Monday, July 8, 2024

ਪੰਜ ਪਿਆਰਿਆਂ ਦੀ 2 ਜਨਵਰੀ ਦੀ ਇਕੱਤਰਤਾ ਜਰੂਰ ਹੋਵੇਗੀ- ਭਾਈ ਸਤਨਾਮ ਸਿੰਘ ਖੰਡਾ

ਅੰਮ੍ਰਿਤਸਰ, 1 ਜਨਵਰੀ (ਪ.ਪ)- ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਅਤੇ ਮਾਣ ਮਰਿਆਦਾ ਨੂੰ ਲਾਈ ਢਾਹ ਲਈ ਜਥੇਦਾਰਾਂ ਖਿਲਾਫ ਕਾਰਵਾਈ ਲਈ ਪੰਜ ਪਿਆਰਿਆਂ ਦੀ 2 ਜਨਵਰੀ ਨੂੰ ਹੋਣ ਵਾਲੀ ਇਕੱਤਰਤਾ ਉਪਰ ਸ਼੍ਰੋਮਣੀ ਕਮੇਟੀ ਦੁਆਰਾ ਲਏ ਫੈਸਲੇ ਦਾ ਕੋਈ ਪ੍ਰਭਾਵ ਨਹੀ ਹੈ ਅਤੇ ਇਹ ਇਕਤਰਤਾ ਜਰੂਰ ਹੋਵੇਗੀ।ਇਸ ਸਬੰਧੀ ਗਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਜੋ ਫੈਸਲਾ ਲਿਆ ਹੈ ਉਸ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜ ਪਿਆਰੇ ਸਾਹਿਬਾਨ ਨੇ ਕਮੇਟੀ ਨੂੰ 1ਜਨਵਰੀ 2016 ਤੀਕ ਅਲਟੀਮੇਟਮ ਦਿੱਤਾ ਸੀ ਕਿ ਕੌਮ ਵਲੋਂ ਨਕਾਰੇ ਤੇ ਵਿਸ਼ਵਾਸ਼ ਗਵਾ ਚੁਕੇ ਜਥੇਦਾਰਾਂ ਨੂੰ ਅੱਹੁਦਿਆਂ ਤੋਂ ਵੱਖ ਕਰ ਦਿੱਤਾ ਜਾਏ ।ਅਹੁਦੇ ਦੀ ਮਿਆਦ ਅੱਜ ਖਤਮ ਹੋ ਗਈ ਹੈ 2ਜਨਵਰੀ ਨੂੰ ਪੰਜ ਪਿਆਰੇ ਸਾਹਿਬਾਨ ਫਿਰ ਇਕਤਰ ਹੋਣਗੇ ਅਤੇ ਗੁਰੂ ਦੀ ਭੈਅ ਭਾਵਨੀ ਅਨੁਸਾਰ ਪੰਥਕ ਭਾਵਨਾਵਾਂ ਦੀ ਰੋਸ਼ਨੀ ਵਿੱਚ ਫੈਸਲਾ ਲੈਣਗੇ।ਉਨ੍ਹਾਂ ਕਿ ਕਮੇਟੀ ਦੇ ਲਏ ਫੈਸਲੇ ਦਾ ਪੰਜ ਪਿਆਰਿਆਂ ਦੀ ਹੋਣ ਵਾਲੀ ਇੱਕਤਰਤਾ ਤੇ ਕੋਈ ਪ੍ਰਭਾਵ ਨਹੀ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply