ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ)- ਥਾਈਲੈਂਡ ਵਿਖੇ ਸੰਪੰਨ ਹੋਈ 2 ਦਿਨਾਂ ਸੱਤਵੀਂ ਐਮਚਿਊਰ ਏਸ਼ੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ 2016 ਤੇ ਪਲੇਠੀ ਏਸ਼ੀਅਨ ਹੁੱਲਾ ਹੂਪ ਚੈਂਪੀਅਨਸ਼ਿਪ 2016 ਦੇ ਦੌਰਾਨ ਜ਼ਿੱਥੇ ਮਹਿਲਾਂ ਪੁਰਸ਼ਾਂ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਭਾਰਤ ਦੇ ਸਿਰ ਸੱਜਿਆ ਹੈ।ਉੱਥੇ ਹੁੱਲਾ ਹੂਪ ਭਾਰਤੀ ਟੀਮ ਵਿੱਚ ਸ਼ਾਮਿਲ ਮਾਊਂਟ ਲਿਟਰਾ ਜੀ ਸਕੂਲ, ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਹਾਥੀਗੇਟ ਤੇ ਰਾਯਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦੀ ਖੇਡ ਸ਼ੈਲੀ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਇਸ ਸਬੰਧੀ ਹੋਰ ਵਧੇਰੀ ਜਾਣਕਾਰੀ ਦਿੰਦੀਆਂ ਭਾਰਤੀ ਟੀਮ ਦੇ ਅੰਤਰ ਰਾਸ਼ਟਰੀ ਯੋਗਾ ਕੋਚ ਨਰਪਿੰਦਰ ਸਿੰਘ ਨੇ ਦੱਸਿਆ ਥਾਈਲੈਂਡ ਵਿਖੇ ਸੰਪੰਨ ਹੋਈ 2 ਦਿਨਾਂ ਪਲੇਠੀ ਏਸ਼ੀਅਨ ਹੁੱਲਾ ਹੂਪ ਚੈਂਪੀਅਨਸ਼ਿਪ ਦੇ ਵਿੱਚ ਭਾਰਤੀ ਖਿਡਾਰੀਆਂ ਦੀ ਖੇਡ ਸ਼ੈਲੀ ਬੇਮਿਸਾਲ ਰਹੀ ਹੈ।ਉਨ੍ਹਾਂ ਦੱਸਿਆ ਕਿ ਭਾਰਤੀ ਟੀਮਾਂ ਨੇ ਦੋਹਾਂ ਵਰਗਾਂ ਦੇ ਵਿੱਚ ਦੁਨੀਆਂ ਭਰ ਦੇ ਯੋਗਾਂ ਖਿਡਾਰੀਆਂ ਨੂੰ ਖਦੇੜਦੇ ਹੋਏ ਚੈਂਪੀਅਨ ਟ੍ਰਾਫੀਆਂ `ਤੇ ਕਬਜ਼ਾ ਕੀਤਾ ਤੇ ਵਿਸ਼ਵ ਹੁੱਲਾ ਹੂਪ ਖੇਡ ਖਾਕੇ `ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਟੀਮ ਵਿੱਚ ਸ਼ਾਮਿਲ ਮਾਉਂਟ ਲਿਟਰਾ ਜੀ ਸਕੂਲ ਦਾ ਜੈ ਖੰਨਾ ਆਪਣੀ ਉਮਰ ਵਰਗ ਦੀ ਪ੍ਰਤੀਯੋਗਤਾ ਦੇ ਵਿੱਚ ਫਰਸ਼ਟ ਰਨਰਜ਼ਅੱਪ ਰਿਹਾ ਹੈ। ਜਦੋਂ ਕਿ ਰਯਾਨ ਇੰਟਰਨੈਸ਼ਨਲ ਸਕੂਲ ਦੀ ਖਿਡਾਰਨ ਜੀਆ ਅਰੋੜਾ, ਧਰੁਵ, ਈਸ਼ਾ ਤੇ ਤਰਨਦੀਪ ਕੌਰ ਅਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀਗੇਟ ਅੰਮ੍ਰਿਤਸਰ ਦੇ ਪਾਰੀਵਾਰਤਕ ਦੀ ਖੇਡ ਸ਼ੈਲੀ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।ਵਾਪਸ ਪੁੱਜਣ ਤੇ ਭਾਰਤੀ ਟੀਮ `ਤੇ ਕੋਚ ਨਰਪਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …