ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਦੇ ਵਸਨੀਕ ਬੁਜ਼ੱਰਗ ਬਾਪੂ ਗਿਆਨ ਸਿੰਘ ਪੁੱਤਰ ਈਸ਼ਰ ਸਿੰਘ ਉਮਰ 80 ਸਾਲ ਨੂੰ ਮਰਿਆ ਦੱਸ ਕੇ ਉਸ ਦੀ ਪੈਨਸ਼ਨ ਕਟਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ।ਬਜੁੱਰਗ ਦੇ ਪੁੱਤਰ ਬੂਟਾ ਸਿੰਘ ਵੱਲੋਂ ਦੱਸਣ ਮੁਤਾਬਿਕ ਉਸ ਦੇ ਪਿਤਾ ਗਿਆਨ ਸਿੰਘ ਦੀ ਬੁਢਾਪਾ ਪੈਨਸ਼ਨ ਮਿਲਦੀ ਸੀ, ਪਰ ਅਚਾਨਕ ਉਸ ਨੂੰ ਪੈਨਸ਼ਨ ਮਿਲਣੀ ਬੰਦ ਹੋ ਗਈ।ਜਦ ਉਸ ਨੂੰ ਆਰ.ਟੀ.ਆਈ ਤਹਿਤ ਸਬੰਧਤ ਵਿਭਾਗ ਕੋਲੋ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਚੱਲਿਆ ਕਿ ਉਸ ਵੇਲੇ ਦੇ ਸਰਪੰਚ ਬਲਵੰਤ ਸਿੰਘ ਨੇ ਬੁਜ਼ੱਰਗ ਨੂੰ ਮਰਿਆ ਦੱਸ ਕੇ ਉਸ ਦੀ ਪੈਨਸ਼ਨ ਕਟਵਾ ਦਿਤੀ ਹੈ।ਇਸ ਸਬੰਧ ਵਿੱਚ ਥਾਣਾ ਮਹਿਤਾ ਚੌਂਕ ਵਿਖੇ ਇੱਕ ਦਰਖਾਸਤ 16-9-15 ਨੂੰ ਦਰਜ ਕਰਵਾਈ ਅਧਾਰ ‘ਤੇ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਵੱਲੋਂ ਪੜਤਾਲ ਕਰਵਾਉਣ ਤੇ ਸਬੰਧਿਤ ਸਰਪੰਚ ਦੋਸ਼ੀ ਪਾਇਆ ਗਿਆ।ਉਨਾਂ ਦੀ ਹਦਾਇਤ ਤੇ ਸਥਾਨਕ ਪੁਲਿਸ ਨੇ ਸਾਬਕਾ ਸਰਪੰਚ ਬਲਵੰਤ ਸਿੰਘ ਉਦੋਨੰਗਲ ਖਿਲਾਫ ਕਲੰਦਰਾ ਬਣਾ ਕੇ ਧਾਰਾ 182 ਆਈ.ਪੀ.ਸੀ ਤਹਿਤ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਹੈ। ਕੀ ਸਰਕਾਰ ਇਹੋ ਜਿਹੇ ਦੋਸ਼ੀ ਸਰਪੰਚ ਬਣਦੀ ਢੁੱਕਵੀ ਕਾਰਵਾਈ ਕਰੇਗੀ ?
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …