ਨੇਤਾ ਮੀਡੀਏ ਦੇ ਵਿੱਚ ਗੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ । ਹੈ ਉਹਨੂੰ ਯਾਦ ਲੋਕਾਂ ਦੀ ਆਈ, ਮਸਲੇ ਲੱਗ ਪਏ ਦੇਣ ਦਿਖਾਈ, ਫਿਰਦਾ ਘਰ-ਘਰ ਦੇ ਵਿੱਚ ਭੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਆਖੇ ਵਾਰਦੂੰ ਕਤਰਾ-ਕਤਰਾ, ਰੌਲਾ ਪਾਈ ਜਾਏ ਦੇਸ਼ ਨੂੰ ਖਤਰਾ, ਚੋਹਲਾ ਦੇਸ਼ ਪਿਆਰ ਦਾ ਸੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਭਾਈ ਨੂੰ ਭਾਈ ਦੇ …
Read More »ਕਵਿਤਾਵਾਂ
ਪਰਾਇਆ
ਬੰਦਾ! ਘਰ `ਚ ਪਰਾਇਆ ਹੋ ਜਾਂਦਾ, ਚਾਰ ਪੈਸੇ ਨਾ ਹੋਣ ਜੇ ਕੋਲ ਭਾਈ, ਭੈਣ ਭਾਈ ਵੀ ਪਾਸਾ ਵੱਟ ਜਾਂਦੇ, ਬੰਦ ਹੋ ਜਾਂਦਾ ਆਪਸੀ ਬੋਲ ਭਾਈ । ਬਾਤ ਕੋਈ ਬਿਮਾਰ ਦੀ ਪੁੱਛਦਾ ਨਹੀਂ, ਦਿੰਦੇ ਮੰਜੇ `ਤੇ ਹੀ ਰੋਲ ਭਾਈ। ਵਾਹ ਪਿਆਂ ਆਪਣਿਆਂ ਦਾ ਪਤਾ ਲੱਗੇ। ਬਹੁਤਾ ਮੂੰਹ ਨਾ `ਸੁਖਬੀਰ` ਖੋਲ ਭਾਈ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677
Read More »ਬੁਜ਼ਦਿਲ
ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ ਖੇਡੀ ਹੋਲੀ ਦਹਿਸ਼ਤ ਹੋਈ ਅੰਨ੍ਹੀ ਬੋਲੀ। ਮਾਵਾਂ ਦੇ ਪੁੱਤ ਮਾਰ ਗਏ ਉਹ ਖ਼ਬਰੇ ਕੀ ਸੰਵਾਰ ਗਏ ਉਹ। ਪੁੱਤ ਕਿਸੇ ਦਾ ਮਾਹੀ ਮਰਿਆ ਬਾਪ ਬਿਨਾ ਸੀ ਬੱਚਾ ਕਰਿਆ। ਬੁਜ਼ਦਿਲ ਹੀ ਇਹ ਕਾਰੇ ਕਰਦੇ ਇੰਝ ਮਾਰ ਜੋ ਖੁਦ ਨੇ ਮਰਦੇ। ਹਿੰਮਤ ਸੀ ਤਾਂ ਦੋ ਹੱਥ ਕਰਦੇ ਯੋਧੇ …
Read More »ਪੁੱਛ ਪੜਤਾਲ
ਜੇਕਰ ਪੁੱਛ ਪੜਤਾਲ ਕਰਾਂ ਨਾ, ਤਦ ਮੈਂ ਚੰਗਾ। ਕੋਈ ਭੁੱਲ ਸਵਾਲ ਕਰਾਂ ਨਾ, ਤਦ ਮੈਂ ਚੰਗਾ। ਜਿੱਦਾਂ ਚਲਦਾ ਚੱਲਣ ਦੇਵੋ, ਆਖਣ ਮੈਨੂੰ, ਕੋਈ ਖੜਾ ਬਵਾਲ ਕਰਾਂ ਨਾ, ਤਦ ਮੈਂ ਚੰਗਾ। ਕੀ ਲੈਣਾ ਹੈ ਚੰਗੇ ਤੋਂ ਜੀ, ਮੰਦਾ ਵਧੀਆ, ਕੋਈ ਪੇਸ਼ ਮਿਸਾਲ ਕਰਾਂ ਨਾ, ਤਦ ਮੈਂ ਚੰਗਾ। ਹਾਲ ਤੁਹਾਡੇ ਰਹਿਣ ਦਿਆਂ ਜੇ, ਪਹਿਲਾਂ ਵਾਲੇ, ਹਾਲੋਂ ਜੇ ਬੇਹਾਲ ਕਰਾਂ …
Read More »ਕੁਰਸੀ ਦਾ ਨਸ਼ਾ
ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ, ਮੂੰਹ ਆਪਣਾ ਕਦੇ ਵੀ ਖੋਲੀਏ ਨਾ। ਗੱਲ ਹੋਵੇ ਭਾਵੇਂ 100 ਫੀਸਦ ਝੂਠੀ, ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ। ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ, ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ। ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ, ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 98555 …
Read More »ਅਧਿਕਾਰ
ਜੰਮਣ-ਜਿਉਣ ਦਾ ਦਿਉ ਅਧਿਕਾਰ ਮੀਆਂ । ਇਹੀਉ ਨਾਰੀ ਦਾ ਅਸਲ ਸਤਿਕਾਰ ਮੀਆਂ । ਕੰਜਕਾਂ-ਦੇਵੀਆਂ ਬਿਨਾਂ ਸ਼ੱਕ ਪੂਜੀ ਜਾਈਂ, ਐਪਰ ਧੀਅ ਨਾ ਕੁੱਖ `ਚ ਮਾਰ ਮੀਆਂ । ਦੀਵੇ ਆਟੇ ਦੇ ਸਾਂਭ-ਸਾਂਭ ਕਿਥੇ ਰੱਖਾਂ ? ਚੂੰਡੇ ਮਾਸ ਕਾਲੇ ਕਾਵਾਂ ਦੀ ਡਾਰ ਮੀਆਂ । ਜਾ ਕੇ ਆਸ਼ਰਮ ਤਰਸ ਜਿਹਾ ਖਾਈ ਜਾਏਂ, ਮਾਂ ਆਪਣੀ ਦੀ ਹਿੱਕ ਵੀ ਠਾਰ ਮੀਆਂ । ਮੜ੍ਹੀਆਂ ਤੱਕ ਹੈ ਮੋਢਿਆਂ …
Read More »ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ
ਜਿੰਨਾ ਚਿਰ ਨਾ ਜੜ੍ਹ ਨੂੰ ਫੜ੍ਹ ਹੋਇਆ, ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ । ਅਖਾੜਾ ਬਣੀ ਜੇ ਰਹੀ ਤਜ਼ੱਰਬਿਆਂ ਦਾ, ਵਧਦਾ ਜਾਏਗਾ ਸਿੱਖਿਆ `ਤੇ ਭਾਰ ਮੀਆਂ । ਸਿਆਲ ਲੰਘਿਆ ਮਿਲੀ ਨਾ ਹੁਣ ਤੱਕ ਵਰਦੀ, ਟੈਂਡਰ ਕੱਢ-ਕੱਢ ਰਹੇ ਹੋ ਸਾਰ ਮੀਆਂ । ਅਧਿਆਪਕ ਨੂੰ ਗੁਰੂ ਨਾ ਰਹਿਣ ਦਿੱਤਾ, ਲਾਈਆਂ ਡਿਊਟੀਆਂ ਤੁਸੀਂ ਬੇਸ਼ੁਮਾਰ ਮੀਆਂ । ਨਾ ਕੰਮ ਦੀ ਸੁਰੱਖਿਆ ਨਾ ਬੁੱਢਾਪੇ ਦੀ …
Read More »ਆਪ ਮੁਹਾਰੀ ਜਨਤਾ
ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ। ਧੀਆਂ ਨੂੰ ਮਾਰਨ ਕੁੱਖ `ਚ ਭਾਈ ਨੂੰ ਭਾਈ ਮਾਰੇ ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ। ਪੈਸੇ ਪਿੱਛੇ ਅਜਕਲ੍ਹ ਇੱਕ ਦੌੜ ਜਿਹੀ ਲੱਗੀ ਹੱਥ `ਤੇ ਹੱਥ ਨੇ ਮਾਰ ਕੇ ਕਈ ਕਰਦੇ ਠੱਗੀ। ਰਿਸ਼ਤੇ ਨਾਤੇ ਪੈਸੇ ਪਿੱਛੇ ਗਏ ਨਕਾਰੇ ਆਪ ਮੁਹਾਰੀ……… ਕਲਯੁਗ ਦੇ ਵਿੱਚ ਵਾਸਨਾ ਰੰਗ ਵਿਖਾਏ …
Read More »ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)
ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ। ਮੈਨੂੰ ਇਸ ‘ਚੋਂ ਦਿਸਦੇ ਨੇ ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ। ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ ਮੇਰੀ ਸੋਚ ਹੈ। ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…। ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ …
Read More »ਜੰਗ ਦੀ ਕਵਿਤਾ – ਅਖੀਰ
ਜੰਗ ਤਾਂ ਜੰਗ ਹੁੰਦੀ ਏ ਪਿੱਛੇ ਸੱਥਰ ਵਛਾਉਂਦੀ ਏ ਤੇ ਪਿੱਛੇ ਲੋਥਾਂ ਛੱਡਦੀ ਏ ਜੰਗ ਨੂੰ ਫ਼ਰਕ ਨਹੀਂ ਪੈਂਦਾ ਕੌਣ ਜਿੱਤਿਆ ਕੌਣ ਹਾਰਿਆ ਉਹ ਤਾਂ ਗਿਣਤੀ ਕਰਦੀ ਕਿੰਨੇ ਮਰੇ ਮਰਨ ਵਾਲੇ ਕੌਣ ਸੀ? ਕਿੱਧਰ ਮਰੇ? ਕੋਈ ਫ਼ਰਕ ਨਹੀਂ ਪੈਂਦਾ ਜੰਗ ਤਾਂ ਲਹੂ ਦੀ ਪਿਆਸੀ ਜੋ ਠਹਿਰੀ ਜੰਗ ’ਚ ਮਰੇ ਬੰਦੇ ਇਕੱਲੇ ਨਹੀਂ ਮਰਦੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ …
Read More »
Punjab Post Daily Online Newspaper & Print Media