Friday, November 22, 2024

ਪੰਜਾਬੀਆਂ ਨੂੰ ਨਿਕੰਮੇ ਨਾ ਬਣਾਉਣ ਸਿਆਸੀ ਪਾਰਟੀਆਂ – ਪ੍ਰਿੰ. ਤਰਸਿੱਕਾ

ਜੰਡਿਆਲਾ ਗੁਰੂ, 26 ਜਨਵਰੀ (ਹਰਿੰਦਰ ਪਾਲ ਸਿੰਘ) – ਸਿਆਸੀ ਪਾਰਟੀਆਂ ਪੰਜਾਬੀਆਂ ਨੂੰ ਨਿਕੰਮੇ ਬਣਾਉਣ ਵਾਲੇ ਪਾਸੇ ਨਾ ਤੋਰਣ ਸਗੋਂ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣ ਅਤੇ ਜਿੱਤਣ ਵਾਲੀ ਪਾਰਟੀ ਪੰਜਾਬੀਆਂ ਨੂੰ ਰੋਜ਼ਾਗਾਰ ਦੇ ਸਾਧਨ ਮੁਹੱਈਆ ਕਰਵਾਵੇ।

Dr. Tarsika

ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ਕ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਪਰ ਇਹਨਾਂ ਸਹੂਲਤਾਂ ਵਿੱਚ ਸਵੈ-ਮਾਣ ਹੋਵੇ।ਪੰਜਾਬ ਅੰਦਰ ਪਿਛਲੇ ਕੁੱਝ ਸਾਲਾਂ ਤੋਂ ਲੋਕਾਂ ਨੂੰ ਨਿਕੰਮੀਆਂ ਸਹੂਲਤਾਂ ਦੇ ਕੇ ਭਿਖਾਰੀਆਂ ਵਾਲੀ ਸੋਚ ਉਭਾਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਲੋਕ ਰੋਜ਼ਗਾਰ, ਪੜਾਈ, ਸਿਹਤ ਸਹੂਲਤਾਂ, ਆਵਾਜਾਈ ਦੇ ਸਾਧਨ, ਚੰਗੇ ਸਭਿਆਚਾਰ, ਚੰਗੀ ਸੋਚ ਤੋ ਂਪਾਸਾ ਵੱਟ ਜਾਣ ਤੇ ਵੋਟਾਂ ਵੇਲੇ ਪੈਸੇ, ਸ਼ਰਾਬ ਤੇ ਆਟਾ ਦਾਲ ਦੇ ਨਾਮ ਤੇ ਵੋਟਾਂ ਇੱਕਠੀਆਂ ਕਰਕੇ ਸਰਕਾਰ ਬਣਾ ਕੇ ਪੂਰੇ ਪੰਜ ਸਾਲ ਲੋਕਾਂ ਦਾ ਖੂਨ ਪੀਤਾ ਜਾ ਸਕੇ ਅਤੇ ਲੋਕ ਰੋਸ਼ ਧਰਨੇ ਤੇ ਰੈਲੀਆਂ ਕਰਨ ਯਜੋਗੇ ਰਹਿ ਜਾਣ।ਪ੍ਰਿੰਸੀਪਲ ਤਰਸਿੱਕਾ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇੇ ਤੇ ਆਪਣੇ ਧੀਆਂ ਪੁੱਤਰਾਂ ਲਈ ਰੋਜ਼ਗਾਰ ਦੇ ਸਾਧਨਾਂ ਦਾ ਹੱਕ ਮੰਗਣ, ਜਦੋਂ ਮਨੁੱਖ ਕੋਲ ਚੰਗਾ ਰੋਜ਼ਗਾਰ ਹੁੰਦਾ ਤਾਂ ਉਹ ਸਭ ਕੁੱਝ ਬਾਜ਼ਾਰ ਵਿੱਚੋਂ ਸਵੈ-ਮਾਣ ਨਾਲ ਖਰੀਦ ਲੈਂਦਾ ਹੈ ਤੇ ਇਸ ਤਰ੍ਹਾਂ ਮਨੁੱਖ ਅੰਦਰ ਚੰਗੇ ਸਭਿਆਚਾਰ ਵਾਲੇ ਗੁਣ ਪੈਦਾ ਹੁੰਦੇ ਹਨ ਤੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਆਪਣੇ ਆਪ ਖ਼ਤਮ ਹੋ ਜਾਂਦੀਆਂ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply