Thursday, November 21, 2024

ਖੇਡ ਸੰਸਾਰ

ਯੂ.ਐਸ.ਏ ਦੇ ਬਾਸਕਟਬਾਲ ਕੋਚ ਨੇ ਮਾਲ ਰੋਡ ਸਕੂਲ ਦੀ ਟੀਮ ਨੂੰ ਸਿਖਾਈਆਂ ਤਕਨੀਕਾਂ

ਬਾਸਕਟਬਾਲ ਟੀਮ ਨੂੰ ਯੂ.ਐਸ.ਏ ਦਾ ਮਿਲਿਆ ਸੱਦਾ ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸ’ਗੂ) – ਸਥਾਨਕ ਸਰਕਾਰੀ ਕੰਨਿਆ ਸੀਨਂੀਅਰ ਸੈਕੰਡਰੀ ਸਕੂਲ, ਮਾਲ ਰੋਡ ਦੀ ਰਾਸ਼ਟਰੀ ਪੱਧਰ ਦੀ ਜੇਤੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਲਾਂ ਮਾਰਨ ਵਾਲੀਆਂ ਖਿਡਾਰਨਾਂ ਦੀ ਟੀਮ ਨੂੰ ਇਥੇ  ਯੂ.ਐਸ.ਏ ਦੇ ਅੰਤਰਰਾਸ਼ਟਰੀ ਬਾਸਕਟਬਾਲ ਕੋਚ ਸ੍ਰੀ ਜੈਵੀਅਰ ਨੇ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨਾਲ ਪੰਜਾਬ ਦੇ ਹੈਡ ਕੋਚ ਸ੍ਰੀ ਦਵਿੰਦਰ …

Read More »

ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਜਿੱਤੇ 16 ਮੈਡਲ

ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰਪਾਲ ਸਿੰਘ) – ਸੀ.ਬੀ.ਐਸ.ਈ ਪੰਜਾਬ ਸਟੇਟ ਖੇਡਾਂ ਐਥਲੈਟਿਕ ਮੀਟ ਵਿਚ ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ 16 ਮੈਡਲ ਜਿੱਤ ਕੇ ਬਹੁਤ ਵੱਡਾ ਉਲਟ ਫੇਰ ਕੀਤਾ।28 ਅਕਤੂਬਰ ਤੋਂ 1 ਨਵੰਬਰ ਤੱਕ ਹੋਈ ਇਸ ਪ੍ਰਤੀਯੋਗਤਾ ਵਿਚ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਸੀ.ਬੀ.ਐਸ.ਈ ਸਕੂਲਾ ਨੇ ਤਿੰਨ ਵਰਗਾ ਯੂ-14, ਯੂ-17 ਅਤੇ ਯੂ-19 ਵਰਗ ਚ ਹਿੱਸਾ ਲਿਆ।ਜੇਤੂ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਨੇ ਜਿਲ੍ਹਾ ਪੱਧਰੀ ਸਕਾਈ ਮਾਰਸ਼ਲ ਆਰਟ ਮੁਕਾਬਲੇ ਜਿ’ਤੇ

ਅੰਮ੍ਰਿਤਸਰ, 4 ਨਵੰਬਰ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ  ਸਿੰਘ ਜੀ ਦੀ ਦੇਖ ਰੇਖ ਹੇਠ ਚਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ (ਬਰਾਂਚੁ੧) ਬਚਿਆਂ ਨੇ ਜਿਲ੍ਹਾ ਟੂਰਨਾਮੈਂਟ ਵਲੋਂ ਕਰਵਾਏ ਗਏ ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ ਮੱਲਾਂ ਮਾਰੀਆਂ। ਇਹ ਮੁਕਾਬਲੇ ਕੋਟ ਬਾਬਾ ਦੀਪ ਸਿੰਘ ਸਕੂਲ ਵਿੱਚ ਕਰਵਾਏ ਗਏ ।ਇਸ ਮੋਕੇ ਦੇ ਮੁਖ ਮਹਿਮਾਨ ਡੀ.ਓ. ਸ. ਸਤਿੰਦਰਬੀਰ ਸਿੰਘ ਹਾਜ਼ਰ ਸਨ।ਇਸ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਇੰਟਰ ਜ਼ੋਨਲ ਫਾਈਨਲ ਯੂਥ ਫੈਸਟੀਵਲ ਰਨਰਅੱਪ ਟਰਾਫ਼ੀ ਜਿੱਤੀ

ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਕਾਲਜ, ਅੰਮ੍ਰਿਤਸਰ ਨੇ ਇੰਟਰ ਜ਼ੋਨਲ ਫਾਈਨਲ ਯੂਥ ਫੈਸਟੀਵਲ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਯੋਜਿਤ ਕੀਤਾ ਗਿਆ ਵਿਚ ਰਨਰ ਅੱਪ ਟਰਾਫ਼ੀ ਪ੍ਰਾਪਤ ਕੀਤੀ, ਅਧਿਆਪਕ ਟੀਮ ਇੰਨਚਾਰਜ ਅਤੇ ਪ੍ਰਤੀਯੋਗੀਆਂ ਦਾ ਕਾਲਜ ਕੈਂਪਸ ਵਲੋਂ ਬਹੁਤ ਨਿੱਘਾ ਸੁਆਗਤ ਕੀਤਾ। ਜਿਸ ਕਰਕੇ ਕਾਲਜ ਕੈਂਪਸ ਵਿੱਚ ਹਰ ਪਾਸੇ ਖੁਸ਼ੀ ਤੇ …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਦੂਸਰਾ ਸਥਾਨ

 ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ 2 ਸੋਨੇ ਤੇ 3 ਕਾਂਸੇ ਦੇ ਤਮਗੇ ਹਾਸਲ ਕੀਤੇ ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ 13 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜੇਤੂ ਵਿਦਿਆਰਥਣਾਂ ਨੂੰ …

Read More »

ਪਿੰਡ ਕੰਗਣੀਵਾਲ ਵਿਖੇ ਕਰਵਾਇਆ ਗਿਆ ਛਿੰਝ ਮੇਲਾ -ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ

ਜਲੰਧਰ, 30  ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਇਥੋਂ ਨੇੜਲੇ ਪਿੰਡ ਕੰਗਣੀਵਾਲ (ਮੱਲਾਂ ਦੀ) ਵਿਖੇ ਅੱਜ ਛਿੰਝ ਮੇਲਾ ਕਰਵਾਇਆ ਗਿਆ ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋੋਂ ਕੀਤਾ ਗਿਆ।  ਬਾਬਾ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਸਮੁੱਚੇ ਪਿੰਡ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਛਿੰਝ ਮੇਲੇ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਪਠਾਣਕੋਟ, ਪੀ.ਏ.ਪੀ ਜਲੰਧਰ, ਫਗਵਾੜਾ, ਜਲੰਧਰ, ਹੁਸ਼ਿਆਰਪੁਰ ਅਤੇ …

Read More »

31ਵਾਂ ਸਰਵੋ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਪੰਜਾਬ ਪੁਲਿਸ ਜਲੰਧਰ ਨੇ ਉਤਰੀ ਰੇਲਵੇ ਦਿੱਲੀ ਨੂੰ 3-1 ਨਾਲ ਹਰਾਇਆ ਜਲੰਧਰ, 30 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਪੰਜਾਬ ਪੁਲਿਸ ਜਲੰਧਰ ਨੇ ਉਤਰੀ ਰੇਲਵੇ ਨੂੰ 3-1 ਦੇ ਫਰਕ ਨਾਲ ਹਰਾ ਕੇ 31ਵੇਂ ਸਰਵੋ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਪ੍ਰੀ ਕਵਾਲੀਫਾਇੰਗ ਦੌਰ ਵਿਚ ਪ੍ਰਵੇਸ਼ ਪਾ ਲਿਆ ਹੈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਚ ਚਲ ਰਹੇ ਉਕਤ …

Read More »

36ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਓਵਰ ਆਲ ਜੇਤੂ ਰਹੀ ਤਲਵੰਡੀ ਸਾਬੋ ਦੀ ਟੀਮ

ਚੰਗੇ ਪ੍ਰਦਰਸ਼ਨ ਲਈ ਆਪਣੀ ਪ੍ਰਤੀਭਾ ਵਿੱਚ ਹੋਰ ਵੀ ਨਿਖਾਰ ਲਿਆਉਣ ਵਿਦਿਆਰਥੀ – ਡੀ.ਈ.ਓ ਖੇਡ ਅਮਲੇ ਤੇ ਬਹਿਮਣ ਦੀਵਾਨਾ ਦੇ ਪ੍ਰਾਇਮਰੀ ਸਕੂਲ ਨੂੰ ਕੱਲ ਦੀ ਛੁੱਟੀ ਦਾ ਐਲਾਨ ਬਠਿੰਡਾ, 30  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ੩੬ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅੰਤਲੇ ਦਿਨ ਤਿੰਨ ਦਿਨਾਂ ਪ੍ਰਾਇਮਰੀ ਖੇਡਾਂ ਅੱਜ ਬਾਅਦ ਦੁਪਿਹਰ ਪੂਰੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਈਆਂ।ਪ੍ਰਾਇਮਰੀ ਖੇਡਾਂ …

Read More »

ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਨੇ ਅੰਤਰ ਕਾਲਜ ਬਾਕਸਿੰਗ ਟੂਰਨਾਮੈਂਟ ਵਿੱਚ ਜਿੱਤਿਆ ਕਾਂਸੀ ਦਾ ਤਮਗ਼ਾ

ਬਠਿੰਡਾ, 30  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਵਿਖੇ ਅੰਤਰ ਕਾਲਜ ਬਾਕਸਿੰਗ ਟੂਰਨਾਮੈਂਟ  ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਲੱਗਭਗ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਅੰਤਰ ਕਾਲਜ ਬਾਕਸਿੰਗ ਟੂਰਨਾਮੈਂਟ ਵਿੱਚ ਬਾਬਾ ਫ਼ਰੀਦ ਕਾਲਜ ਦੇ ਦੋ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਬੀ.ਐਸ.ਸੀ. ਐਗਰੀਕਲਚਰ …

Read More »