ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ। ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ। ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ ਲਾਲੋ ਨੂੰ ਉਸ ਗਲ਼ …
Read More »ਕਵਿਤਾਵਾਂ
ਸਿੱਖਿਆ ਬਾਬੇ ਨਾਨਕ ਦੀ
ਗੱਲ ਬਾਬੇ ਨਾਨਕ ਦੀ ਕਰਦੇ ਸਭ ਦੇਖੇ ਪਰ ਸੋਚ ਉਨਾਂ ਦੀ ਤੋਂ ਕਿਉਂ ਡਰਦੇ ਹੋ ਬਾਬੇ ਵਰਜ਼ਿਆ ਸੀ ਸਾਨੂੰ ਕਈ ਪਾਖੰਡਾਂ ਤੋਂ ਤੁਸੀ ਹਾਮੀ ਹੀ ਪਾਖੰਡਾਂ ਦੀ ਭਰਦੇ ਹੋ ਉਹ ਜੁਲਮਾਂ ਦੀ ਜੜ ਹੀ ਰਿਹਾ ਪੁੱਟਦਾ ਤੁਸੀ ਜੁਲਮ ਹੀ ਸਭ ਪਾਸੇ ਕਰਦੇ ਹੋ ਉਨਾਂ ਦਿੱਤਾ ਹੋਕਾ ਪ੍ਰੇਮ ਪਿਆਰ ਵਾਲਾ ਸੀ ਤੁਸੀਂ ਤਾਂ ਖੁਸ਼ ਗਵਾਂਢੀ ਨੂੰ ਨਾ ਜ਼ਰਦੇ ਹੋ ਵਰਜ਼ਿਆ ਜਿਨਾਂ …
Read More »ਦੀਵਾਲੀ ਦੀ ਵਧਾਈ
ਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ ਦਾ ਹੈ, ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿਉਂ ਸੁਪਨੇ ‘ਚ, ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ ਤੇਰੇ, ਬਹਿ ਗਈ ਮੈਂ ਹਾਰ ਕੇ। …
Read More »ਬਾਣੀ ਨਾਨਕ ਦੀ
ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …
Read More »ਸੱਜਣਾ ਵੇ (ਕਵਿਤਾ)
ਸੁਣ ਕਵਿਤਾ ਵਰਗੇ ਸੱਜਣਾ ਵੇ ਆ ਤੈਨੂੰ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਾਂ ਰੁੱਤਾਂ, ਧੁੱਪਾਂ, ਰੰਗ ਨਾ ਉਡਾ ਦੇਣ ਆ ਤੈਨੂੰ ਸ਼ੀਸ਼ੇ ਜੜੀਆਂ ਤਸਵੀਰਾਂ ਵਿਚ ਲਿਖਾਂ ਥੋੜਾ ਕੁ ਰੁਕ ਜਾ ਰੁੱਤ ਬਹਾਰ ਦੀ ਆਵਣ ਦੇ ਫੁੱਲਾਂ ਵਰਗਿਆ ਕਿੰਝ ਤੈਨੂੰ ਕੰਡੇ ਕਰੀਰਾਂ ਵਿਚ ਲਿਖਾਂ ਇਬਾਦਤ ਤੇਰੀ ਸੱਜਣਾ ਰੱਬ ਵਰਗਿਆ ਆ ਤੈਨੂੰ ਪੀਰਾਂ ਵਿਚ ਲਿਖਾਂ ਡਰ ਲੱਗਦਾ ਜ਼ਮਾਨਾ ਮੁੱਢੋ ਵੈਰੀ ਇਸ਼ਕੇ ਦਾ ਦਿਲ …
Read More »ਕੀ ਕਦੇ ਇਨਸਾਫ ਮਿਲੇਗਾ…
ਕੀ ਹੋ ਰਿਹਾ….ਕੀ ਹੋ ਰਿਹਾ. ਸਾਡਾ ਦੇਸ਼ ਅਣਗਹਿਲੀ ਦੀ ਨੀਂਦ ਕਿਉ ਸੌਂ ਰਿਹਾ…? ਕਿਤੇ ਲਟਕਦੇ ਸਦੀਆਂ ਤੋਂ ਚੁਰਾਸੀ ਦੇ ਕਤਲੇਆਮ ਨੇ… ਕਿਤੇ ਬਰਗਾੜ੍ਹੀ ਵਰਗੇ ਕਾਂਡਾਂ ਦੀ ਗੱਲ ਹੋ ਗਈ ਆਮ ਏ… ਦੁਸਹਿਰਾ ਮੌਤ ਕਾਂਡ ਵਿੱਚ ਆਤਿਸ਼ਬਾਜੀ ਨੇ ਲਈ ਸੈਂਕੜਿਆਂ ਦੀ ਜਾਨ ਏ… ਫਿਰ ਆਤਿਸ਼ਬਾਜੀ ਨੇ ਬਟਾਲੇ ਵਿੱਚ ਲਿਆਂਦਾ ਮੌਤ ਦਾ ਤੁਫਾਨ ਏ… ਸਾਂਢ ਤੁਰੇ ਫਿਰਦੇ ਨੇ ਮੌਤ ਬਣ ਸੜ੍ਹਕਾਂ ‘ਤੇ …
Read More »ਸਰਦਾਰ ਕਰਤਾਰ ਸਿੰਘ ਸਰਾਭਾ
ਸੋਚ ਉਹਨਾ ਦੀ ਨੂੰ ਕਰਦੇ ਸਲਾਮ ਹਾਂ ਦਿੱਤੇ ਜਿੰਨਾ ਨੇ ਕੌਮ ਲਈ ਪ੍ਰਾਣ ਨੇ ਹੱਸ ਹੱਸ ਕੇ ਸ਼ਹੀਦ ਹੋ ਗਏ ਕਰਤਾਰ ਸਰਾਭੇ ਜਿਹੇ ਤੂਫਾਨ ਨੇ ਉਹ ਜਿਹੜੇ ਜਜ਼ਬੇ ਰੱਖਣ ਕੁਰਬਾਨੀਆਂ ਦੇ ਉਹਨਾ ਲਈ ਤਸੀਹੇ ਆਮ ਨੇ ਉਹਨਾ ਮਾਪਿਆਂ ਦੇ ਜਿਗਰੇ ਸ਼ੇਰਾਂ ਜਿਹੇ ਜਿਨਾਂ ਕਫਨ ਜੰਮੇ ਪੁੱਤਾਂ ਨਾਲ ਨੇ ਸ਼ਬਦਾਂ ਵਿਚ ਨਹੀ ਸਿਫਤ ਪਰੋ ਹੁੰਦੀ ਮੇਰੀ ਕੌਮ ਚ ਏਨੇ ਜਾਂਬਾਜ਼ ਨੇ …
Read More »ਤਲੀਆਂ ਹੇਠਾਂ (ਕਵਿਤਾ)
ਉਦਾਸੀ ਬਹੁਤ ਏ ਕੁੱਝ ਦਿਨਾਂ ਤੋਂ ਖੌਰੇ ਕੀ ਗਵਾਚਿਆ ਏ ਪੀੜ ਜਿਹੀ ਵੀ ਏ ਥੋੜੀ-ਥੋੜੀ ਲਗਦੈ ਤੂੰ ਯਾਦ ਕਰਿਐ ਅੱਖੀਆਂ ਵੀ ਬੋਝਿਲ ਜਿਹੀਆਂ ਨੇ ਰੱਬ ਜਾਣੇ…… ਕਿਹੜਾ ਸਮੁੰਦਰ ਵਗਣੇ ਨੂੰ ਏ ਪਰ ਕੋਈ ਨਾ! ਤੂੰ ਫ਼ਿਕਰ ਨਾ ਕਰ ਤੇਰੇ ਹੁੰਦਿਆਂ ਨਹੀਂ ਕੋਈ ਤੱਤੀ ਵ੍ਹਾ ਲੱਗਦੀ ਮੈਨੂੰ ਬਸ ਹੋ ਸਕੇ ਤਾਂ ਥੋੜਾ ਜਿਹਾ ਖਿਆਲ ਰੱਖੀਂ ਜਿਵੇਂ ਹਰ ਸਾਹ ਤੇਰੀ ਹੋਂਦ ਨੂੰ …
Read More »ਸਾਡੀ ਆਉਣ ਵਾਲੀ ਪੀੜ੍ਹੀ
ਕਰਦੇ ਦਰਦ ਜਵਾਨੀ ਵਿੱਚ ਹੁਣ ਗੋਡੇ ਮਿੱਤਰੋ ਬਾਹਾਂ ਆਪਣੀਆ ਦਾ ਚੁੱਕਦੇ ਭਾਰ ਹੁਣ ਮੋਢੇ ਮਿੱਤਰੋ ਖਾ ਕੇ ਦਵਾਈਆਂ ਜਿਹੜਾ ਹੋਇਆ ਏ ਜਵਾਨ ਦੱਸੋ ਜਾ ਕੇ ਅਖਾੜੇ ਵਿੱਚ ਕਿੰਝ ਪਹਿਲਵਾਨ ਢਾਊਗਾ। ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ……… ਨਿੱਤ ਨਵੀਆਂ ਹੀ ਗੇਮਾਂ ਖੇਡਦੇ ਬਹੁਤੇ ਪਬ ਜੀ ਦੇ ਪੱਟੇ ਹੋਏ ਆ ਘਰਦਿਆਂ ਕੋਲ …
Read More »ਚਿੱਟੇ ਦਾ ਕਹਿਰ
ਦਾਤਿਆ ਦੁੱਖੜਾ ਸੁਣ ਲੈ ਮੇਰਾ ਡੁੱਬ ਗਿਆ ਦੁੱਧ-ਮੱਖਣਾਂ ਦਾ ਪੇੜਾ ਨੱਕ ਰਗੜ ਕੇ ਪੁੱਤ ਲਿਆ ਸੀ ਜਿਹੜਾ ਚਿੱਟੇ ਨੇ ਪਾ ਲਿਆ ਉਸਨੂੰ ਘੇਰਾ ਵੱਢ ਖਾਣ ਨੂੰ ਆਉਂਦੈ ਵੇਹੜਾ ਪਲਕਾਂ ਮੂਹਰੇ ਛਾਇਆ ਹਨੇਰਾ ਘਰ ਵਿੱਚ ਹੁੰਦੈ ਡਾਂਗ ਤੇ ਡੇਰਾ ਫਿੱਕਾ ਹੋਇਆ ਹੁਸਨਾਂ ਦਾ ਚੇਹਰਾ ਕਿੱਥੇ ਲਾਈਏ ਜਾ ਕੇ ਡੇਰਾ ਹੋ ਗਿਆ ਤੀਲਾ-ਤੀਲਾ ਖੇੜਾ ਸੁੰਨਾਂ ਪਸਰਿਆਂ ਚਾਰ-ਚੁਫੇਰਾ ਖੁਰਦਾ ਜਾਵੇ ਨਿੱਤ ਬਨੇਰਾ ਮੱਤਦਾਨ …
Read More »
Punjab Post Daily Online Newspaper & Print Media