Thursday, November 21, 2024

ਕਵਿਤਾਵਾਂ

ਕੋਰੇਨੇ ਵਾਲਾ ਕਹਿਰ…

ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ ਘਰਾਂ ਵਿੱਚ ਰਹਿ ਬੱਚੇ ਵੀ ਤੰਗ ਆ ਗਏ, ਫੁੱਲਾਂ ਦੇ ਵਾਂਗ ਖਿੜੇ ਚਿਹਰੇ ਕੁਮਲਾ ਗਏ। ਲੱਗਦੀ ਸਵੇਰ ਵੀ ਦੁਪਹਿਰ ਰੱਬ ਜੀ ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਹਾਲੋਂ ਬੇਹਾਲ ਹੋਏ ਪਰਿਵਾਰ ਗਰੀਬ ਜੀ, ਦੂਰ ਦੂਰ ਰਹਿਣ ਜੋ ਰਿਸ਼ਤੇਦਾਰ ਕਰੀਬ ਸੀ। ਆਵੇ ਘਰ ਵੀ ਨਾ …

Read More »

ਅਛੂਤ ਹਾਂ ਮੈਂ……

ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ, ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ। ਜਾਤ ਪਾਤ ਨਾ ਰੰਗ ਨਾ ਰੂਪ, ਨਾ ਧਰਮਾਂ ਦਾ ਕੋਈ ਬਾਵੇਲਾ, ਸਭ ਦੀਆਂ ਜੀਭਾਂ ਨੂੰ ਲੱਗੇ ਤਾਲੇ, ਜੋ ਪਾਉਂਦੇ ਨਿੱਤ ਨਵਾਂ ਝਮੇਲਾ। ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰੇਕ ਤੋਂ ਨਜ਼ਰ ਚੁਰਾਵੇ, ਛੱਡ ਰਸਤਾ ਇੱਕ ਪਾਸੇ ਹੋਵੇ, …

Read More »

ਉਠੋ ਵਿਗਿਆਨੀਓ

ਫੈਲੀ ਜਾਵੇ ਕੋਰੋਨਾ ਚਾਰੇ ਪਾਸੇ, ਖੋਹੀ ਜਾਵੇ ਲੋਕਾਂ ਦੇ ਬੁੱਲ੍ਹਾਂ ਤੋਂ ਹਾਸੇ। ਨਾ ਇਸ ਦੀਆਂ ਅੱਖਾਂ, ਨਾ ਹੀ ਨੇ ਕੰਨ, ਫਿਰ ਵੀ ਇਸ ਦਾ ਲੋਹਾ ਦੁਨੀਆਂ ਗਈ ਮੰਨ। ਪੱਕੀ ਫਸਲ ਕਿਸਾਨ ਦੀ ਖੜੀ ਖੇਤਾਂ ਵਿੱਚ, ਇਸ ਨੂੰ ਵੱਢਣ ਲਈ ਲੇਬਰ ਰਹੀ ਨ੍ਹੀ ਦਿੱਸ। ਘਰਾਂ ‘ਚ ਕੈਦ ਕਰ ਦਿੱਤੇ ਇਸ ਨੇ ਸਾਰੇ, ਸਵੇਰ ਦੀ ਸੈਰ ਬਿਨਾਂ ਹੋ ਰਹੇ ਗੁਜ਼ਾਰੇ। ਛਿੱਕਾਂ ਤੇ …

Read More »

ਜੰਗਾਂ ਜਿੱਤੀਆਂ ਪੰਜਾਬੀਆਂ……

ਕਰੋਨਾ ਵੀ ਨਾ ਅੱਗੇ ਅੜਨਾ ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ, ਪੰਜਾਬੀਆਂ ਦੇ ਦਿਲ, ਬੜੇ ਹੁੰਦੇ ਪੱਕੇ ਨੇ ਕਰੋਨਾ ਦੀ ਬੀਮਾਰੀ ਨੂੰ ਵੀ, ਮਾਰੇ ਧੱਕੇ ਨੇ ਇਹੋ ਜਿਹੀਆਂ ਆਫ਼ਤਾਂ ਨੇ ਕਿਹੜੀਆਂ ਕਰੋਨਾ ਵੀ ਨਾ ਅੱਗੇ ਅੜਨਾ ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ। ਪੁਲੀਸ ਨੇ ਸਾਥ ਦਿੱਤਾ, ਸਾਰੇ ਪੰਜਾਬ ਦਾ ਸਿਹਤ ਵਿਭਾਗ ਕੰਮ, ਕੀਤਾ ਬੇਹਿਸਾਬ ਦਾ ਹੋ ਗਏ ਸ਼ਹੀਦ ਜਿਨ੍ਹਾਂ ਕੀਤੀਆਂ ਦਲੇਰੀਆਂ ਕਰੋਨਾ ਵੀ ਨਾ …

Read More »

ਟਿੱਚਰ ਹੋਗੀ

ਖੌਰੇ ਗੰਦਗੀ ਤਿੱਤਰ ਹੋਗੀ ਗੰਗਾ ਸ਼ੁੱਧ ਨਿੱਤਰ ਹੋਗੀ। ਕੁਦਰਤ ਨਾਲ ਜੋ ਕਰਦੇ ਟਿੱਚਰਾਂ ਅੱਜ ਉਨ੍ਹਾਂ ਨਾਲ ਵੀ ਟਿੱਚਰ ਹੋਗੀ। ਵਾਤਾਵਰਨ ਵੀ ਸ਼ੁੱਧ ਹੋ ਗਿਆ ਪਾਣੀ-ਪੌਣ ਪਾਕ ਪਵਿੱਤਰ ਹੋਗੀ। ਘਰਾਂ ‘ਚ ਕੈਦ ਕੱਟਣੀ ਪੈਗੀ, ਸਾਂਝ ਲੱਗਦੀ ਤਿਤਰ ਹੋਗੀ। ਦਾਲ ਜਿਸ ਵਿੱਚ ਸੀ ਧਰਦੀ, ਟੁੱਟ ਕੇ ਤੋੜੀ ਠੀਕਰ ਹੋਗੀ। ਮੂੰਹ ਨੱਕ ਲੈ ਢੱਕ ਅਰਵਿੰਦਰਾ, ਕੋਰੋਨਾ ਬਿਮਾਰੀ ਮਿੱਤਰ ਹੋਗੀ। ਕੁਦਰਤ ਨਾਲ ਜੋ ਕਰਦੇ …

Read More »

ਕੋਰੋਨਿਆ, ਓ ਕੋਰੋਨਿਆ

ਕੋਰੋਨਿਆ, ਓ ਕੋਰੋਨਿਆ ਪਤਾ ਨਹੀਂ ਤੈਨੂੰ ਤੇਰੀ ਮਾਂ ਨੇ ਕੀ ਖਾ ਕੇ ਹੈ ਜ਼ੰਮਿਆ? ਤੂੰ ਕੱਲੇ ਨੇ ਲੱਖਾਂ ਦਾ ਨੱਕ ‘ਚ ਦਮ ਕਰ ਛੱਡਿਆ ਹੈ ਨਿਕੰਮਿਆ। ਜਿਸ ਦੇ ਸਰੀਰ ‘ਚ ਤੂੰ ਇਕ ਵਾਰੀ ਵੜ ਜਾਵੇਂ, ਉਸ ਦੇ ਸਰੀਰ ‘ਚੋਂ ਕਈ ਕਈ ਦਿਨ ਨਾ ਬਾਹਰ ਆਵੇਂ। ਵਿਗਿਆਨੀਆਂ ਨੂੰ ਵੀ ਤੂੰ ਚਿੰਤਾ ‘ਚ ਪਾ ਦਿੱਤਾ ਹੈ। ਡਾਕਟਰਾਂ ਤੇ ਨਰਸਾਂ ਨੂੰ ਦਿਨ ਰਾਤ …

Read More »

ਬੰਦਾ ਮੁੜ ਕੇ ਨਈ ਆਇਆ

ਬਹੁਤੇ ਵੀ ਨਾ ਨੋਟ ਨਿੱਤ ਜੋੜਿਆ ਕਰ ਕਫਨਾਂ ਨੂੰ ਜ਼ੇਬਾਂ ਦਾ ਰਿਵਾਜ਼ ਨਈ ਬਣਾਇਆ ਹਰ ਦਿਨ ਖੁੱਲ ਕੇ ਤੂੰ ਜੀ ਲ਼ਿਆ ਕਰ ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈਂ ਆਇਆ। ਦਿਲ ਵਿੱਚ ਰਹਿ ਜੇ ਅਰਮਾਨ ਕੋਈ ਨਾ ਰੱਬ ਨੇ ਨਈ ਪੁੱਛਣਾ ਤੂੰ ਨਾਲ ਕੀ ਲ਼ਿਆਇਆ ਹਰ ਦਿਨ ਖੁੱਲ ਕੇ ਤੂੰ ਜੀ ਲਿਆ ਕਰ ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈ …

Read More »

ਬੇਗਾਨੇ ਦੇਸ਼ ਤੋਂ

ਬੇਗਾਨੇ ਦੇਸ਼ ਤੋਂ ਕੋਰੋਨਾ ਹੈ ਸਾਡੇ ਦੇਸ਼ ਵਿੱਚ ਆਇਆ। ਇਸ ਨੇ ਡਿਕਟੇਟਰਾਂ ਵਾਂਗ ਹੈ ਹਰ ਕਿਸੇ ਨੂੰ ਡਰਾਇਆ। ਛੱਡ ਕੇ ਧਰਮਾਂ ਦੀਆਂ ਲੜਾਈਆਂ ਕੱਠੇ ਹੋ ਜਾਓ ਸਾਰੇ। ਏਕਤਾ ਅੱਗੇ ਦੋਸਤੋ ਵੱਡੇ ਤੋਂ ਵੱਡਾ ਦੈਂਤ ਵੀ ਹਾਰੇ। ਇਕ, ਦੂਜੇ ਦੀਆਂ ਲੱਤਾਂ ਖਿੱਚਣ ਲਈ ਪਓ ਨਾ ਕਾਹਲੇ। ਇਸ ਨੂੰ ਮਾਰਨ ਦਾ ਹਥਿਆਰ ਨਾ ਕੋਈ ਬਣਿਆ ਹਾਲੇ। ਇਸ ਨੂੰ ਹਾਰ ਦਿਓ ਆਪਣੇ ਘਰਾਂ …

Read More »

ਆਦਮੀ

ਕੁੱਝ ਕਰਨ ਲਈ ਦੁਨੀਆਂ ‘ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ ਕੁਰਸੀ ਚਾਉਂਦਾ ਹੈ ਆਦਮੀ। ਕਰਨੀ-ਕੱਥਨੀ ਦੇ ਅੰਤਰ ਵਿੱਚ ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁੱਝ ਗਵਾਉਂਦਾ ਹੈ ਆਦਮੀ। ਇਸ ਯੁੱਗ ਵਿੱਚ, ਆਦਮ-ਬੋ ਬਣ ਕੇ ਜੋ ਰਹਿ ਗਿਆ ਉੱਡ ਜਾਂਦੀਆਂ ਸਭ ਨੀਂਦਰਾਂ ਨਾ ਸੌਂਦਾ ਹੈ ਆਦਮੀ। ਡਾਕੇ-ਚੋਰੀ ਦੀ ਸੋਚ ਅੰਦਰ ਦਿਨ-ਰਾਤ ਜੋ ਡੁੱਬਿਆ ਢੰਗ ਨਵੇਂ ਹੀ ਬਣਾ ਕੇ ਉਹ ਵਿਖਾਉਂਦਾ …

Read More »

ਕਰੋਨਾਂ ਤੇ ਦੀਵੇ

ਭਰ ਜਵਾਨੀ ਤੁਰ ਗਏ ਪੁੱਤਰ ਮਾਵਾਂ ਦੇ, ਦੱਸ ਕਿਵੇਂ ਜਗਾਈਏ ਦੀਵੇ ਅਸੀਂ ਇਛਾਵਾਂ ਦੇ। ਹੱਥਾਂ ਦੀ ਮਹਿੰਦੀ ਦਾ ਰੰਗ ਵੀ ਲੱਥਾ ਨਾਂ, ਦਿਨ ਹੀ ਤੇਰਾਂ ਹੋਏ ਨੇ ਹਜੇ ਲਾਵਾਂ ਦੇ। ਮਾਤਮ ਵੀ ਨਾਂ ਸੋਗ ਵੈਣ ਨਾਂ ਦੁੱਖ ਵੰਡੇ। ਸੱਜਣਾਂ ਲਈ ਵੀ ਬੰਦ ਨੇ ਬੂਹੇ ਰਾਹਵਾਂ ਦੇ। ਆਤਿਸ਼ਬਾਜ਼ੀਆਂ ਵਿਚ ਅਸਮਾਨੇ ਗੂੰਜ਼ਦੀਆਂ , ਦੱਸ ਕੀ ਸਿਰਨਾਵੇਂ ਦੇਵਾਂ ਹੋਰ ਬਲਾਵਾਂ ਦੇ। ਹੁਣ ਤੇਰੇ …

Read More »