Sunday, December 22, 2024

ਕਵਿਤਾਵਾਂ

ਜ਼ਿੰਦਗੀ

ਬਹੁਤੀ ਲੰਘੀ, ਥੋੜ੍ਹੀ ਰਹਿੰਦੀ।   ਜ਼ਿੰਦ ਨਿਮਾਣੀ ਸੋਚਣ ਬਹਿੰਦੀ। ਖੱਟਿਆ ਕੁੱਝ ਨਹੀਂ ਬਹੁਤ ਗਵਾਇਆ, ਮੰਜ਼ੀ ਡਿਓੜੀ ਦੇ ਵਿੱਚ ਡਹਿੰਦੀ। ਬਚਪਨ ਜਵਾਨੀ ਨਹੀਓਂ ਲੱਭਣੇ, ਧੌਲੀ ਦਾੜ੍ਹੀ ਇਹੋ ਕਹਿੰਦੀ। ਸੁਖਬੀਰ! ਕੱਚੀ ਕੋਠੜੀ ਵਾਂਗਰ, ਢਹਿੰਦੀ ਢਹਿੰਦੀ ਆਖ਼ਰ ਢਹਿੰਦੀ।   ਸੁਖਬੀਰ ਸਿੰਘ ਖੁਰਮਣੀਆਂ ਮੋ – 98555 12677

Read More »

ਇੱਕ ਜੋਦੜੀ

ਠੰਡੀ ਹਵਾ ਦੇ ਬੁੱਲੇ ਆਵਣ ਠੰਡ ਕਲੇਜੇ ਨੂੰ ਓਹ ਪਾਵਣ ਸਭ ਢੋਲੇ ਮਾਹੀਏ ਟੱਪੇ ਗਾਵਣ ਹੈ ਸਭਨਾਂ ਲਈ ਖਵਾਬ ਅਸਾਡਾ ਐਸਾ ਬਣੇ ਪੰਜਾਬ ਅਸਾਡਾ। ਧੀਆਂ ਭੈਣਾਂ ਦੀ ਇੱਜ਼ਤ ਕਰੀਏ ਓਸ ਖੁਦਾ ਤੋਂ ਸਦਾ ਹੀ ਡਰੀਏ ਇੱਕ ਦੂਜੇ ਨਾਲ ਕਦੇ ਨਾ ਲੜੀਏ ਤਾਹੀਂ ਹੋਊ ਸਤਿਕਾਰ ਅਸਾਡਾ ਐਸਾ……………… ਦੰਗੇ ਅਤੇ ਫਸਾਦ ਨਾ ਹੋਵਣ ਭੁੱਖਣ ਭਾਣੇ ਲੋਕ ਨਾ ਰੋਵਣ ਸਭ ਆਪਣੇ ਘਰੀਂ ਹੀ …

Read More »

ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਲੋੜ ਹੈ ਟਾਲੀ ਦਿਸਦੀ। ਬਲਦਾਂ ਵਰਗੀ ਹੋਈ ਜ਼ਿੰਦਗੀ ਸਭ ਦੇ ਗਲ ਪੰਜ਼ਾਲੀ ਦਿਸਦੀ। ਉਂਝ ਪਦਾਰਥ ਹੈਗੇ ਕਾਫੀ ਜ਼ਿੰਦਗੀ ਹੈ ਪਰ ਖਾਲੀ …

Read More »

ਸੂਰਜ ਨੀ ਲੁਕਿਆ ਰਹਿ ਸਕਦਾ… (ਟੱਪੇ)

ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ਼ ਦੇ ਫੁੱਲਾਂ `ਚੋਂ ਪੁੱਤ ਲੱਖ ਵਾਰੀ ਹੋ ਜਾਣ ਕਪੁੱਤ ਭਾਵੇਂ ਪਰ ਬਦ ਦੁਆ ਕਦੇ ਨਿਕਲੇ ਨਾ ਮਾਂ ਦਿਆ ਬੁੱਲਾਂ ‘ਚੋਂ ਜਿਸ ਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ। ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ ਪਰ ਬਹੁਤੀ ਦੇਰ ਸੂਰਜ …

Read More »

ਯਾਦ

ਪੈਰਾਂ ਉਤੇ ਥੱਪ ਕੇ, ਬਣਾਏ ਘਰ ਰੇਤ ਦੇ, ਯਾਦਾਂ ਵਿੱਚ ਵੱਸਦੇ, ਅਜੇ ਵੀ ਅਬਾਦ ਨੇ। ਭੰਨਣੇ ਕਮਾਦੋਂ ਗੰਨੇ, ਟਾਹਲੀ ਥੱਲੇ ਚੂਪਣੇ, ਗੰਡ ਵਾਲਾ ਗੁੜ੍ਹ ਤੱਤਾ, ਮੂੰਹ `ਚ ਸਵਾਦ ਨੇ। ਗਲ ਪਾਇਆ ਬਸਤਾ, ਜਮਾਨਾ ਬੜਾ ਸਸਤਾ, ਫੱਟੀ ਉਤੇ ਪੂਰਨੇ, ਹਾਲੇ ਤੀਕ ਯਾਦ ਨੇ।     ਰਮੇਸ਼ ਰਾਮਪੁਰਾ ਮੋ – 88725-09405

Read More »

ਖੁਦਗਰਜ਼ ਜ਼ਮਾਨਾ

ਖੁਦਗਰਜ਼ੀ ਦੇ ਆ ਗਏ ਜ਼ਮਾਨੇ ਦੋਸਤੋ। ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ। ਲੈਂਦਾ ਹੀਂ ਸਾਰ ਕੋਈ ਭੀੜ ਪਈ ਤੋਂ। ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਮਰਦਿਆਂ ਦੇ ਮੂੰਹ ‘ਚ ਕੋਈ ਪਾਣੀ ਪਾਉਂਦਾ ਨਾ ਡਿੱਗੇ ਨੂੰ ਵੀ ਅਜਕਲ ਕੋਈ ਉਠਾਉਂਦਾ ਨਾ। ਕੰਮ ਹੈ ਜਰੂਰੀ ਲਾਉਣ ਬਹਾਨੇ ਦੋਸਤੋ ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਰੱਖਦੇ ਔਲਾਦ ਨੂੰ ਹੀ ਦੇਈ ਖੁੱਲ੍ਹ ਜੀ ਬਜ਼ੁਰਗਾਂ ਦੀ …

Read More »

ਬਾਣੀ ਗੁਰੂ ਦੀ ਗਾਈਏ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।   ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ। ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ ਲਾਲੋ ਨੂੰ ਉਸ ਗਲ਼ …

Read More »

ਸਿੱਖਿਆ ਬਾਬੇ ਨਾਨਕ ਦੀ

ਗੱਲ ਬਾਬੇ ਨਾਨਕ ਦੀ ਕਰਦੇ ਸਭ ਦੇਖੇ ਪਰ ਸੋਚ ਉਨਾਂ ਦੀ ਤੋਂ ਕਿਉਂ ਡਰਦੇ ਹੋ ਬਾਬੇ ਵਰਜ਼ਿਆ ਸੀ ਸਾਨੂੰ ਕਈ ਪਾਖੰਡਾਂ ਤੋਂ ਤੁਸੀ ਹਾਮੀ ਹੀ ਪਾਖੰਡਾਂ ਦੀ ਭਰਦੇ ਹੋ ਉਹ ਜੁਲਮਾਂ ਦੀ ਜੜ ਹੀ ਰਿਹਾ ਪੁੱਟਦਾ ਤੁਸੀ ਜੁਲਮ ਹੀ ਸਭ ਪਾਸੇ ਕਰਦੇ ਹੋ ਉਨਾਂ ਦਿੱਤਾ ਹੋਕਾ ਪ੍ਰੇਮ ਪਿਆਰ ਵਾਲਾ ਸੀ ਤੁਸੀਂ ਤਾਂ ਖੁਸ਼ ਗਵਾਂਢੀ ਨੂੰ ਨਾ ਜ਼ਰਦੇ ਹੋ ਵਰਜ਼ਿਆ ਜਿਨਾਂ …

Read More »

ਦੀਵਾਲੀ ਦੀ ਵਧਾਈ

ਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ  ਦਾ ਹੈ, ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿਉਂ ਸੁਪਨੇ ‘ਚ, ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ  ਤੇਰੇ, ਬਹਿ ਗਈ ਮੈਂ ਹਾਰ ਕੇ। …

Read More »

ਬਾਣੀ ਨਾਨਕ ਦੀ

ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …

Read More »