ਨਵੀਂ ਦਿੱਲੀ, 3 ਮਈ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਦਿੱਲੀ ਦੀ ਸੰਗਤਾਂ ਨੂੰ ਦਿੱਤੇ ਗਏ ਭਰੋਸੇ ਤਹਿਤ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਦਰਪੁਰ, ਸਾਹਮਣੇ ਤੁਗਲਕਾਬਾਦ ਮੈਟਰੋ ਸਟੇਸ਼ਨ ‘ਚ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਖੋਲਣ ਦਾ ਫੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਵੱਲੋਂ ਮੰਜੂਰਸ਼ੂਦਾ ਇਸ ਅਦਾਰੇ ‘ਚ 2 ਤੋਂ 6 ਮਹੀਨੇ ਦੇ ਸ਼ੋਰਟ ਟ੍ਰਮ ਕੋਰਸ ਕੰਪਉਟਰ, ਇਲੈਕਟ੍ਰੀਕਲ, ਪਲੰਬਰ, ਵੈਲਡੀਂਗ(ਗੈਸ/ਇਲੈਕਟ੍ਰੀਕਲ) ਅਤੇ ਰੈਫਰੀਜਰੇਸ਼ਨ ਤੇ ਏਅਰ ਕੰਡੀਸ਼ਨਰ ਦੇ ਕੋਰਸ ਕਮੇਟੀ ਵੱਲੋਂ ਕਰਵਾਏ ਜਾਣਗੇ ਤਾਂਕਿ ਬਦਰਪੁਰ ਦੇ ਆਸਪਾਸ ਦੇ ਇਲਾਕਿਆਂ ‘ਚ ਰਹਿੰਦੇ ਬੇਰੋਜ਼ਗਾਰ ਨੌਜਵਾਨ ਇਨ੍ਹਾਂ ਕੋਰਸਾਂ ਨੂੰ ਕਰਕੇ ਹੁਨਰਮੰਦ ਹੋ ਸਕਣ।ਸ੍ਰੀ ਗੁਰੂ ਹਰਿਕ੍ਰਿਸ਼ਨ ਇਨਸਟੀਚਿਯੂਟ ਦੇ ਨਾਂ ਤੇ ਖੋਲੇ ਜਾ ਰਹੇ ਇਸ ਅਦਾਰੇ ਨੂੰ ਡਾਇਰੈਕਟਰੇਟ ਆਫ਼ ਟੇਕਨੀਕਲ ਐਜੂਕੇਸ਼ਨ ਐਂਡ ਟ੍ਰੇਨਿੰਗ ਵੱਲੋਂ ਮਾਨਤਾ ਪ੍ਰਾਪਤ ਹੋਈ ਹੈ। ਕਮੇਟੀ ਪ੍ਰਬੰਧਕਾ ਵੱਲੋਂ ਵਿਦਿਆਰਥੀਆਂ ਦੇ ਦਾਖਿਲੇ ਲਈ ਫ਼ਾਰਮ ਭਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਅਦਾਰੇ ਦੇ ਇਕ ਮਹੀਨੇ ਬਾਅਦ ਸ਼ੁਰੂ ਹੋਣ ਤੇ ਪਹਿਲੇ ਸਾਲ ਤੋਂ ਹੀ 500 ਤੋਂ 1000 ਵਿਦਿਆਰਥੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਕੋਰਸ ਕਰਵਾਉਣ ਦੀ ਆਸ ਹੈ। ਇਨ੍ਹਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਜਿਥੇ ਵਿਦਿਆਰਥੀਆਂ ਨੂੰ ਸੁਚੱਜੀਆਂ ਨੌਕਰੀਆਂ ਮਿਲਣਗੀਆਂ ਉਥੇ ਹੀ ਉਹ ਆਪਣਾ ਖੁਦ ਦਾ ਰੋਜਗਾਰ ਵੀ ਸ਼ੁਰੂ ਕਰ ਸਕਦੇ ਹਨ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …