Monday, July 8, 2024

ਸਤਿਕਾਰ ਕਮੇਟੀ ਪਿੰਡ ਉਧੋਕੇ ਵਿਖੇ ਬਾਬੇ ਮਰਾਣੇ ਦੀ ਸਮਾਧ ‘ਤੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼

PPN0101201624

ਖਾਲੜਾ, 30 ਦਸੰਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ)- ਤਹਿਸੀਲ ਪੱਟੀ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਸਤਿਕਾਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਜਾਣਕਾਰੀ ਦਿੰਦਿਆਂ ਮੈਬਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਵਿੱਚ 28ਫ਼12ਫ਼2015 ਨੂੰ ਛੋਟੇ ਸਾਹਿਬਜਾਦਿਆਂ ਦਾ ਸਹੀਦੀ ਦਿਹਾੜਾ ਮਨਾਇਆ ਗਿਆ ਸੀ ।ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਤੇ ਗੁਰੂ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬੇ ਮਰਾਣੇ ਦੀ ਸਮਾਧ ਤੇ ਲਿਜਾਇਆ ਗਿਆ ਸੀ।ਉਹਨਾ ਕਿਹਾ ਕਿ ਇਸ ਤੋਂ ਇਲਾਵਾ ਇਕ ਹੋਰ ਬਹੁਤ ਵੱਡਾ ਨਿਰਾਦਰ ਹੋ ਰਿਹਾ ਹੈ, ਜੋ ਉਸ ਸਮਾਧ ‘ਤੇ ਨਿਸਾਨ ਸਾਹਿਬ ਲੱਗਾ ਹੋਇਆ ਹੈ। ਸ਼ਰਾਬੀ ਵਿਅਕਤੀਆਂ ਵੱਲੋ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਿਆ ਜਾਂਦਾ ਹੈ।ਜਿਸ ਦੀ ਸ਼ਿਕਾਇਤ ਉਹਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ੇ ਕੀਤੀ ਸੀ ।ਰਣਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਸਤਿਕਾਰ ਕਮੇਟੀ ਵੱਲੋ ਇੱਕ ਅਹਿਮ ਫੈੇਸਲਾ ਲਿਆ ਗਿਆ ਹੈ ਕਿ ਇਸ ਸਮਾਧ ਉਪਰ ਅਖੰਡ ਪਾਠ ਸਾਹਿਬ ਨਹੀ ਹੋਣਗੇ ਤੇ ਨਿਸ਼ਾਨ ਸਾਹਿਬ ਨੂੰ ਵੀ ਇਸ ਸਮਾਧ ਉਪਰਂੋ ਹਟਾਇਆ ਜਾਵੇਗਾ ਅਤੇ ਇਸ ਜਗਾ ਨੂੰ ਸਮਾਧ ਹੀ ਰਹਿਣ ਦਿੱਤਾ ਜਾਵੇਗਾ।ਉਹਨਾ ਕਿਹਾ ਕਿ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਜਾਰੀ ਹੋਇਆ ਹੈ ਕਿ ਇੱਕ ਪਿੰਡ ਵਿਚ ਇੱਕ ਹੀ ਗੁਰਦੁਆਰਾ ਬਣਿਆ ਹੋਣਾ ਚਾਹੀਦਾ ਹੈ, ਇਸ ਲਈ ਇਸ ਹੁਕਮਨਾਮੇ ਨੂੰ ਲਾਗੂ ਕਰਵਾਇਆ ਜਾਵੇਗਾ।ਇਸ ਸਮੇ ਸ਼੍ਰੌਮਣੀ ਕਮੇਟੀ ਦੇ ਹੈਡ ਪ੍ਰਚਾਰਕ ਜਸਬੀਰ ਸਿੰਘ ਖਾਲਸਾ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ 2 ਮਹੀਨੇ ਪਹਿਲਾ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਦੀ ਪੰਚਾਇਤ ਨੂੰ ਕਿਹਾ ਗਿਆ ਸੀ ਕਿ ਅਮ੍ਰਿਤਧਾਰੀ ਕਮੇਟੀ ਬਣਾ ਕੇ ਸਮਾਧ ਨੂੰ ਢਾਹ ਦੇਵੋ, ਪਰ ਉਹਨਾ ਦਾ ਕਹਿਣਾ ਸੀ ਕਿ ਨਾ ਤਾਂ ਅਸੀ ਸਮਾਧ ਢਾਉਣੀ ਹੈ ਅਤੇ ਨਾ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੋਈ ਲੋੜ ਹੈ ।ਜਸਬੀਰ ਸਿੰਘ ਨੇ ਕਿਹਾ ਕਿ ਇਹਨਾ ਨੂੰ ਇਹ ਡਰ ਹੈ ਕਿ ਅਮ੍ਰਿਤਧਾਰੀ ਕਮੇਟੀ ਬਣ ਗਈ ਅਤੇ ਗੁਰਦੁਆਰਾ ਬਣ ਗਿਆ ਤਾ ਜਿਹੜੀ 8 ਕਿਲੇ ਜਮੀਨ ਹੈ, ਉਹ ਅੱਧੀ ਹੋ ਜਾਵੇਗੀ ਇਸ ਲਈ ਇਹ ਸਭ ਕੁੱਝ ਹੋ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply