Friday, October 18, 2024

ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਮਾਡਲ ਕਲਾਸ ਇਨਾਮ ਵੰਡ ਸਮਾਰੋਹ

PPN050508
ਅੰਮ੍ਰਿਤਸਰ, 5 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਚੌਥੀ ਕਲਾਸ ਦੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਰਹਿਨੁਮਾਈ ਹੇਠ ‘ਮਾਡਲ ਕਲਾਸ ਪੇਸ਼ਕਾਰੀ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦਾ ਮੁੱਖ ਮਨੋਰਥ ਵਿਦਿਆਰਥੀਆਂ ‘ਚ ਲੁਕੀ ਪ੍ਰਤਿਭਾ ਨੂੰ ਮਾਪੇ, ਅਧਿਆਪਕ ਤੇ ਉੱਚ ਮੰਚ ‘ਤੇ ਪੇਸ਼ਕਾਰੀ ਕਰਕੇ ਉਸ ‘ਚ ਨਿਖਾਰ ਲਿਆਉਣਾ ਸੀ। ਇਸ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ‘ਚ ਅਵੱਲ ਰਹੇ ਵਿਦਿਆਰਥੀਆਂ ਨੂੰ ਡਾ. ਬਰਾੜ ਦੁਆਰਾ ਇਨਾਮ ਵੀ ਤਕਸੀਮ ਕੀਤੇ ਗਏ।  ਇਸ ਸਮਾਰੋਹ ਦੌਰਾਨ ਸਕੂਲ ਵਿਦਿਆਰਥੀਆਂ ਵੱਲੋਂ ਆਪਣੀ ਕਾਬਲੀਅਤ ਦਾ ਮੁਜ਼ਾਹਰਾ ਕਰਦਿਆ ਭੰਗੜਾ, ਡਾਂਸ, ਡਰਾਮਾ ਅਤੇ ਸਵਾਲ-ਜਵਾਬ ਵਰਗੀਆਂ ਪੇਸ਼ਕਾਰੀਆਂ ‘ਚ ਆਪਣੀ ਭੂਮਿਕਾ ਕਾਬਲੇ-ਤਾਰੀਫ਼ ਨਿਭਾਈ। ਡਾ. ਬਰਾੜ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਉਨ੍ਹਾਂ ਅਗਾਂਹ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਈ ਬੱਚੇ ਝਿਚਕਣ ਕਾਰਨ ਆਪਣੇ ਅੰਦਰਲੇ ਹੁਨਰ ਲੁਕਾਉਂਦੇ ਹੋਏ ਮੰਚ ਤੋਂ ਦੂਰ-ਦੂਰ ਰਹਿੰਦੇ ਹਨ, ਜਿਸ ਨਾਲ ਉਹ ਸਮਾਜ ਤੋਂ ਪਛੜ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਦੇ ਇਸੇ ਝਾਕੇ ਨੂੰ ਖੋਲ੍ਹਣ ਲਈ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਵਾਤਾਵਰਣ ਦੀ ਸਾਂਭ-ਸੰਭਾਲ ‘ਤੇ ਵਿਦਿਆਰਥੀਆਂ ਵੱਲੋਂ ਇਸ ਨਾਟਕ ਵੀ ਪੇਸ਼ ਕੀਤਾ। ਜਿਸ ‘ਚ ਵਿਦਿਆਰਥੀਆਂ ਨੇ ਵੱਧ ਰਹੇ ਪ੍ਰਦੂਸ਼ਣ ‘ਤੇ ਆਪਣੀ ਪੇਸ਼ਕਾਰੀ ਦਾ ਨਮੂਨਾ ਵਿਖਾਕੇ ਵਿਖਾਕੇ ਹਾਜ਼ਰ ਦਰਸ਼ਕਾਂ ਤੋਂ ਖ਼ੂਬ ਵਾਹ-ਵਾਹ ਖੱਟੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply