Sunday, October 6, 2024

3 ਸੂਬਿਆਂ ਦੀ ਟੈਕਸ ਮੁਆਫੀ ਕਾਰਨ ਹੀ ਪੰਜਾਬ ਦੀ ਇੰਡਸਟਰੀ ਫੇਲ ਹੋਈ – ਪ੍ਰੋ: ਬਲਜਿੰਦਰ ਕੌਰ

PPN0108201601

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਕਾਰਜਕਾਰਨੀ ਦੀ ਮਂੈਬਰ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ  ਪ੍ਰਧਾਨ ਪੋ. ਬਲਜਿੰਦਰ ਕੌਰ ਨੇ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਪਲਟ ਵਾਰ ਕਰਦਿਆ ਸਵਾਲ ਕੀਤਾ ਕਿ ਬਾਦਲ ਸਾਹਿਬ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਨ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਖੁਦ ਜਵਾਬ ਦੇਣ ਕਿਉ ਕਿ ਜਦੋ ਕਂੇਦਰ ਦੀ  ਐਨ ਡੀ ਏ ਸਰਕਾਰ ਦੀ ਅਗਵਾਈ ਮਾਨਯੋਗ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਬਾਜਪਾਈ ਕਰਦੇ ਸਨ।ਉਸ ਸਮੇਂ ਸੁਖਬੀਰ ਸਿੰਘ ਬਾਦਲ ਕੇਂਦਰੀ ਉਦਯੋਗ ਰਾਜ ਮੰਤਰੀ ਅਤੇ ਸz ਸੁਖਦੇਵ ਸਿੰਘ ਢੀਂਡਸਾ ਕੇਂਦਰੀ ਕੈਬਨਿਟ ਮੰਤਰੀ ਸੀ । ਢੀਂਡਸਾ ਸਾਹਿਬ ਦੇ ਕੇਂਦਰ ਦੇ ਸਾਰੇ ਫੈਸਲਿਆਂ ‘ਤੇ ਦਸਤਾਖਤ ਹੁੰਦੇ ਸਨ। ਸਾਲ 2003 ਵਿਚ ਪੰਜਾਬ ਦੀ ਇੰਡਸਟਰੀ ਨੂੰ ਫੇਲ ਕਰਨ ਵਾਸਤੇ ਕੇਦਰ ਦੀ ਐਨ.ਡੀ.ਏ ਸਰਕਾਰ ਨੇ ਸਰਹੱਦੀ ਸੂਬਿਆ ਦਾ ਬਹਾਨਾ ਬਣਾ ਕੇ 3 ਸੂਬਿਆਂ ਜਿਨ੍ਹਾਂ ਵਿਚ ਜੰਮੂ ਕਸਮੀਰ, ਹਿਮਾਚਲ ਪ੍ਰਦੇਸ ਤੇ ਉਤਰਾਖੰਡ ਨੂੰ ਟੈਕਸ ਵਿਚ ਮੁਆਫੀ ਦੇ ਦਿੱਤੀ ਜਿਸ ਕਾਰਨ ਪੰਜਾਬ ਦੀ ਇੰਡਸਟਰੀ ਫੈਲ ਹੋ ਗਈ ਅਤੇ ਹਜ਼ਾਰਾਂ ਉਦਯੋਗ ਬੰਦ ਹੋ ਗਏ ਅਤੇ ਜਿਹੜੇ ਕਿਰਤੀ ਲੋਕ ਉਦਯੋਗਿਕ ਇਕਾਈਆ ਵਿਚ ਕੰਮ ਕਰਦੇ ਸਨ ਤਕਰੀਬ 7 ਲੱਖ ਦੇ ਕਰੀਬ ਬੇਰੁਜਗਾਰ ਹੋ ਗਏ ਹਨ। ਜਿਸ ਦੀ ਜਿੰਮੇਵਾਰੀ ਉਸ ਸਮੇ ਮੌਜੂਦਾ ਅਕਾਲੀ ਦਲ ਬੀ.ਜੇ.ਪੀ ਦੀ ਕੇਂਦਰ ਦੀ ਐਨ.ਡੀ ਏ ਸਰਕਾਰ ਤੇ ਖਾਸ਼ ਕਰਕੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਜ਼ੋ ਉਸ ਸਮੇਂ ਮੌਜੂਦਾ ਪ੍ਰਧਾਨ ਮੰਤਰੀ ਸਨ। ਇਹਨਾਂ ਤੋ ਇਲਾਵਾਂ ਸੁਖਦੇਵ ਸਿੰਘ ਢੀਡਸਾ ਜ਼ੋ ਕੇਦਰੀ ਕੇਬਨਿਟ ਮੰਤਰੀ ਸੀ ਅਤੇ ਸੁਖਬੀਰ ਸਿੰਘ ਬਾਦਲ ਕੇਦਰੀ ਉਦਯੋਗ ਰਾਜ ਮੰਤਰੀ ਸੀ। ਸਗੋ ਪੰਜਾਬ ਦੇ ਇਨ੍ਹਾਂ ਲੀਡਰਾ ਨੂੰ ਪੰਜਾਬ ਦਾ ਪੱਖ ਵੀ ਰੱਖਣਾ ਚਾਹੀਦਾ ਸੀ ਕਿ ਪੰਜਾਬ ਵੀ ਇੱਕ ਸਰਹੱਦੀ ਸੂਬਾ ਹੈ ਇਸ ਨੂੰ ਵੀ ਦੂਸਰੇ ਤਿੰਨ੍ਹਾਂ ਸਰਹੱਦੀ ਸੂਬਿਆ ਦੀ ਤਰਾਂ ਟੈਕਸ  ਮੁਆਫੀ ਯੋਜਨਾ ਵਿਚ ਸਾਮਿਲ ਕੀਤਾ ਜਾਵੇ। ਕਿਉ ਕਿ ਭਾਰਤ ਨੇ ਅੱਜ ਤੱਕ ਜਿਨ੍ਹੀਆ ਲੜਾਈਆ ਲੜੀਆ ਹਨ।ਉਸ ਵਿਚ ਪੰਜਾਬ ਦਾ ਨੁਕਸਾਨ ਹੀ ਸਭ ਤੋ ਵੱਧ ਹੋਇਆ ਹੈ।ਪਰ ਸਾਡੇ ਪੰਜਾਬ ਦੇ ਦੋਵੇ ਮੰਤਰੀ ਮੂਕ ਦਰਸਕਾਂ ਦੀ ਤਰ੍ਹਾਂ ਹੀ ਜਿੰਮੇਵਾਰੀ ਨਿਭਾਉਦੇ ਰਹੇ।
ਇਸ ਲਈ ਸੁਖਵੀਰ ਸਿੰਘ ਬਾਦਲ ਜੀ ਹੁਣ ਵੀ ਜੇਕਰ ਸੱਚੇ ਦਿਲੋ ਪੰਜਾਬ ਦੀ ਇੰਡਸਟਰੀ ਵਪਾਰੀ ਵਰਗ ਅਤੇ ਪੰਜਾਬ ਦੇ ਨੋਜਵਾਨਾਂ ਦੇ ਭਵਿੱਖ ਬਾਰੇ ਸੋਚ ਦੇ ਹੋ ਤਾਂ ਕੇਂਦਰ ਦੀ ਐਨ ਡੀ ਏ ਸਰਕਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਉਸ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਕੇਬਨਿਟ ਮੰਤਰੀ ਹਨ ਅਤੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਪੰਜਾਬ ਨੂੰ ਵੀ ਦੂਸਰੇ ਤਿੰਨ੍ਹਾਂ ਸੂਬਿਆ ਦੀ ਤਰ੍ਹਾਂ ਟੈਕਸ  ਮੁਆਫ ਕਰਵਾਉਣ। ਜੇਕਰ ਮੋਦੀ ਟੈਕਸ ਮੁਆਫ ਨਹੀ ਕਰਦੇ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚੋ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੀ.ਜੇ.ਪੀ ਅਕਾਲੀ ਗਠਜੋੜ ਭੰਗ ਕਰ ਦੇਣਾ ਚਾਹੀਦਾ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਜੇ ਕਿਸੇ ਵੀ ਗੱਲ ਤੇ ਅਮਲ ਨਹੀ ਕਰਦੇ ਤਾਂ ਸਮਝਿਆ ਜਾਵੇਗਾ ਕਿ ਇਕੱਲਾ ਸੁਖਬੀਰ ਬਾਦਲ ਨਾ ਸਮਝੀ ਵਾਲੇ ਬਿਆਨ ਦੇਣਾ ਜਾਣਦੇ ਹਨ। ਪਰ ਪੰਜਾਬ ਦੇ ਇਤਿਹਾਸ ਵਿਚ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਅਟੱਲ ਬਿਹਾਰੀ ਵਾਜਪਾਈ ਆਦਿ ਨੂੰ ਵਪਾਰੀ, ਉਦਯੋਗ ਅਤੇ ਬੇਰੁਜ਼ਗਾਰ ਨੌਜਵਾਨ ਵਿਰੋਧੀਆ ਦੇ ਤੌਰ ‘ਤੇ  ਯਾਦ ਕੀਤਾ ਜਾਵੇਗਾ।ਇਸ ਮੌਕੇ ਮੌਜੂਦ ਮੀਡੀਆ ਸਲਾਹਕਾਰ ਨੀਲ ਗਰਗ, ਨਛੱਤਰ ਸਿੰਘ ਸਾਬਕਾ ਸਰਪੰਚ ਦਾਨ ਸਿੰਘ ਵਾਲਾ ਜਥੇਦਾਰ ਕੇਵਲ ਸਿੰਘ ਘੁਕਰਨੀ, ਹਰਦੀਪ ਸਿੰਘ, ਵਕੀਲ ਅਤੇ ਜ਼ਸਵਿੰਦਰ ਸਿੰਘ ਜਗਾ ਰਾਮ ਤੀਰਥ ਸਾਮਿਲ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply