ਮਾਲੇਰ ਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਸਾਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ, ਅਮੀਰ ਲੋਕ ਤਾਂ ਹੀਟਰਾਂ ਜਾਂ ਰਜਾਈਆਂ ਵਿੱਚ ਬੈਠ ਕੇ ਅਪਣਾ ਬਚਾਓ ਕਰ ਰਹੇ ਹਨ, ਪਰ ਗਰੀਬ ਵਿਅਕਤੀਆਂ ਲਈ ਠੰਡ ਤਾਂ ਮੌਤ ਬਣ ਰਹੀ ਹੈ। ਕੜਾਕੇ ਦੀ ਠੰਡ ਤੇ ਸ਼ੀਤ ਹਵਾਵਾਂ ਵਿੱਚ ਠਰੂ ਠਰੂ ਕਰ ਰਹੇ ਗਰੀਬ ਲੋਕਾਂ ਲਈ ਮਸੀਹਾ ਬਣਕੇ ਨਿਕਲੀ ਮਾਲੇਰਕੋਟਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਮਾਲੇਰਕੋਟਲਾ ਵੱਲੋਂ ਚੇਅਰਮੈਨ ਡਾ. ਪ੍ਰਦੀਪ ਓਸਵਾਲ ਦੀ ਅਗਵਾਈ `ਚ ਕੁਸ਼ਟ ਆਸ਼ਰਮ ਤੇ ਪਿੰਗਲਵਾੜਾ, ਸੰਗਰੂਰ ਵਿਖੇ ਕੰਬਲ ਤੇ ਗਰਮ ਲੋਈਆਂ ਵੰਡੀਆਂ ਗਈਆਂ।ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰ ਨਾਥ ਗੁਪਤਾ ਨੇ ਕਿਹਾ ਕਿ ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਜੋ ਮਨੁੱਖਤਾ ਦੇ ਭਲੇ ਲਈ ਕਾਰਜ ਕੀਤੇ ਜਾ ਰਹੇ ਹਨ, ਬਹੁਤ ਹੀ ਸ਼ਲਾਘਾਯੋਗ ਹਨ।ਸੰਸਥਾ ਦੇ ਚੇਅਰਮੈਨ ਡਾ.ਪ ੍ਰਦੀਪ ਓਸਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਨ੍ਹਾਂ ਦੀ ਸੰਸਥਾ ਵੱਲੋਂ 50 ਕੰਬਲ ਤੇ 50 ਗਰਮ ਲੋਈਆਂ ਵੰਡੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਲੋੜਵੰਦ ਬੇਸਹਾਰਾ ਲੋਕ ਹਨ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਤੇ ਨਾ ਹੀ ਉਹ ਗਰਮ ਕੱਪੜੇ ਖਰਦੀਦਣ ਤੇ ਅਸਮੱਰਥ ਹਨ, ਉਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੈ ਜੈਨ, ਦੀਪਕ ਦੁਆ, ਵਿਨੈ ਜੈਨ, ਸੁਨੀਲ ਜੈਨ, ਜੀਵਨ ਸਿੰਗਲਾ, ਜੀਵਨ ਵਿਕੀ, ਦੀਪਕ ਮਿੰਟੂ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …