Wednesday, October 2, 2024

ਕਵਿਤਾਵਾਂ

ਮਜ਼ਦੂਰਾਂ ਨੂੰ ਸਲਾਮ

ਇਹ ਦੁੱਖਾਂ ਦੀ ਚੱਕੀ ‘ਚ ਪਿਸਦੇ, ਫਿਰ ਵੀ ਬੜੇ ਖੁਸ਼ ਹੀ ਦਿਸਦੇ, ਲਾਹਨਤਾਂ ਪਾਵਾਂ ਨਿੱਤ ਦਿਲੋਂ ਮੈਂ, ਤੰਗ ਕਰਨ ਜੋ ਮਜ਼ਬੂਰਾਂ ਨੂੰ, ਦਿਲੋ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ ਨੂੰ। ਹੱਕ ਸੱਚ ਦੀ ਆ ਖਾਂਦੇ ਕਰਕੇ, ਬਹਿੰਦੇ ਨਾ ਹੱਥ ‘ਤੇ ਹੱਥ ਧਰਕੇ, ਧੁੱਪਾਂ ‘ਚ ਮੱਚਦੇ ਠੰਡਾਂ ‘ਚ ਠਰਦੇ, ਨਾਲ ਹੀ ਰੱਖਦੇ ਬਲੂਰਾਂ ਨੂੰ, ਦਿਲੋਂ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ …

Read More »

ਦਹਿਸ਼ਤ

ਦੁਨੀਆਂ ਹੱਸਦੀ ਵੱਸਦੀ, ਚੰਗੀ ਲੱਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ, ਪਰ ਡੰਗੀ ਲੱਗਦੀ ਹੈ। ਜਿੱਦਾਂ ਕੁਦਰਤ ਖੂੰਜੇ, ਬੰਦਾ ਲਾਉਂਦਾ ਸੀ ਓਦਾਂ ਕੁਦਰਤ ਅੱਜ, ਨਿਸ਼ੰਗੀ ਲੱਗਦੀ ਹੈ। ਕੁਦਰਤ ਕੀਤਾ ਹਮਲਾ, ਤੇ ਸਹਿਮੀ ਦੁਨੀਆ ਇਹ ਦਹਿਸ਼ਤ ਤਾਂ, ਪੂਰੀ ਜੰਗੀ ਲੱਗਦੀ ਹੈ। ਮੌਤ ਬਿਮਾਰੀ ਬਣ ਕੇ ਦਰ ਦਰ ਜਾ ਢੁੱਕੀ ਮੌਤ ਕਿਸੇ ਨਾ ਦਰ ਤੋਂ ਸੰਗੀ ਲੱਗਦੀ ਹੈ। ਛੋਟੇ ਵੱਡੇ ਹੱਲ ਮੁਸੀਬਤ ਦਾ …

Read More »

ਅੰਨ੍ਹਦਾਤਾ ਦਾ ਦਰਦ…

ਕਰਜ਼ੇ ਲੈ-ਲੈ ਸੀ ਪਾਲ਼ੀ ਬੱਚਿਆਂ ਵਾਂਗੂੰ ਫਸਲ ਸੰਭਾਲੀ ਵੱਢ ਕੇ ਲੱਦ ਕੇ ਤੁਰ ਪਿਆ ਜਦ ਕੁਦਰਤ ਕਹਿਰ ਵਰ੍ਹਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ। ਇੱਕ ਤਾਂ ਪਹਿਲਾਂ ਮੀਂਹ-ਝੱਖੜ ਨੇ ਕਣਕ ਹੀ ਲੰਮੇ ਪਾ ਤੀ ਦੂਜਾ ਹੋਈ ਗੜ੍ਹੇਮਾਰੀ ਨੇ ਬਿਲਕੁੱਲ ਆਸ ਮੁਕਾ ਤੀ ਗੇਟੋਂ ਮੋੜ ਕੇ ਅਫਸਰ ਕਹਿੰਦਾ ਨਮ੍ਹੀ ਨੂੰ ਨਹੀਂ ਸੁਕਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ …

Read More »

ਜਾਹ ਕਰੋਨਾ

ਘਰ ਵਿੱਚ ਰਹਿ ਰਹਿ ਅੱਕ ਗਏ ਆਂ ਵਿਹਲੇ ਬਹਿ ਬਹਿ ਥੱਕ ਗਏ ਆਂ, ਇਕ ਦੂਜੇ ਵੱਲ ਘੂਰੀਆਂ ਵੱਟਣ, ਫੋਕੀ ਪੀ ਪੀ ਚਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਧੋ ਧੋ ਕੇ ਹੱਥ ਚਮੜੀ ਲਹਿ ਗਈ ਚਿਹਰੇ ’ਤੇ ਨਾ ਰੌਣਕ ਰਹਿ ਗਈ ਮਾਸਕ ਦੇ ਸੰਗ ਯਾਰੀ ਪੈ ਗਈ ਇਹ ਕੀ ਪਾਇਆ ਫਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਨਾ ਹੀ ਵਾਂਡੇ …

Read More »

ਜ਼ਿੰਦਗੀ …

ਜੂਝ ਰਹੇ ਨੇ ਜੰਗਜ਼ੂ ਜਿੱਤ ਵੀ ਪਾ ਲੈਣੀ, ਕਰੋਨਾ ਦੀ ਬੀਮਾਰੀ ਰਲ਼ ਕੇ ਢਾਅ ਲੈਣੀ, ਬੰਦੇ ਖਾਣੇ ਦੈਂਤ ਦੀ ਧੌਣ ਮਰੋੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਹਰ ਇੱਕ ਕਿਰਤੀ ਕਾਮਾ ਕੰਮ ‘ਤੇ ਜਾਏਗਾ, ਭੁੱਖੇ ਬੱਚਿਆਂ ਦਾ ਉਹ ਢਿੱਡ ਰਜ਼ਾਏਗਾ, ਖਾਲ਼ੀ ਭਾਂਡਿਆਂ ਦੇ ਵਿੱਚ ਬਰਕਤ ਬਹੁੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਸਕੂਲ ਤੇ ਦਫਤਰ ਖੁੱਲ੍ਹਣਗੇ, ਸਭ ਬੰਦ …

Read More »

ਕਹਿਰ ਕੋਰੋਨਾ ਦਾ……

ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਧੂਹ ਪਾਈ ਕੋਰੋਨਾਂ ਨੇ, ਤਪਦੇ ਚੁੱਲ੍ਹੇ ਕਰਤੇ ਠੰਡੇ ਲੋਕ ਘਰਾਂ ‘ਚ ਤੜ ਚੱਲੇ, ਨਾਲੇ ਚੌਪਟ ਹੋਗੇ ਧੰਦੇ ਹੁਣ ਨਜ਼ਰੀਂ ਆਵਣ ਨਾਂ, ਜਿਹੜੇ ਕੀਲਣ ਭੂਤ-ਚੁੜੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਮਹਾਂਮਾਰੀ ਬਿਮਾਰੀ ਨੇ ਸਾਰੇ ਮੁਲਕਾਂ ਨੂੰ ਫਿਕਰੀਂ ਪਾਇਆ …

Read More »

ਕਰਾਂਤੀ

ਗੱਲੀਂ ਬਾਤੀਂ ਕਰਾਂਤੀ ਹੈ ਲਿਆ ਦਿੰਦਾ, ਜੋ ਡੱਕਾ ਭੰਨ ਕੇ ਕਦੇ ਨਾ ਕਰੇ ਦੂਹਰਾ। ਨਸੀਹਤਾਂ ਵੱਡੀਆਂ ਦਿੰਦਾ ਹੈ ਓਹ ਬੰਦਾ, ਚਾਰੇ ਕੰਨੀਆਂ ਤੋਂ ਹੁੰਦੈ ਜੋ ਅਧੂਰਾ। ਨਾ ਮੇਰੇ ਵਰਗੇ ਦੀ ਘਰੇ ਕੋਈ ਪੁੱਛ ਹੁੰਦੀ, ਵਿੱਚ ਸੱਥ ਦੇ ਬਣ ਜਾਂਦਾ ਹੈ ਐ ਸੂਰਾ। ਦੱਦਾਹੂਰੀਆ ਕਰੀਂ ਤੂੰ ਗੱਲ ਪਿਛੋਂ, ਪਹਿਲਾਂ ਬੰਦਾ ਤਾਂ ਬਣ ਵਿਖਾ ਪੂਰਾ? ਦੋਸਤੀ ਦੇ ਮਾਅਨੇ ਨੇ ਬਹੁਤ ਉਚੇ, ਕੋਈ …

Read More »

ਵਾਹ ਕੁਦਰਤ ਤੇਰਾ ਗੋਰਖ ਧੰਦਾ

ਪਸ਼ੂ ਪੰਛੀ ਆਜ਼ਾਦ ਨੇ ਕਰਤੇ ਘਰ ਵਿੱਚ ਹੀ ਬੰਦ ਕਰਤਾ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਖੰਘ ਖੰਘੇ ਛਿੱਕ ਕੋਈ ਮਾਰੇ ਕੌੜਾ ਕੌੜਾ ਵੇਖਣ ਸਾਰੇ ਵਾਹ ਰੱਬਾ ਤੇਰੇ ਰੰਗ ਨਿਆਰੇ ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਇਨਸਾਨ ਵਿਚੋਂ ਇਨਸਾਨੀਅਤ ਮਰ ਗਈ ਚਾਰੇ ਪਾਸੇ ਲਾਸ਼ਾਂ ਪਈਆਂ ਮੋਮਬੱਤੀਆਂ ਲੈ ਕੋਠੇ ਚੜ੍ਹ ਗਈ ਅਰਥੀ ਨੂੰ ਨਾ ਕੋਈ ਦਿੰਦਾ …

Read More »

ਕੋਰੇਨੇ ਵਾਲਾ ਕਹਿਰ…

ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ ਘਰਾਂ ਵਿੱਚ ਰਹਿ ਬੱਚੇ ਵੀ ਤੰਗ ਆ ਗਏ, ਫੁੱਲਾਂ ਦੇ ਵਾਂਗ ਖਿੜੇ ਚਿਹਰੇ ਕੁਮਲਾ ਗਏ। ਲੱਗਦੀ ਸਵੇਰ ਵੀ ਦੁਪਹਿਰ ਰੱਬ ਜੀ ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਹਾਲੋਂ ਬੇਹਾਲ ਹੋਏ ਪਰਿਵਾਰ ਗਰੀਬ ਜੀ, ਦੂਰ ਦੂਰ ਰਹਿਣ ਜੋ ਰਿਸ਼ਤੇਦਾਰ ਕਰੀਬ ਸੀ। ਆਵੇ ਘਰ ਵੀ ਨਾ …

Read More »

ਅਛੂਤ ਹਾਂ ਮੈਂ……

ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ, ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ। ਜਾਤ ਪਾਤ ਨਾ ਰੰਗ ਨਾ ਰੂਪ, ਨਾ ਧਰਮਾਂ ਦਾ ਕੋਈ ਬਾਵੇਲਾ, ਸਭ ਦੀਆਂ ਜੀਭਾਂ ਨੂੰ ਲੱਗੇ ਤਾਲੇ, ਜੋ ਪਾਉਂਦੇ ਨਿੱਤ ਨਵਾਂ ਝਮੇਲਾ। ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰੇਕ ਤੋਂ ਨਜ਼ਰ ਚੁਰਾਵੇ, ਛੱਡ ਰਸਤਾ ਇੱਕ ਪਾਸੇ ਹੋਵੇ, …

Read More »