Friday, November 22, 2024

ਦੰਦਾਂ ਦੀ ਅਹਿਮੀਅਤ ਲਈ ਕੈਂਪ ਆਯੋਜਿਤ

OLYMPUS DIGITAL CAMERA
ਬਠਿੰਡਾ, 19  ਮਈ  (ਜਸਵਿੰਦਰ ਸਿੰਘ ਜੱਸੀ)-   ਸ਼ਹਿਰ ਦੀ ਲਾਇਨੋਪਾਰ ਸੰਸਥਾ ਗੁੱਡਵਿਲ ਸੁਸਾਇਟੀ ਵਲੋਂ ਦੰਦਾਂ ਦੀ ਸੇਵਾ ਸੰਭਾਲ ਅਤੇ ਅਹਿਮੀਅਤ ਬਾਰੇ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ: ਆਂਸੂ ਗਰਗ ਬੀ.ਡੀ. ਐਸ.ਦੰਦਾਂ ਦੇ ਰੋਗਾਂ ਦੇ ਮਾਹਿਰ ਵਲੋਂ ੬੫ ਦੰਦਾਂ ਦੇ ਮਰੀਜ਼ਾਂ ਦਾ ਚੈਂਕਅੱਪ ਕਰਦਿਆਂ ਜਾਣਕਾਰੀ ਵੀ ਦਿੱਤੀ ਉਨਾਂ ਕਿਹਾ ਕਿ ਜਿਆਦਾ ਤਰ ਲੋਕ ਦੰਦਾਂ ਦੇ ਰੋਗਾਂ ਬਾਰੇ ਅਗਿਆਨੀ ਹਨ, ਜੋ ਇਸ ਨੂੰ ਜਿਆਦਾਂ ਅਹਿਮੀਅਤ ਦਿੰਦੇ ਹੀ ਨਹੀ ਲੇਕਿਨ ਦੰਦਾਂ ਦੇ ਕਾਰਨ ਹੀ ਅਸੀ ਕਈ ਬੀਮਾਰੀਆਂ ਦੇ ਘੇਰੇ ‘ਚ ਆ ਜਾਂਦਾ ਹਾਂ। ਸੁਸਾਇਟੀ ਪ੍ਰਧਾਨ ਵਿਜੇ ਬਰੇਜਾ ਅਤੇ ਸਕੱਤਰ ਕੇ.ਆਰ ਜਿੰਦਲ ਨੇ ਲੋਕਾਂ ਦਾ ਆਉਣ ‘ਤੇ ਧੰਨਵਾਦ ਵੀ ਕੀਤਾ ਅਤੇ ਸੁਸਾਇਟੀ ਇਸ ਤਰਾਂ ਹੀ ਸਮਾਜ ਸੇਵੀ ਕੰਮਾਂ ਲਈ ਹਮੇਸ਼ਾ ਤੱਤਵਰ ਰਹੇਗੀ, ਡਾ: ਆਂਸੂ ਗਰਗ ਬੀ.ਡੀ. ਐਸ.ਦੰਦਾਂ ਦੇ ਰੋਗਾਂ ਦੇ ਮਾਹਿਰ ਸਵੇਰੇ ੭ ਵਜੇ ਤੋਂ ਸ਼ਾਮ ਦੇ ੭ ਵਜੇ ਤੱਕ ਗੁੱਡਵਿਲ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹਿੰਦੇ ਹਨ। ਕੈਂਪ ਵਿਚ ਇਨਾਂ  ਤੋਂ ਇਲਾਵਾ ਦੀਵਾਨ ਚੰਦ, ਪਵਨ ਰਿੱਕੀ, ਕ੍ਰਿਸ਼ਨ ਬਰੇਜਾ, ਸੱਤਿਆ ਨਰਾਇਣ ਖੰਡੇਲਬਾਲ, ਜਗਪਾਲ ਪਾਲੀ, ਐਸ.ਕੇ ਗਰੋਵਰ, ਭੁਪਿੰਦਰ ਬਾਂਸਲ ਅਤੇ ਡਾ: ਪਰਮਜੀਤ ਸੈਣੀ ਦੇ ਨਾਲ ਹਸਪਤਾਲ ਦੇ ਸਮੂਹ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply