Friday, November 22, 2024

2 ਦਿਨਾਂ ਰਾਸ਼ਟਰ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਗਗਨਦੀਪ ਕੌਰ ਨੇ ਜਿੱਤਿਆ ਗੋਲਡ ਮੈਡਲ

ppn0712201615
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਸੰਪੰਨ ਹੋਈਆਂ 2 ਦਿਨਾਂ ਰਾਸ਼ਟਰ ਪੱਧਰੀ ਨੈਸ਼ਨਲ ਚਿਲਡਰਨ 2016 ਬਹੁ ਖੇਡਾਂ ਦੇ ਮਹਿਲਾ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਦਾ ਜੇਤੂ ਝੰਡਾ ਬੁਲੰਦ ਕਰਨ ਵਾਲੀ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਗੋਲਡ ਮੈਡਲ ਜੇਤੂ ਖਿਡਾਰਨ ਗਗਨਦੀਪ ਕੌਰ ਦਾ ਉੱਘੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਦੀ ਅਗਵਾਈ ਦੇ ਵਿੱਚ ਇਲਾਕਾ ਨਿਵਾਸੀਆਂ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਨਿੱਘਾ ਸਵਾਗਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਬਲਜਿੰਦਰ ਸਿੰਘ ਮੱਟੂ ਨੇ ਖਿਡਾਰਨ ਗਗਨਦੀਪ ਕੌਰ ਦੀਆਂ ਖੇਡ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਉਸ ਨੇ ਪਹਿਲਾਂ ਵੀ ਕਈ ਬਲਾਕ ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਵਿੱਚ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ ਹੈ ਤੇ ਕਈ ਵੱਕਾਰੀ ਮੈਡਲ, ਟਰਾਫੀਆਂ ਤੇ ਇਨਾਮ ਆਪਣੀ ਝੋਲੀ ਵਿੱਚ ਪਵਾਏ ਹਨ ਜਦੋਂ ਕਿ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਹਾਸਲ ਕਰਨਾ ਉਸ ਦੀ ਪਹਿਲੀ ਪ੍ਰਾਪਤੀ ਹੈ।ਇਸ ਲਈ ਉਸ ਨੂੰ ਅੱਗੇ ਵੱਧਣ ਦੇ ਲਈ ਪ੍ਰੇਰਣਾ ਦੇਣੀ ਤੇ ਉਤਸ਼ਾਹਤ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ।ਜਿਸ ਦੇ ਲਈ ਗਗਨਦੀਪ ਕੌਰ ਦਾ ਨਿੱਘਾ ਸਵਾਗਤ ਤੇ ਸਨਮਾਨ ਢੁੱਕਵਾਂ ਉਪਰਾਲਾ ਹੈ।ਪਰਿਵਾਰਿਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਤੋਂ ਮਿਲੇ ਬੇਹੱਦ ਪਿਆਰ ਤੇ ਮਾਨ-ਸਨਮਾਨ ਤੋਂ ਖੁਸ਼ ਖਿਡਾਰਨ ਗਗਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਸ਼ਹਿਰ ਵਾਸੀਆਂ ਤੇ ਕੋਚ ਬਲਦੇਵ ਰਾਜ, ਕੋਚ ਜੇ.ਪੀ. ਦੀਆਂ ਆਸਾ ਉਮੀਦਾਂ ਤੇ ਖਰਾ ਉਤਰੇਗੀ। ਉਸ ਨੇ ਦੱਸਿਆ ਕਿ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਹੋਰ ਪ੍ਰਾਪਤੀਆਂ ਲਈ ਕਰੜਾ ਅਭਿਆਸ ਕਰੇਗੀ। ਇਸ ਮੌਕੇ ਇੰਸਪੈਕਟਰ ਅਰੁਣ ਕੁਮਾਰ, ਰੂਬੀ ਮਲਹੋਤਰਾ, ਕੁਲਦੀਪ ਸਿੰਘ, ਜਸਬੀਰ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਕੌਰ, ਬੰਟੀ ਪਹਿਲਵਾਨ, ਦਵਿੰਦਰ ਕੌਰ, ਅਨੁਰਾਧਾ ਸ਼ਰਮਾ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply