ਸੰਦੌੜ, 2 ਅਗਸਤ (ਹਰਮਿੰਦਰ ਸਿੰਘ ਭੱਟ)- ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬੱਚਿਆਂ ਅਤੇ ਨੋਜੁਆਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਸਿੱਖੀ ਗੁਰਇਤਿਹਾਸ ਪ੍ਰਤੀ ਜਾਗਰੁਕ ਕਰਨਾ ਅਤੇ ਸਿੱਖੀ ਪ੍ਰਚਾਰ, ਸੁਚੱਜੇ ਵਿਚਾਰਾਂ ਰਾਹੀਂ ਨਿਸ਼ਕਾਮ ਭਾਵਨਾ ਨਾਲ ਸਮਾਜ ਦੀ ਸੇਵਾ ਲਈ ਜੋੜਣਾ ਸਮੇਂ ਦੀ ਅਹਿਮ ਲੋੜ੍ਹ ਹੈ ਤਾਂ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕੌਮ ਲਈ ਏਕਤਾ ਅਤੇ ਪਰਪੱਕਤਾ ਨੂੰ ਵਧਾਇਆ ਜਾਵੇ।ਇਨਾਂ ਸਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰੂਸਰ ਪਾਤਿਸਾਹੀ ਛੇਵੀ ਦੇ ਮੁੱਖ ਸੇਵਾਦਾਰ ਅਤੇ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲਿਆਂ ਨੇ ਸਾਹਿਬ ਸੇਵਾ ਸੁਸਾਇਟੀ ਵਿਖੇ ਚੋਣਵੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਨਾਂ ਕਿਹਾ ਕਿ ਗੁਰਬਾਣੀ ਸੰਥਿਆ, ਸਬਦ ਕੀਰਤਨ ਅਤੇ ਖਾਲਸਾਈ ਗਤਕਾ, ਦਸਤਾਰ ਸਿਖਲਾਈ, ਨਸ਼ਾ ਛੁਡਾਉ ਕੈਂਪ ਸੈਮੀਨਾਰ ਅਤੇ ਗਰੀਬ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਿਸੇ ਜਥੇਬੰਦੀ ਦੇ ਸਹਿਯੋਗ ਤੋਂ ਬਿਨਾ ਨਿਸਕਾਮ ਹੋ ਕੇ ਕਰਨਾ ਸਾਡਾ ਮੁੱਖ ਮੰਤਵ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …