ਸਮਰਾਲਾ, 24 ਮਈ ((ਪੰਜਾਬ ਪੋਸਟ ਬਿਊਰੋ) –ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਮੈਟ੍ਰਿਕ ਪ੍ਰੀਖਿਆ ਦੇ ਨਤੀਜਿਆਂ ਸੰਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਟ੍ਰਿਕ ਪ੍ਰੀਖਿਆ ਵਿੱਚ ਸਕੂਲ ਦੇ ਧਨਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ 527/650, ਦਿਲਜੋਤ ਸਿੰਘ ਪੁੱਤਰ ਇਕਬਾਲ ਸਿੰਘ ਨੇ 513/650 ਅਤੇ ਅਭਿਸ਼ੇਕ ਕੁਮਾਰ ਪੁੱਤਰ ਰਾਜ ਕੁਮਾਰ …
Read More »ਸਾਹਿਤ ਤੇ ਸੱਭਿਆਚਾਰ
ਦੂਜਿਆਂ ਦਾ ਦਰਦ ਵੰਡਾਉਣ ਵਾਲੇ ਸਨ – ਮਹਿਮਾ ਸਿੰਘ ਕੰਗ
ਬਰਸੀ ਤੇ ਵਿਸ਼ੇਸ਼ (8 ਮਈ ) ਮਾਤਾ-ਪਿਤਾ ਕੁਦਰਤ ਵੱਲੋਂ ਭੇਜੇ ਹੋਏ ਅਜਿਹੇ ਦੂਤ ਹਨ, ਜੋ ਬਿਨਾਂ ਕਿਸੇ ਲੋਭ ਜਾਂ ਸੁਆਰਥ ਤੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ।ਉਨਾਂ ਦੀ ਘਣਛਾਵੀਂ ਤੇ ਠੰਡੀ ਛਾਂ ਦੀ, ਕੋਈ ਹੋਰ ਜਾਂ ਕਿਸੇ ਤਰਾਂ ਦਾ ਘਣਛਾਵਾਂ ਬੂਟਾ ਥਾਂ ਨਹੀਂ ਲੈ ਸਕਦਾ।ਪੁੱਤਰ ਜਾਂ ਧੀਅ ਦੀ ਚਾਹੇ ਕਿੰਨੀ ਵੀ ਉਮਰ ਹੋ ਜਾਵੇ ਪ੍ਰੰਤੂ ਜਿਨਾਂ ਚਿਰ ਮਾਂ-ਬਾਪ ਦਾ …
Read More »ਮਜਦੂਰ ਦਿਵਸ
ਬਲਬੀਰ ਦਾ ਪੁੱਤਰ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਜਦ ਕਦੀ ਸਕੂਲ ਤੋਂ ਛੁੱਟੀ ਹੁੰਦੀ ਤਾਂ ਉਹ ਫੈਕਟਰੀ ਵਿੱਚ ਕੰਮ ਕਰਦੇ ਆਪਣੇ ਪਿਤਾ ਨਾਲ ਕਦੇ ਕਦਾਈਂ ਕੰਮ `ਤੇ ਚਲਾ ਜਾਂਦਾ ਸੀ।ਅੱਜ ਵੀ ਮਜਦੂਰ ਦਿਵਸ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਸਾਰੇ ਮਜਦੂਰਾਂ ਅਤੇ ਮਾਲਕਾਂ ਵੱਲੋਂ ਸਮਾਗਮ ਮਨਾਉਣ ਦਾ ਪ੍ਰਬੰਧ ਕੀਤਾ ਗਿਆ।ਬਲਬੀਰ ਵੀ ਆਪਣੇ ਪੁੱਤਰ ਨੂੰ ਸਕੂਲ ਤੋਂ ਛੁੱਟੀ ਹੋਣ …
Read More »ਢਾਈ ਗਜ਼ ਦੀ ਜ਼ਮੀਨ
ਮਿਲਣੀ ਓਹੀ ਢਾਈ ਗਜ਼ ਦੀ ਜ਼ਮੀਨ ਸੱਜਣਾ, ਲੱਖਾਂ ਮਹਿਲ ਮਾੜੀਆਂ, ਭਾਵੇਂ ਉਸਾਰੀਆਂ ਨੇ । ਹੋਣੇ ਦਰਗਾਹੀ ਨਿਬੇੜੇ ਤੇਰੇ ਕਰਮਾਂ ਦੇ, ਆਉਣੀਆਂ ਸਾਂਹਵੇ, ਜੋ ਠੱਗੀਆਂ ਮਾਰੀਆਂ ਨੇ । ਉਸ ਵੇਲੇ ਨਾ ਕਿਸੇ ਤੇਰੀ ਵਾਤ ਪੁੱਛਣੀ, ਫਿਰ ਲੱਗਣੀਆਂ ਚੋਟਾਂ ਕਰਾਰੀਆਂ ਨੇ । ਮਰਨ ਤੱਕ ਵੀ ਰੰਗ “ਮੈਂ” ਦਾ ਰਹੇ ਚੜਿਆ, ਸੂਹੇ ਰੰਗ ਜਿਵੇਂ ਰੰਗੇ ਲਰਾਰੀਆਂ ਨੇ । ਨਾ ਫਰਕ ਮਿੱਟੀ ਤੇ ਤੇਰੇ …
Read More »ਸ਼ਰਾਬ ਬਨਾਮ ਨਤੀਜਾ
“ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠੇ ਰਮੇਸ਼ ਨੂੰ ਕਿਹਾ। “ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ। “ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। “ਸਵੇਰ ਦੀ …
Read More »ਸ਼ੀਸ਼ਾ
ਕਈ ਦਿਨਾਂ ਤੋਂ ਸ਼ਹਿਰ ਵਿੱਚ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਟੰਗਦੇ ਉਤਸ਼ਾਹੀ ਨੌਜਵਾਨਾਂ ਨੂੰ ਕੋਲੋਂ ਲੰਘਦੇ ਬਜ਼ੁੱਰਗ ਨੇ ਕਿਹਾ…ਓ ਭੋਲੇ ਪੁੱਤਰੋ! ਇੱਕ ਪਾਸੇ ਤਾਂ ਸਰਕਾਰਾਂ ਰੁਜ਼ਗਾਰ ਦੀ ਥਾਂ ਆਟਾ ਦਾਲ ਵੰਡ ਵੰਡ ਕੇ ਨੌਜਵਾਨਾਂ ਨੂੰ ਨਿਕੰਮੇ ਕਰ ਰਹੀਆਂ ਨੇ।ਦੂਜੇ ਪਾਸੇ ਤੁਸੀਂ ਆਲ੍ਹਣੇ ਲਾ ਲਾ ਕੇ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ।ਜੇ ਲਾਉਣੇ ਹੀ ਨੇ ਤਾਂ ਰੁੱਖ ਲਗਾਓ।ਆਲ੍ਹਣੇ ਤਾਂ ਇਹ ਆਪੇ …
Read More »ਸਿਮਰੌ ਸ੍ਰੀ ਹਰਿ ਰਾਇ
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਆਪ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਆਪ ਜੀ ਦਾ ਪ੍ਰਕਾਸ਼ ਮਾਘ ਸੁਦੀ 2 ਸੰਮਤ 1686 ਬਿ: 13 ਜਨਵਰੀ, 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ …
Read More »ਕੌੜੀਆਂ ਪਰ ਸੱਚੀਆਂ
ਭੇਦ ਗੱਲੀਂ ਬਾਤੀ ਖੁੱਲ ਜਾਂਦੈ, ਬੰਦੇ ਦੀ ਖਾਨਦਾਨੀ ਦਾ। ਕੀ ਬੰਦੇ ਪੱਲੇ ਰਹਿ ਜਾਂਦੈ, ਜੇ ਗੱਲ ਕਹਿ ਜੇ ਬੰਦਾ ਦਵਾਨੀ ਦਾ, ਉਹ ਬੰਦਿਆਂ ਦੇ ਵਿੱਚ ਨਹੀਂ ਆਉਂਦਾ, ਮੁੱਲ ਵੱਟਦਾ ਜੋ ਜਨਾਨੀ ਦਾ। ਪੇਕੇ ਛੱਡ ਕੇ ਧੀਅ ਤੋਂ ਨੂੰਹ ਬਣਦੀ, ਸਤਿਕਾਰ ਕਰੋ ਧੀਅ ਬਿਗਾਨੀ ਦਾ, ਇਹਨੇ ਵਾਂਗ ਬਰਫ਼ ਦੇ ਖੁਰ ਜਾਣਾ, ਬਹੁਤਾ ਮਾਣ ਨਾ ਕਰੀਂ ਜਵਾਨੀ ਦਾ। ਮਾਵਾਂ ਚੇਤੇ ਨਹੀਂ ਅੱਜ …
Read More »ਇਨਸਾਨ
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ । ਜਦ ਉਸ ਅੰਦਰ ਤੂੰ ਵੱਸ ਕੇ ਇੰਨਾ ਖਿਆਲ ਰੱਖੇ, ਉਸਦੇ ਦਿਲ ਦੀ ਧੜਕਨ ਦੀ ਚੱਲਦੀ ਚਾਲ ਰੱਖੇ, ਫਿਰ ਕਿਉਂ ਉਸਦਾ ਵਿਸ਼ਵਾਸ ਤੇਰੇ ਤੋਂ ਰਹਿੰਦਾ ਡੋਲਦਾ, ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ। ਐਵੇਂ ਹਰ ਜਗ੍ਹਾ `ਤੇ ਰਹਿੰਦਾ ਹਰ …
Read More »ਵੱਖ ਹੋਇਆ ਵੀ ਨੀ ਜਾਣਾ
ਜਿੱਧਰ ਜਾਵਾਂ ਤੱਕਾਂ ਰਾਹ ਤੇਰਾ, ਆਉਂਦਾ ਜਾਂਦਾ ਹਰ ਸਾਹ ਤੇਰਾ, ਬੱਸ ਬੋਲਦਾ ਏ ਇੱਕ ਨਾਂ ਤੇਰਾ, ਕੱਚੇ ਰੰਗੇ ਧਾਗੇ ਚੱ ਪਰੋਇਆ ਵੀ ਨਹੀਂ ਜਾਣਾ………. ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ……….. ਅੱਖੀਆਂ ਨੂੰ ਉਡੀਕ ਤੇਰੀ ਏ, ਦਿਨ ਚੜੇ ਪਲ ਤਰੀਕ ਤੇਰੀ ਏ, ਸ਼ਾਮ ਵੀ ਮੰਨਾਂ ਸਰੀਕ ਤੇਰੀ ਏ, ਮੁੱਕ ਗਏ ਹੰਝੂ ਬਹੁਤਾ ਰੋਇਆ ਵੀ ਨੀ ਜਾਣਾ…….. ਮੈਂ …
Read More »