰਦਾ ਹੈ।
ਇਕ ਇਨਸਾਨ ਹੀ ਹੈ ਇਸ ਦੁਨੀਆਂ ਦੇ ਵਿੱਚ ਜਿਹੜਾ ਨਵੇਂ ਵਰ੍ਹੇ ਦੀ ਆਮਦ ਲਈ ਖੁਸ਼ੀ ਜਾਹਰ ਕਰਦੇ ਹਾਂ।ਨਵੇਂ ਵਰ੍ਹੇਂ ਦੀ ਸ਼ੁਰੂਆਤ ਕੋਈ ਗੁਰੂ ਘਰ ਜਾਂ ਕੇ ਕੋਈ ਪੱਬ ਕਲੱਬ ਜਾਂ ਕੇ ਦੋਸਤਾਂ ਨਾਲ ਦਾਰੂ ਸ਼ਰਾਬ ਪੀ ਕੇ ਮਨਾਉਂਦਾ ਹਨ।ਪਰ ਕਿਉਂ ਅਸੀ ਇਹ ਨਵਾਂ ਵਰ੍ਹਾਂ ਆਤਮ ਚਿੰਤਨ ਕਰਦਿਆਂ ਆਪੇ ਨੂੰ ਖੋਜ ਕੇ ਕਿਉਂ ਨਹੀ ਮਨਾਉਂਦੇ। ਅਸੀ ਨਵੇਂ ਵਰ੍ਹੇਂ ਦੀ ਆਮਦ ਮੌਕੇ ਇਹਨੇ ਕੁ ਗੁਆਚ ਜਾਂਦਾ ਹੈ ਕਿ 2016 ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ 2015 ਦੇ ਦੁੱਖਾਂ ਸੁੱਖ ਭੁਲਾ ਬੈਠਦੇ ਹੈ। ਹਰ ਸਾਲ ਸਾਡੀ ਜ਼ਿੰਦਗੀ ਦਾ ਇਕ ਅਹਿਮ ਸਾਲ ਹੁੰਦਾ ਹੈ ਹਰ ਸਾਲ ਸਾਡੀ ਜ਼ਿੰਦਗੀ ਨਵੀਂ ਇਬਾਰਤ ਲਿਖ਼ਦੀ ਹੈ ਜੋ ਸਾਡੇ ਲਈ ਇਕ ਸਬਕ ਵੀ ਹੁੰਦਾ ਹੈ।ਮਨੁੱਖੀ ਜ਼ਿੰਦਗੀ ਬਹੁਤ ਹੀ ਰੰਗਾ ਭਰੀ ਹੋਈ ਹੁੰਦੀ ਹੈ। ਇਕ ਦਮ ਆਜ਼ਾਦ ਪੱਛੀਆਂ ਵਰਗੀ ਉਡਦੀ ਹੋਈ ਹੱਸਦੀ ਹੋਈ ਮੁਸਕਰਾਉਂਦੀ ਹੈ, ਠਹਾਕੇ ਮਾਰਦੀ ਹੈ।ਜ਼ਿੰਦਗੀ ਜਿਊਣੀ ਹੀ ਖੁਸ਼ੀ ਨਾਲ ਚਾਹੀਦੀ ਹੈ ।ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਕੋਈ ਖਲਾਅ ਨਹੀ ਹੋਣਾ ਚਾਹੀਦਾ।2016 ਬਦਲਣ ਦਾ ਵੇਲਾ ਹੈ, ਬਦਲ ਲਵੋਂ ਆਪਣੇ ਆਪ ਨੂੰ, ਆਪਣੀ ਮਾਨਸੀਕਤਾ ਨੂੰ, ਆਪਣੇ ਵਿਚਾਰ ਨੂੰ ਆਪਣੇ ਦੁੱਖਾਂ ਨੂੰ ਆਪਣੇ ਤੰਗ ਦਿਲੀ ਸੁਭਾਅ ਨੂੰ ਬਸ ਫਿਰ ਦੇਖ ਲੇਣਾ 2016 ਤੁਹਾਡੀ ਜ਼ਿੰਦਗੀ ਦਾ ਖੂਬਸੂਰਤ ਵਰਾ ਹੋਵੇਗਾ।
ਆਓ ਆਉਣ ਵਾਲੀ ਨਵੇਕਲੀ ਸਵੇਰੇ ਪੰਛੀਆਂ ਵਾਂਗ ਉਡਣ, ਫੁੱਲਾਂ ਵਾਂਗ ਮਹਿਕਣ, ਤਾਰਿਆਂ ਵਾਂਗ ਚਮਕਣ ਦੀ ਮਨ ਵਿੱਚ ਨਵੀਂ ਇੱਛਾ ਉਜਾਗਰ ਕਰ ਕੇ 2016 ਨੂੰ ਜੀ ਆਈਆ ਕਹੀਏ। ਤਾਂ ਜੋ ਨਵਾਂ ਇਹ ਵਰ੍ਹਾ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਖੁਸ਼ੀ ਭਰ ਦੇਵੇ।

Sarabjeet S

 

 

 

 

 

ਇੰਜ: ਸਰਬਜੀਤ ਸਿੰਘ ਭਾਟੀਆ
ਐਮ.ਏ ਪੱਤਰਕਾਰੀ
ਡਾਕ: ਕਟੜਾ ਦਲ ਸਿੰਘ, ਸ੍ਰੀ ਅ੍ਰਮਿਤਸਰ ਸਾਹਿਬ

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply