Sunday, October 6, 2024

ਜਥੇਦਾਰਾਂ ਦੀ ਸੇਵਾ ਮੁਕਤੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਬਰਖਾਸਤ

ਮੈਂਬਰ ਭਜਨ ਸਿੰਘ ਸ਼ੇਰ ਗਿੱਲ ਅਤੇ ਮੰਗਲ ਸਿੰਘ ਨੇ ਕੀਤਾ ਬਾਈਕਾਟ

PPN0101201625 PPN0101201626

ਅੰਮ੍ਰਿਤਸਰ, 1 ਜਨਵਰੀ (ਪ.ਪ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਨੇ ਆਪਣੇ ਇੱਕ ਫੈਸਲੇ ਰਾਹੀਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਦੀ ਬਰਖਾਸਤਗੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰਿਆਂ ਵਿੱਚੋਂ ਚਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਜਦੋਂ ਕਿ ਇੱਕ ਮੈਂਬਰ ਬੀਤੇ ਕੱਲ੍ਹ ਸੇਵਾ ਮੁਕਤ ਹੋ ਚੁੱਕਾ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਕੁਲ਼ 15 ਮੈਂਬਰੀ ਕਮੇਟੀ ਦੇ ਅੱਜ ਹਾਜਰ 13 ਮੈਂਬਰਾਨ ‘ਚੋਂ ਸਿਰਫ ਦੋ ਮੈਂਬਰਾਨ ਨੇ ਹੀ ਕਾਰਜਕਾਰਣੀ ਦੇ ਇਸ ਫੈਸਲੇ ਤੇ ਇਤਿਰਾਜ ਜਿਤਾਇਆ ।ਟੋਹੜਾ ਪੱਖੀ ਕਾਰਜਕਾਰਣੀ ਕਮੇਟੀ ਮੈਂਬਰ ਕਰਨੈਲ ਸਿੰਘ ਮੈਂਬਰ ਵੀ ਅੱਜ ਪੰਜ ਪਿਆਰਿਆਂ ਦੀ ਬਰਖਾਸਤਗੀ ਨੂੰ ਜਾਇਜ ਕਰਾਰ ਦਿੰਦੇ ਨਜਰ ਆਏ।ਬਾਅਦ ਦੁਪਿਹਰ ਸ਼੍ਰੋਮਣੀ ਕਮੇਟੀ ਦੇ ਇਕਤਰਤਾ ਹਾਲ ਵਿੱਚ ਕੋਈ ਇਕ ਘੰਟੇ ਦੇ ਕਰੀਬ ਕਮੇਟੀ ਦੀ ਕਾਰਜਕਾਰਣੀ ਦੀ ਚੱਲੀ ਇਕਤਰਤਾ ਦਾ ਇੱਕ ਨੁਕਾਤੀ ਏਜੰਡਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਲੋਂ ਆਪਣੇ ਅਧਿਕਾਰ ਖੇਤਰ ਦੀ ਉਲੰਘਣਾ ਕਰਨ ਬਾਰੇ ਵਿਚਾਰ ਕਰਨਾ ਸੀ।ਬਾਅਦ ਦੁਪਿਹਰ ਸਭਤੋਂ ਪਹਿਲਾਂ ਕਾਰਜਕਾਰਣੀ ਮੈਂਬਰ ਸ੍ਰ ਭਜਨ ਸਿੰਘ ਸ਼ੇਰਗਿੱਲ ਅਤੇ ਸ੍ਰ ਮੰਗਲ ਸਿੰਘ ਬਾਹਰ ਆਏ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜ ਪਿਆਰਿਆਂ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਕੇ ਜਥੇਦਾਰਾਂ ਖਿਲਾਫ ਕਾਰਵਾਈ ਕੀਤੀ ਹੈ ਜਿਸਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਹੈ ।ਸ੍ਰ ਸ਼ੇਰਗਿੱਲ ਅਤੇ ਸ੍ਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾ ਦੋਨਾਂ ਮੈਂਬਰ ਸਾਹਿਬਾਨ ਨੇ ਕਾਰਜਕਾਰਣੀ ਨੂੰ ਸਪੱਸ਼ਟ ਕੀਤਾ ਹੈ ਕਿ ਜੇਕਰ ਪੰਜ ਪਿਆਰਿਆਂ ਨੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਹੈ ਤਾਂ ਇਹ ਦੋਸ਼ ਜਥੇਦਾਰਾਂ ਤੇ ਵੀ ਲਾਗੂ ਹੈ ਜਿਨ੍ਹਾਂ ਨੇ ਪੰਥ ਨੂੰ ਭਰੋਸੇ ਵਿੱਚ ਲੈਣ ਦੇ ਬਿਨ੍ਹਾਂ ਹੀ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰ ਦਿੱਤਾ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣਾ ਵਿਰੋਧ ਕਾਰਜਕਾਰਣੀ ਪਾਸ ਦਰਜ ਕਰਵਾ ਦਿੱਤਾ ਹੈ ਕਿ ਉਹ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਦੇ ਫੈਸਲੇ ਨਾਲ ਸਹਿਮਤ ਨਹੀ ਹਨ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਟੋਹੜਾ ਪੱਖੀ ਤੇ ਸਿਧਾਂਤਵਾਦੀ ਮੈਂਬਰ ਵਜੋਂ ਜਾਣੇ ਜਾਂਦੇ ਕਰਨੈਲ ਸਿੰਘ ਪੰਜੋਲੀ ਨੇ ਸਪੱਸ਼ਟ ਕਿਹਾ ਕਿ ਪੰਜ ਪਿਆਰੇ ਧਰਮ ਪ੍ਰਚਾਰ ਕਮੇਟੀ ਦੇ ਮੁਲਾਜਮ ਸਨ ,ਉਨ੍ਹਾਂ ਦਾ ਅਧਿਕਾਰ ਖੇਤਰ ਸਿਰਫ ਅੰਮ੍ਰਿਤ ਸੰਚਾਰ ਤੀਕ ਹੀ ਸੀਮਤ ਸੀ,ਉਨਾਂ ਨੂੰ ਕੋਈ ਹੱਕ ਨਹੀ ਕਿ ਉਹ ਕਿਸੇ ਨੂੰ ਨੌਕਰੀ ਤੋਂ ਬਰਖਾਸਤ ਕਰਨਮ ਦੇ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਦੇਣ ।ਉਨ੍ਹਾਂ ਕਿਹਾ ਕਿ ਅੱਜ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨੇ ਤੇ ਕੱਲ੍ਹ ਨੂੰ ਕੇਸਗੜ ਸਾਹਿਬ,ਦਮਦਮਾ ਸਾਹਿਬ ਅਤੇ ਫਿਰ ਕਿਸੇ ਹੋਰ ਸੰਸਥਾ ਦੇ ਪੰਜ ਪਿਆਰੇ ਚਣੌਤੀ ਦੇਣਗੇ ,ਇਹ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਜਥੇਦਾਰਾਂ ਵਲੋਂ ਲਏ ਫੈਸਲੇ ਨਾਲ ਵੀੌ ਕੌਮ ਦੇ ਵਕਾਰ ਨੂੰ ਢਾਹ ੱਲਗੀ ਹੈ ,ਜਿਸ ਬਾਰੇ ਉਹ ਜਥੇਦਾਰਾਂ ਨੂੰ ਬਦਲਣ ਦੀ ਗੱਲ ਕਮੇਟੀ ਨੂੰ ਕਹਿ ਚੁੱਕੇ ਹਨ ।ਲੇਕਿਨ ਜਦੋਂ ਸ੍ਰ:ਪੰਜੋਲੀ ਨੂੰ ਇਹ ਪੁਛਿਆ ਗਿਆ ਕਿ ਜਥੇਦਾਰ ਵੀ ਕਮੇਟੀ ਦੇ ਮੁਲਾਜਮ ਹਨ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀ ਹੋ ਰਹੀ ਤਾਂ ਉਨ੍ਹਾਂ ਕਿਹਾ ਇਸਦਾ ਜਵਾਬ ਕਮੇਟੀ ਪਰਧਾਨ ਹੀ ਦੇ ਸਕਦੇ ਹਨ।ਕਮੇਟੀ ਦੀ ਕਾਰਜਕਾਰਣੀ ਦੀ ਕਵਰੇਜ ਕਰਨ ਦੀ ਇਜਾਜਤ ਨਹੀ ਦਿੱਤੀ ਗਈ ਤੇ ਜਦੋਂ ਕੋਈ ਡੇਢ ਘੰਟੇ ਬਾਅਦ ਸ੍ਰ ਮੱਕੜ ਬਾਹਰ ਨਿਕਲੇ ਤਾਂ ਐਨਾ ਹੀ ਕਹਿ ਕੇ ਚਲਦੇ ਬਣੇ ਕਿ ਪੰਜ ਪਿਆਰਿਆਂ ਨੇ ਸੰਸਥਾ ਨੂੰ ਢਾਹ ਲਾਣ ਦੀ ਕੋਸ਼ਿਸ ਕੀਤੀ ਗਈ ਹੈ ,ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ,ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਕਮੇਟੀ ਕੰਪਲੈਕਸ ਜਾਂ ਪ੍ਰਬੰਧ ਹੇਠਲੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਇਕਤਰਤਾ ਕਰ ਸਕਣ।
ਅੱਜ ਦੀ ਇਕੱਤਰਤਾ ਵਿੱਚ ਸ੍ਰ ਮੱਕੜ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ, ਕੇਵਲ ਸਿੰਘ ਬਾਦਲ, ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੋਲਿਆਂਵਾਲੀ, ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰਮੂੰਵਾਲ, ਸੁਰਜੀਤ ਸਿੰਘ ਗੜ੍ਹੀ, ਰਾਮਪਾਲ ਸਿੰਘ ਬਹਿਣੀਵਾਲ,ਨਿਰਮੈਲ ਸਿੰਘ ਜੌਲਾਂ, ਭਜਨ ਸਿੰਘ ਸ਼ੇਰਗਿੱਲ, ਮੋਹਣ ਸਿੰਘ ਬੰਗੀ ਤੇ ਮੰਗਲ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਅਵਤਾਰ ਸਿੰਘ ਸਕੱਤਰ ਆਦਿ ਹਾਜ਼ਰ ਸਨ।ਇਸ ਇਕਤਰਤਾ ਵਿੱਚ ਸ੍ਰ ਸੁਖਦੇਵ ਸਿੰਘ ਭੌਰ ਤੇ ਸੂਬਾ ਸਿੰਘ ਡੱਬਵਾਲੀ ਗੈਰ ਹਾਜਰ ਸਨ ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply